Home /punjab /

ਨੇਤਰਹੀਣਤਾ ਵੀ ਨਹੀਂ ਖੋਹ ਸਕੀ ਪਠਾਨਕੋਟ ਦੇ ਸੋਨੂੰ ਤੋਂ ਉਸਦੀ ਕਲਾ, ਵੀਡੀਓ ਵਿੱਚ ਵੇਖੋ ਹੁਨਰ

ਨੇਤਰਹੀਣਤਾ ਵੀ ਨਹੀਂ ਖੋਹ ਸਕੀ ਪਠਾਨਕੋਟ ਦੇ ਸੋਨੂੰ ਤੋਂ ਉਸਦੀ ਕਲਾ, ਵੀਡੀਓ ਵਿੱਚ ਵੇਖੋ ਹੁਨਰ

X
ਢੋਲਕ

ਢੋਲਕ ਬਜਾਉਂਦਾ ਹੋਇਆ ਸੋਨੂੰ ਕਲਾਕਾਰ 

ਸੋਨੂੰ ਜਿਸ ਥਾਂ 'ਤੇ ਵੀ ਬੈਠਦਾ ਸੀ, ਉਥੇ ਇਹ ਗਾਉਣ-ਵਜਾਉਣ ਲੱਗ ਪੈਂਦਾ ਸੀ, ਜਿਸ ਤੋਂ ਬਾਅਦ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਸੋਨੂੰ ਨੂੰ ਢੋਲਕੀ ਸਿਖਾਈ ਗਈ ਅਤੇ ਹੁਣ ਸੋਨੂੰ ਢੋਲਕੀ ਵਜਾਉਣ ਵਿੱਚ ਮਾਹਰ ਹਾਸਲ ਕਰ ਚੁੱਕਿਆ ਹੈ।

  • Share this:

ਜਤਿਨ ਸ਼ਰਮਾ

ਪਠਾਨਕੋਟ: ਪਿੰਡ ਘਿਆਲਾ ਦਾ ਰਹਿਣ ਵਾਲਾ ਸੋਨੂੰ ਨਾਂਅ ਦਾ ਲੜਕਾ, ਜੋ ਕਿ ਬਚਪਨ ਤੋਂ ਹੀ ਨੇਤਰਹੀਣ ਹੈ। ਪਰ ਕੁਦਰਤ ਦੀ ਇਸ ਮਾਰ ਤੋਂ ਬਾਅਦ ਵੀ ਸੋਨੂੰ ਨੇ ਹਿੰਮਤ ਨਹੀਂ ਹਾਰੀ ਅਤੇ ਉਸ ਨੇ ਆਪਣਾ ਧਿਆਨ ਸੰਗੀਤ ਵੱਲ ਮੋੜ ਲਿਆ। ਹੁਣ ਸੋਨੂੰ ਪਿੰਡ ਅਤੇ ਪਿੰਡ ਤੋਂ ਬਾਹਰ ਹੋਣ ਵਾਲੇ ਕਈ ਸਮਾਗਮਾਂ ਵਿੱਚ ਸ਼ਬਦ ਗਾਨ ਅਤੇ ਢੋਲਕੀ ਵਜਾ ਕੇ ਆਪਣਾ ਹੁਨਰ ਦਿਖਾ ਚੁੱਕਿਆ ਹੈ।

ਘਰ ਵਾਲਿਆਂ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਸੋਨੂੰ ਨੇਤਰਹੀਣ ਸੀ, ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅਸੀਂ ਸੋਨੂੰ ਨੂੰ ਕਈ ਡਾਕਟਰਾਂ ਕੋਲੋਂ ਦਿਖਾ ਚੁੱਕੇ ਹਾਂ ਪਰ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਇਸ ਦਾ ਇਲਾਜ ਨਹੀਂ ਹੋ ਸਕਦਾ। ਇਹ ਸੁਣ ਕੇ ਉਨ੍ਹਾਂ ਦੀ ਹਿੰਮਤ ਟੁੱਟ ਗਈ ਪਰ ਸੋਨੂੰ ਨੇ ਹਿੰਮਤ ਨਹੀਂ ਹਾਰੀ ਅਤੇ ਉਸ ਦਾ ਰੁਝਾਨ ਸੰਗੀਤ ਵੱਲ ਵਧਦਾ ਗਿਆ।

ਸੋਨੂੰ ਜਿਸ ਥਾਂ 'ਤੇ ਵੀ ਬੈਠਦਾ ਸੀ, ਉਥੇ ਇਹ ਗਾਉਣ-ਵਜਾਉਣ ਲੱਗ ਪੈਂਦਾ ਸੀ, ਜਿਸ ਤੋਂ ਬਾਅਦ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਸੋਨੂੰ ਨੂੰ ਢੋਲਕੀ ਸਿਖਾਈ ਗਈ ਅਤੇ ਹੁਣ ਸੋਨੂੰ ਢੋਲਕੀ ਵਜਾਉਣ ਵਿੱਚ ਮਾਹਰ ਹਾਸਲ ਕਰ ਚੁੱਕਿਆ ਹੈ ਅਤੇ ਉਸ ਵੱਲੋਂ ਪਿੰਡ ਦੇ ਕਈ ਜਗਰਾਤੇ ਅਤੇ ਸਮਾਗਮਾਂ ਵਿਖੇ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਕੀਤਾ ਜਾ ਚੁੱਕਿਆ ਹੈ। ਘਰਵਾਲਿਆਂ ਦਾ ਕਹਿਣਾ ਹੈ ਕਿ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਉਹ ਸੋਨੂੰ ਨੂੰ ਕਿਸੇ ਚੰਗੀ ਥਾਂ ਤੋਂ ਸੰਗੀਤ ਦੀ ਸਿਖਲਾਈ ਨਹੀਂ ਕਰਵਾ ਸਕਦੇ।

ਇਸ ਲਈ ਉਨ੍ਹਾਂ ਨੇ ਸਮਾਜਕ ਸੰਸਥਾਵਾਂ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਉਹ ਸੋਨੂੰ ਨੂੰ ਕਿਤੇ ਚੰਗੀ ਥਾਂ ਤੋਂ ਸੰਗੀਤ ਦੀ ਸਿਖਲਾਈ ਕਰਵਾਉਣ ਵਿੱਚ ਸਾਥ ਦੇਣ। ਇਸ ਦੇ ਨਾਲ ਹੀ ਸੋਨੂੰ ਵੱਲੋਂ ਸ਼ਬਦ ਗਾਨ ਵੀ ਕੀਤਾ ਜਾਂਦਾ ਹੈ ਜਿਸ ਦੀ ਲੋਕਾਂ ਵੱਲੋਂ ਸਰਾਹਣਾ ਕੀਤੀ ਜਾਂਦੀ ਹੈ।

Published by:Krishan Sharma
First published:

Tags: Art, Artist, Pathankot, Singer, Talent