ਜਤਿਨ ਸ਼ਰਮਾ, ਪਠਾਨਕੋਟ:
1982 'ਚ ਪਠਾਨਕੋਟ ਵਿਖੇ ਬਣੀ ਮਹਾਰਾਜਾ ਰਣਜੀਤ ਸਿੰਘ ਲਾਇਬਰੇਰੀ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੀ ਹੈ। ਇੱਕ ਸਮਾਂ ਸੀ ਜਦ ਇਸ ਲਾਇਬਰੇਰੀ ਵਿਚ ਸ਼ਹਿਰ ਦੇ ਲੋਕ ਆ ਕੇ ਪੁਸਤਕਾਂ ਰਾਹੀਂ ਆਪਣੇ ਗਿਆਨ ਵਿੱਚ ਵਾਧਾ ਕਰਦੇ ਸਨ। ਪਰ ਹੁਣ ਇਹ ਲਾਇਬਰੇਰੀ ਵਿੱਚ ਨਾ ਤਾਂ ਕੋਈ ਕਿਤਾਬਾਂ ਪੜ੍ਹਨ ਦਾ ਇੱਛੁਕ ਦਿਖਦਾ ਹੈ ਅਤੇ ਨਾ ਹੀ ਕਿਤਾਬਾਂ ਦੀ ਹਾਲਤ ਪੜ੍ਹਨਯੋਗ ਹੈ।
ਇਸ ਬਾਰੇ ਜਦ ਪਠਾਨਕੋਟ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਅਕਸਰ ਸਕੂਲ ਕਾਲਜ ਤੋਂ ਬਾਅਦ ਇਸ ਲਾਇਬਰੇਰੀ ਵਿੱਚ ਜਾ ਕੇ ਪੁਸਤਕਾਂ ਪੜ੍ਹਦੇ ਸੀ ਅਤੇ ਉਸ ਸਮੇਂ ਭਾਰੀ ਗਿਣਤੀ ਵਿਚ ਲੋਕ ਇੱਥੇ ਆ ਕੇ ਪੁਸਤਕਾਂ ਰਾਹੀਂ ਆਪਣੇ ਗਿਆਨ ਵਿੱਚ ਵਾਧਾ ਕਰਦੇ ਸਨ। ਪਰ ਹੁਣ ਜਦ ਉਹ ਲਾਇਬ੍ਰੇਰੀ ਦੇ ਹਾਲਾਤ ਦੇਖਦੇ ਹਨ ਤਾਂ ਉਨ੍ਹਾਂ ਦੀ ਅੱਖਾਂ ਵਿਚ ਹੰਝੂ ਆ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰਾਂ ਆਪਣੇ ਭਾਸ਼ਨਾਂ ਵਿਚ ਸਿੱਖਿਆ ਵਿੱਚ ਵਾਧਾ ਕਰਨ ਦੀਆਂ ਵੱਡੀਆਂ-ਵੱਡੀਆਂ ਘੋਸ਼ਨਾਵਾਂ ਕਰਦੇ ਹਨ। ਉੱਥੇ ਦੂਜੇ ਪਾਸੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਉਨ੍ਹਾਂ ਕਿਹਾ ਕੀ ਅੱਜ ਦੇ ਸਮੇਂ ਵਿਚ ਸ਼ਹਿਰ ਦੇ ਨੌਜਵਾਨਾਂ ਨੂੰ ਲਾਇਬਰੇਰੀ ਬਾਰੇ ਪਤਾ ਹੀ ਨਹੀਂ ਹੈ ਅਤੇ ਜਿਨ੍ਹਾਂ ਨੂੰ ਇਸ ਲਾਇਬਰੇਰੀ ਬਾਰੇ ਪਤਾ ਹੈ ਉਹ ਵੀ ਲਾਇਬਰੇਰੀ ਦੇ ਹਾਲਾਤਾਂ ਨੂੰ ਵੇਖਦੇ ਹੋਏ ਇਸ ਤੋਂ ਦੂਰੀ ਬਣਾ ਕੇ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਸਰਕਾਰਾਂ ਨੂੰ ਚਾਹੀਦਾ ਹੈ ਕਿ ਲਾਇਬਰੇਰੀਆਂ ਵਿੱਚ ਕੁਝ ਨਵੀ ਤਕਨੀਕ ਵਿੱਚ ਵਾਧਾ ਕਰਦੇ ਹੋਏ ਇਹਨਾਂ ਲਾਇਬਰੇਰੀਆਂ ਦੇ ਅਸਤਿਤਵ ਨੂੰ ਬਚਾ ਕੇ ਰੱਖਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।