Home /punjab /

ਕਿਸਾਨ ਜੰਤਰ ਨਾਮਕ ਪੌਦੇ ਨੂੰ ਮਿੱਟੀ 'ਚ ਮਿਲਾ ਕੇ ਵਧਾ ਸਕਣਗੇ ਜ਼ਮੀਨ ਦੀ ਉਪਜਾਊ ਸ਼ਕਤੀ 

ਕਿਸਾਨ ਜੰਤਰ ਨਾਮਕ ਪੌਦੇ ਨੂੰ ਮਿੱਟੀ 'ਚ ਮਿਲਾ ਕੇ ਵਧਾ ਸਕਣਗੇ ਜ਼ਮੀਨ ਦੀ ਉਪਜਾਊ ਸ਼ਕਤੀ 

ਜੰਤਰ

ਜੰਤਰ ਨਾਮਕ ਇਸ ਪੌਦੇ ਦੀ ਜਾਂਚ ਕਰਦੇ ਹੋਏ ਖੇਤੀਬਾੜੀ ਅਧਿਕਾਰੀ 

ਪਠਾਨਕੋਟ: ਅੱਜ ਦੇ ਸਮੇ ਕਿਸਾਨ ਆਪਣੀਆਂ ਫ਼ਸਲਾਂ ਦਾ ਝਾੜ ਵਧਾਉਣ ਲਈ ਜ਼ਮੀਨ ਵਿੱਚ ਯੂਰੀਆ ਖਾਦ ਅਤੇ ਕੀਟਨਾਸ਼ਕ ਦਵਾਈਆਂ ਪਾ ਰਹੇ ਹਨ ਉਥੇ ਦੂਜੇ ਪਾਸੇ ਜਮੀਨ ਨੂੰ ਉਪਜਾਊ ਬਣਾਉਣ ਲਈ ਜੰਤਰ ਨਾਮ ਦਾ ਬੂਟਾ ਖੇਤਾਂ ਵਿੱਚ ਰਲਾਉਣ ਨਾਲ ਜਿੱਥੇ ਜ਼ਮੀਨ ਉਪਜਾਊ ਹੁੰਦੀ ਹੈ, ਉੱਥੇ ਕਿਸਾਨਾਂ ਦੀ ਯੂਰੀਆ ਲਾਗਤ ਵਿੱਚ ਵੀ 25% ਦੀ ਕਮੀ ਆਉਂਦੀ ਹੈ।ਜੰਤਰ ਨਾਮ ਦਾ ਇਹ ਪੌਦਾ ਨਾਈਟ੍ਰੋਜਨ ਸਮੇਤ ਮਿੱਟੀ ਵਿੱਚ ਹੋਰ ਜ਼ਰੂਰੀ ਤੱਤਾਂ ਦੀ ਪੂਰਤੀ ਕਰਦਾ ਹੈ, ਜਿਸ ਬਾਰੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਫ਼ਸਲ ਦਾ ਝਾੜ ਵਧਾਉਣ ਲਈ ਖੇਤਾਂ ਵਿੱਚ ਯੂਰੀਆ ਖਾਦ ਦੀ ਮਾਤਰਾ ਲਗਾਤਾਰ ਵਧਾਈ ਜਾ ਰਹੀ ਹੈ, ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਸੈਮੀਨਾਰ ਕਰਵਾਏ ਜਾ ਰਹੇ ਹਨ ਕਿ ਅਤੇ ਸੈਮੀਨਾਰਾਂ ਦੇ ਰਹੀ ਕਿਸਾਨਾਂ ਨੂੰ ਇਸ ਦਸਿਆ ਜਾ ਰਿਹਾ ਕਿ ਜੇਕਰ ਕਿਸਾਨ ਜੰਤਰ ਬੂਟੇ ਦੀ ਬਿਜਾਈ ਕਰਦੇ ਹਨ ਤਾਂ ਉਨ੍ਹਾਂ ਦੇ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ 25% ਤੱਕ ਘੱਟ ਜਾਵੇਗੀ, ਉਨ੍ਹਾਂ ਕਿਹਾ ਕਿ ਜੰਤਰ ਬੂਟੇ ਤੋਂ ਜ਼ਮੀਨ ਉਪਜਾਊ ਹੋਵੇਗੀ ਅਤੇ ਮਿੱਟੀ ਦੀ ਗੁਣਵੱਤਾ ਵਿੱਚ ਵੀ ਵਾਧਾ ਹੋਵੇਗਾ।

  ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਬੂਟਾ ਇੱਕ ਮਹੀਨੇ ਵਿੱਚ ਤਿਆਰ ਹੋ ਜਾਂਦਾ ਹੈ, ਇਸ ਨੂੰ ਕਣਕ ਦੀ ਕਟਾਈ ਤੋਂ ਤੁਰੰਤ ਬਾਅਦ ਲਗਾ ਦੇਣਾ ਚਾਹੀਦਾ ਹੈ ਅਤੇ ਜਦੋਂ ਝੋਨੇ ਦੀ ਫ਼ਸਲ ਬੀਜਣੀ ਹੋਵੇ ਤਾਂ ਇਸ ਨੂੰ ਖੇਤਾਂ ਵਿੱਚ ਹੀ ਮਿੱਟੀ ਵਿੱਚ ਮਿਲਾ ਦੇਣਾ ਚਾਹੀਦਾ ਹੈ ਜਿਸ ਨਾਲ ਕਿਸਾਨ ਦੀ ਜ਼ਮੀਨ ਉਪਜਾਊ ਹੋਵੇਗੀ ਅਤੇ ਫ਼ਸਲ ਦਾ ਝਾੜ ਵੀ ਵਧੇਗਾ।
  Published by:rupinderkaursab
  First published:

  Tags: Farmers, Pathankot, Punjab

  ਅਗਲੀ ਖਬਰ