Home /punjab /

Dengue: ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਵਧਣ ਲੱਗੇ ਪਠਾਨਕੋਟ ਵਿੱਚ ਡੇਂਗੂ ਦੇ ਮਾਮਲੇ

Dengue: ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਵਧਣ ਲੱਗੇ ਪਠਾਨਕੋਟ ਵਿੱਚ ਡੇਂਗੂ ਦੇ ਮਾਮਲੇ

ਡੇਂਗੂ

ਡੇਂਗੂ ਦੇ ਲਾਰਵੇ ਦੀ ਜਾਂਚ ਕਰਦੇ ਹੋਏ ਸਿਹਤ ਕਰਮਚਾਰੀ 

ਪਠਾਨਕੋਟ: ਸਾਲ 2022 ਦੇ ਸੀਜ਼ਨ ਤੋਂ ਪਹਿਲਾਂ ਹੀ ਸੂਬੇ ਭਰ ਵਿਚ ਡੇਂਗੂ (Dengue) ਦੇ 33 ਮਾਮਲੇ ਸਾਹਮਣੇ ਆਉਣ 'ਤੇ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਨੂੰ ਈਮੇਲ ਰਾਹੀਂ ਪੱਤਰ ਭੇਜ ਕੇ ਕਿਹਾ ਹੈ ਕਿ ਜੇਕਰ ਡੇਂਗੂ ਦਾ ਕੋਈ ਬਿਮਾਰ ਜਾਂ ਸ਼ੱਕੀ ਮਰੀਜ਼ ਪ੍ਰਾਈਵੇਟ ਹਸਪਤਾਲ ਵਿਚ ਆਵੇਗਾ ਤਾਂ ਡੇਂਗੂ ਦੇ ਟੈਸਟ ਨੂੰ ਕਾਰਡ ਟੈਸਟ ਦੀ ਬਜਾਏ ਏਲੀਸਾ (ELISA) ਟੈਸਟ ਬਣਾਓ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਸਾਲ 2022 ਦੇ ਸੀਜ਼ਨ ਤੋਂ ਪਹਿਲਾਂ ਹੀ ਸੂਬੇ ਭਰ ਵਿਚ ਡੇਂਗੂ (Dengue) ਦੇ 33 ਮਾਮਲੇ ਸਾਹਮਣੇ ਆਉਣ 'ਤੇ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਨੂੰ ਈਮੇਲ ਰਾਹੀਂ ਪੱਤਰ ਭੇਜ ਕੇ ਕਿਹਾ ਹੈ ਕਿ ਜੇਕਰ ਡੇਂਗੂ ਦਾ ਕੋਈ ਬਿਮਾਰ ਜਾਂ ਸ਼ੱਕੀ ਮਰੀਜ਼ ਪ੍ਰਾਈਵੇਟ ਹਸਪਤਾਲ ਵਿਚ ਆਵੇਗਾ ਤਾਂ ਡੇਂਗੂ ਦੇ ਟੈਸਟ ਨੂੰ ਕਾਰਡ ਟੈਸਟ ਦੀ ਬਜਾਏ ਏਲੀਸਾ (ELISA) ਟੈਸਟ ਬਣਾਓ।

  ਜੇਕਰ ਕੋਈ ਮਰੀਜ਼ ਡੇਂਗੂ ਟੈਸਟ (Dengue Test) ਵਿੱਚ ਪਾਜ਼ੀਟਿਵ ਆਉਂਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਜਾਵੇ, ਤਾਂ ਜੋ ਸਮੇਂ ਸਿਰ ਉਸ ਇਲਾਕੇ ਵਿੱਚ ਸਰਵੇ ਕਰਕੇ ਲਾਰਵਾ ਲੱਭ ਕੇ ਸਪਰੇਅ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਡੇਂਗੂ ਵਾਰਡ ਵੱਖਰਾ ਹੋਵੇ ਅਤੇ ਬੈੱਡਾਂ ਦੇ ਉੱਪਰ ਜਾਲ ਵਿਛਾਇਆ ਜਾਵੇ।

  ਦੱਸ ਦੇਈਏ ਕਿ ਪਿਛਲੇ ਸਾਲ 2021 ਵਿੱਚ ਡੇਂਗੂ ਦੇ ਸਭ ਤੋਂ ਵੱਧ 1725 ਪਾਜ਼ੀਟਿਵ ਮਰੀਜ਼ ਪਾਏ ਗਏ ਸਨ। ਜਿਸ ਨੂੰ ਦੇਖਦੇ ਹੋਏ ਇਸ ਵਾਰ ਸਿਹਤ ਵਿਭਾਗ ਨੇ ਸੀਜ਼ਨ ਤੋਂ ਪਹਿਲਾਂ ਹੀ ਡੇਂਗੂ ਪਾਜ਼ੇਟਿਵ ਮਰੀਜ਼ ਮਿਲਣ 'ਤੇ ਸਹਿਤ ਵਿਭਾਗ ਵਲੋਂ ਤਿਆਰੀਆਂ ਕਰ ਲਿਆ ਹਨ। ਉਨ੍ਹਾਂ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਹਰ ਐਤਵਾਰ ਨੂੰ ਡਰਾਈ-ਡੇਅ ਮਨਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਘਰ ਵਿੱਚ ਪਾਣੀ ਸਟੋਰ ਨਾ ਕਰੋ, ਹਰ ਹਫ਼ਤੇ ਕੂਲਰ ਤੋਂ ਪਾਣੀ ਸਾਫ਼ ਕਰੋ, ਘਰਾਂ ਦੀਆਂ ਛੱਤਾਂ 'ਤੇ ਪਏ ਬਰਤਨਾਂ, ਟਾਇਰਾਂ, ਕਬਾੜ ਦੀਆਂ ਵਸਤੂਆਂ, ਪੰਛੀਆਂ ਦੇ ਪੀਣ ਵਾਲੇ ਪਾਣੀ ਵਿੱਚ ਪਾਣੀ ਨਾ ਖੜ੍ਹਾ ਕਰੋ। ਡੇਂਗੂ ਤੋਂ ਬਚਣ ਲਈ ਲੋਕਾਂ ਦਾ ਖੁਦ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।
  Published by:rupinderkaursab
  First published:

  Tags: Pathankot, Punjab, Summer care tips

  ਅਗਲੀ ਖਬਰ