Home /punjab /

ਪਠਾਨਕੋਟ `ਚ ਵਧਣ ਲੱਗੀ ਗੁੜ ਦੀ ਮੰਗ, ਜਾਣੋ ਗੁੜ ਦੇ ਚਮਤਕਾਰੀ ਫ਼ਾਇਦੇ

ਪਠਾਨਕੋਟ `ਚ ਵਧਣ ਲੱਗੀ ਗੁੜ ਦੀ ਮੰਗ, ਜਾਣੋ ਗੁੜ ਦੇ ਚਮਤਕਾਰੀ ਫ਼ਾਇਦੇ

ਗੁੜ

ਗੁੜ ਬਣਾਉਂਦੇ ਹੋਏ ਕਾਰੀਦਾਰ

ਪਠਾਨਕੋਟ ਸ਼ਹਿਰ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਗੁੜ ਦੀ ਮੰਗ ਇੱਕ ਵਾਰ ਮੁੜ ਤੋਂ ਵਧਣ ਲੱਗੀ ਹੈ। ਜਿਸ ਤੋਂ ਬਾਅਦ ਗੁੜ ਬਣਾਉਣ ਵਾਲੇ ਕਾਰੀਗਰਾਂ ਨੇ ਵੀ ਵੱਖ-ਵੱਖ ਤਰ੍ਹਾਂ ਦੇ ਗੁਡ਼ ਬਣਾ ਕੇ ਵੇਚਣੇ ਸ਼ੁਰੂ ਕਰ ਦਿੱਤੇ ਹਨ।

  • Share this:
    ਜਤਿਨ ਸ਼ਰਮਾ

    ਪਠਾਨਕੋਟ: ਲੋਕ ਦਿਖਾਵੇ ਵਿੱਚ ਅਸੀਂ ਆਪਣੇ ਪੁਰਾਣੇ ਖਾਣ-ਪਾਣ ਨੂੰ ਭੁੱਲਦੇ ਜਾ ਰਹੇ ਹਾਂ। ਇਕ ਸਮਾਂ ਸੀ ਜਦ ਲੋਕ ਘਰ ਦੀ ਬਣੀਆਂ ਦੇਸੀ ਖੁਰਾਕਾਂ ਖਾ ਕੇ ਤੰਦਰੁਸਤ ਜੀਵਨ ਬਿਤਾਉਂਦੇ ਸਨ। ਪੰਜਾਬ ਦੇ ਲੋਕ ਪਹਿਲਾਂ ਗੁੜ ਖਾਣ ਵਿੱਚ ਭਾਰੀ ਉਤਸ਼ਾਹ ਦਿਖਾਉਂਦੇ ਸਨ।

    ਪਰ ਹੌਲੀ-ਹੌਲੀ ਲੋਕਾਂ ਦਾ ਇਹ ਚਾਅ ਘਟਦਾ ਗਿਆ ਅਤੇ ਲੋਕ ਮਿੱਲਾਂ ਵਿੱਚ ਬਣਨ ਵਾਲੇ ਖੰਡ ਦੀ ਵਰਤੋਂ ਘਰ ਵਿੱਚ ਕਰਨ ਲੱਗ ਪਏ। ਲੋਕ ਅਜਿਹੀਆਂ ਬਾਹਰਲੀਆਂ ਵਸਤੂਆਂ ਦੀ ਵਰਤੋਂ ਕਰ ਕੇ ਕਈ ਬਿਮਾਰੀਆਂ ਦੇ ਸ਼ਿਕਾਰ ਹੋਣ ਲੱਗ ਪਏ ਅਤੇ ਹੁਣ ਇੱਕ ਵਾਰ ਮੁੜ ਤੋਂ ਲੋਕਾਂ ਦਾ ਧਿਆਨ ਗੁੜ ਵੱੱਲ ਖਿੱਚਦਾ ਜਾ ਰਿਹਾ ਹੈ।

    ਪਠਾਨਕੋਟ ਸ਼ਹਿਰ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਗੁੜ ਦੀ ਮੰਗ ਇੱਕ ਵਾਰ ਮੁੜ ਤੋਂ ਵਧਣ ਲੱਗੀ ਹੈ। ਜਿਸ ਤੋਂ ਬਾਅਦ ਗੁੜ ਬਣਾਉਣ ਵਾਲੇ ਕਾਰੀਗਰਾਂ ਨੇ ਵੀ ਵੱਖ-ਵੱਖ ਤਰ੍ਹਾਂ ਦੇ ਗੁਡ਼ ਬਣਾ ਕੇ ਵੇਚਣੇ ਸ਼ੁਰੂ ਕਰ ਦਿੱਤੇ ਹਨ।

    ਉੱਥੇ ਇਸ ਬਾਰੇ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਗੁੜ ਸਾਡੇ ਲਈ ਬਹੁਤ ਫ਼ਾਇਦੇਮੰਦ ਹੈ। ਉਨ੍ਹਾਂ ਦੱਸਿਆ ਕਿ ਗੁੜ ਬਣਾਉਣ ਵਿਚ ਜ਼ਿਆਦਾਤਰ ਆਰਗੈਨਿਕ ਵਸਤੂਆਂ ਹੀ ਵਰਤੀਆਂ ਜਾਂਦੀਆਂ ਹਨ ਅਤੇ ਕਿਸੀ ਵੀ ਤਰ੍ਹਾਂ ਦੀ ਕੈਮੀਕਲ ਵਰਤੋਂ ਨਾ ਹੋਣ ਕਾਰਨ ਗੁੜ ਸਾਡੇ ਸਿਹਤ ਲਈ ਲਾਹੇਵੰਦ ਸਾਬਿਤ ਹੁੰਦਾ ਹੈ।

    ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਵੀ ਆਰਗੈਨਿਕ ਤਰੀਕੇ ਨਾਲ ਹੀ ਗੁੜ ਬਣਾਉਣ ਦੀ ਅਪੀਲ ਕੀਤੀ।
    Published by:Amelia Punjabi
    First published:

    Tags: Health benefits, Health care tips, Health news, Pathankot, Punjab

    ਅਗਲੀ ਖਬਰ