Home /punjab /

Pathankot News: ਚੋਣ ਪ੍ਰਚਾਰ ਦੌਰਾਨ ਅਸ਼ਵਨੀ ਸ਼ਰਮਾ ਗੋਲ-ਗੱਪੇ ਖਾਂਦੇ ਆਏ ਨਜ਼ਰ

Pathankot News: ਚੋਣ ਪ੍ਰਚਾਰ ਦੌਰਾਨ ਅਸ਼ਵਨੀ ਸ਼ਰਮਾ ਗੋਲ-ਗੱਪੇ ਖਾਂਦੇ ਆਏ ਨਜ਼ਰ

ਚੋਣ

ਚੋਣ ਪ੍ਰਚਾਰ ਦੌਰਾਨ ਗੋਲ-ਗੱਪੇ ਖਾਂਦੇ ਹੋਏ ਅਸ਼ਵਨੀ ਸ਼ਰਮਾ

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਬਚਪਨ ਹੀ ਰੇਹੜੀਆਂ 'ਤੇ ਖਾ ਕੇ ਬੀਤਿਆ ਹੈ ਅਤੇ ਸਾਡੀ ਹੋਟਲਾਂ 'ਤੇ ਜਾਣ ਦੀ ਹੈਸੀਅਤ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਦੂਸਰੀਆਂ ਪਾਰਟੀਆਂ ਵਾਲੇ ਡਰਾਮੇ ਕਰ ਰਹੇ ਹਨ ਸਾਡੇ ਲਈ ਇਹ ਸਾਰੀਆਂ ਚੀਜਾਂ ਰੋਜਾਨਾਂ ਦੀ ਤਰ੍ਹਾਂ ਹੈ।

  • Share this:
    ਜਤਿਨ ਸ਼ਰਮਾ

    ਪਠਾਨਕੋਟ: ਵਿਧਾਨ ਸਭਾ ਚੋਣਾਂ ਦੇ ਚੱਲਦੇ ਰਾਜਨੀਤਕ ਦਲਾਂ ਦੇ ਉਮੀਦਵਾਰ ਲੋਕਾਂ ਵਿੱਚ ਵਿਚਰ ਕੇ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ। ਰਾਜ ਨੇਤਾਵਾਂ ਵੱਲੋਂ ਲੋਕਾਂ ਵਿਚ ਜਾ ਕੇ ਅਪਣਾਪਨ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

    ਜਿੱਥੇ ਅੱਜ ਕਾਂਗਰਸ ਦੇ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਚਰਨਜੀਤ ਸਿੰਘ ਚੰਨੀ ਚੋਣ ਪ੍ਰਚਾਰ ਦੌਰਾਨ ਬਜ਼ੁਰਗਾਂ ਨਾਲ ਪੱਤੇਬਾਜ਼ੀ ਕਰਦੇ ਅਤੇ ਬੱਚਿਆਂ ਨਾਲ ਕ੍ਰਿਕਟ ਖੇਡ ਕੇ ਅਪਣਾਪਨ ਦਿਖਾਉਂਦੇ ਹੋਏ ਨਜ਼ਰ ਆਏ। ਉਥੇ ਭਾਜਪਾ ਦੇ ਪੰਜਾਬ ਪ੍ਰਧਾਨ ਅਤੇ ਪਠਾਨਕੋਟ ਤੋਂ ਭਾਜਪਾ ਦੇ ਉਮੀਦਵਾਰ ਅਸ਼ਵਨੀ ਸ਼ਰਮਾ ਵੀ ਚੋਣ ਪ੍ਰਚਾਰ ਦੌਰਾਨ ਗੋਲ-ਗੱਪੀਆਂ ਦੀ ਰੇਹੜੀ 'ਤੇ ਖੜ੍ਹ ਕੇ ਗੋਲਗੱਪੇ ਖਾਂਦੇ ਹੋਏ ਨਜ਼ਰ ਆਏ।

    ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਬਚਪਨ ਹੀ ਰੇਹੜੀਆਂ 'ਤੇ ਖਾ ਕੇ ਬੀਤਿਆ ਹੈ ਅਤੇ ਸਾਡੀ ਹੋਟਲਾਂ 'ਤੇ ਜਾਣ ਦੀ ਹੈਸੀਅਤ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਦੂਸਰੀਆਂ ਪਾਰਟੀਆਂ ਵਾਲੇ ਡਰਾਮੇ ਕਰ ਰਹੇ ਹਨ ਸਾਡੇ ਲਈ ਇਹ ਸਾਰੀਆਂ ਚੀਜਾਂ ਰੋਜਾਨਾਂ ਦੀ ਤਰ੍ਹਾਂ ਹੈ।
    Published by:Amelia Punjabi
    First published:

    Tags: Ashwani Sharma, Election, Pathankot, Voter

    ਅਗਲੀ ਖਬਰ