ਜਤਿਨ ਸ਼ਰਮਾ
ਪਠਾਨਕੋਟ: ਕਿਹਾ ਜਾਂਦਾ ਹੈ ਕਿ ਹਰ ਮਨੁੱਖ ਕੋਲ ਕੋਈ ਨਾ ਕੋਈ ਕਲਾ ਹੁੰਦੀ ਹੈ, ਬਸ ਲੋੜ ਹੈ ਉਸ ਕਲਾ ਨੂੰ ਨਿਖਾਰਨ ਦੀ।ਅਜਿਹਾ ਹੀ ਇੱਕ ਪਠਾਨਕੋਟ (Pathankot) ਦਾ ਰਹਿਣ ਵਾਲਾ ਅਸ਼ੋਕ ਨਾਮ ਦਾ ਕਲਾਕਾਰ (Artist) ਹੈ ਜਿਸ ਨੇ ਚਿੱਤਰਕਾਰ (Painter) ਦੇ ਤੌਰ 'ਤੇ ਆਪਣੀ ਇਕ ਵੱਖਰੀ ਪਹਿਚਾਣ ਬਣਾਈ। ਅਸ਼ੋਕ ਕੁਮਾਰ ਪਿਛਲੇ 30 ਸਾਲਾਂ ਤੋਂ ਪੇਂਟਿੰਗ (Painting) ਕਰ ਰਹੇ ਹਨ ਅਤੇ ਹੁਣ ਤੱਕ ਉਹ 500 ਤੋਂ ਵੱਧ ਪੇਂਟਿੰਗ ਬਣਾ ਚੁੱਕੇ ਹਨ। ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਇੱਕ ਮੁੱਕੇਬਾਜ਼ (Boxer) ਸਨ ਅਤੇ ਉਹ ਚਾਹੁੰਦੇ ਸਨ ਕਿ ਮੈਂ ਵੱਡਾਖਿਡਾਰੀ (Sportsman) ਬਣਾਂ ਪਰ ਮੇਰਾ ਝੁਕਾਅ ਚਿੱਤਰਕਾਰੀ ਵੱਲ ਸੀ।
\"ਜਦੋਂ ਮੈਂ ਆਪਣੇ ਪਿਤਾ ਨੂੰ ਇਸ ਗੱਲ ਦਾ ਜ਼ਿਕਰ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਪਠਾਨਕੋਟ ਦੇ ਭੜੋਲੀ ਖੇਤਰ ਵਿੱਚ ਰਹਿਣ ਵਾਲੇ ਇੱਕ ਪੇਂਟਰ ਤੋਂ ਪੇਂਟਿੰਗ ਸਿੱਖਣ ਲਈ ਭੇਜਿਆ ਅਤੇ ਉਥੋਂ ਮੈਂ ਪੇਂਟਿੰਗ ਦੀ ਸ਼ੁਰੂਆਤੀ ਸਿਖਲਾਈ ਪ੍ਰਾਪਤ ਕੀਤੀ ਅਤੇ ਮੇਰਾ ਕੰਮ ਉਦੋਂ ਹੋਰ ਵਧੀਆ ਹੋ ਗਿਆ ਜਦੋਂ ਮੇਰੀ ਮੁਲਾਕਾਤਹੁਸ਼ਿਆਰਪੁਰ (Hoshiarpur) ਵਿੱਚ ਪ੍ਰੋਫੈਸਰ ਭਾਰਤੀ ਨਾਲ ਹੋਈ। ਉਨ੍ਹਾਂ ਕਿਹਾ ਕਿ \"ਪ੍ਰੋਫੈਸਰ ਭਾਰਤੀ ਨੇ ਮੈਨੂੰ ਇਸ ਪੇਂਟਿੰਗ ਦੀਆਂ ਪੇਚੀਦਗੀਆਂ ਤੋਂ ਜਾਣੂ ਕਰਵਾਇਆ। ਜਿਸ ਤੋਂ ਬਾਅਦ ਉਸਨੇ ਅੰਤਰਰਾਸ਼ਟਰੀ ਪੱਧਰ 'ਤੇ ਪੇਂਟਿੰਗ ਦੀਆਂ ਕਈ ਪ੍ਰਦਰਸ਼ਨੀਆਂ ਵਿੱਚ ਹਿੱਸਾ ਲਿਆ।
ਪੇਂਟਿੰਗ ਦੇ ਖੇਤਰ ਵਿੱਚਮੇਰੇ ਲਈ ਸਭ ਤੋਂ ਵੱਡਾ ਅਵਾਰਡਉਸ ਸਮੇਂ ਪ੍ਰਾਪਤ ਹੋਇਆ ਜਦ ਲੁਧਿਆਣਾ ਵਿੱਚ \"ਆਰਟ ਇੰਡੀਆ\" ਮੁਕਾਬਲੇ ਵਿਚ ਮੈਨੂੰ ਪੁਰਸਕਾਰ ਮਿਲਿਆ ਅਤੇ ਇਹ ਪੁਰਸਕਾਰ ਮੈਨੂੰ ਨੇਕ ਚੰਦ (Nek chand ) ਅਤੇ ਕਲਾਕਾਰ ਸ਼ੋਭਾ ਸਿੰਘ (Artist Shobha Singh) ਦੀ ਬੇਟੀ ਤੋਂਪ੍ਰਾਪਤ ਹੋਇਆ ਜੋ ਮੇਰੇ ਲਈ ਮਾਣ ਵਾਲੀ ਗੱਲ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pathankot, Punjab