Home /punjab /

ਮੁੱਖ ਅਧਿਆਪਕ ਅਜੇ ਮਹਾਜਨ ਦਾ ਰੋਟਰੀ ਕਲੱਬ ਗ੍ਰੇਟਰ ਵੱਲੋਂ 'ਸਭ ਤੋਂ ਵਧੀਆ ਅਧਿਆਪਕ' ਪੁਰਸਕਾਰ ਨਾਲ ਸਨਮਾਨ

ਮੁੱਖ ਅਧਿਆਪਕ ਅਜੇ ਮਹਾਜਨ ਦਾ ਰੋਟਰੀ ਕਲੱਬ ਗ੍ਰੇਟਰ ਵੱਲੋਂ 'ਸਭ ਤੋਂ ਵਧੀਆ ਅਧਿਆਪਕ' ਪੁਰਸਕਾਰ ਨਾਲ ਸਨਮਾਨ

ਹੈੱਡਟੀਚਰ ਅਜੇ ਮਹਾਜਨ ਨੂੰ ਪ੍ਰਸੰਸਾ ਪੱਤਰ ਭੇਟ ਕਰਕੇ ਹੋਏ ਰੋਟਰੀ ਕਲੱਬ ਦੇ ਮੇਮ੍ਬਰ 

ਹੈੱਡਟੀਚਰ ਅਜੇ ਮਹਾਜਨ ਨੂੰ ਪ੍ਰਸੰਸਾ ਪੱਤਰ ਭੇਟ ਕਰਕੇ ਹੋਏ ਰੋਟਰੀ ਕਲੱਬ ਦੇ ਮੇਮ੍ਬਰ 

  • Share this:
    ਜਤਿਨ ਸ਼ਰਮਾ

    ਪਠਾਨਕੋਟ: ਰੋਟਰੀ ਕਲੱਬ ਗ੍ਰੇਟਰ ਪਠਾਨਕੋਟ ਵੱਲੋਂ ਪ੍ਰਧਾਨ ਸੁਨੀਲ ਮਹਾਜਨ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਐਵਾਰਡ ਸਮਾਰੋਹ ਵਿੱਚ ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਖੁਸ਼ੀਨਗਰ ਦੇ ਹੈੱਡਟੀਚਰ ਅਜੇ ਮਹਾਜਨ ਨੂੰ 'ਬੈਸਟ ਟੀਚਰ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

    ਡਿਪਟੀ ਡੀਈਓ ਸੈਕੰਡਰੀ ਠਾਕੁਰ ਰਾਜੇਸ਼ਵਰ ਸਲਾਰੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨਾਲ ਸੰਬੰਧਤ ਲਗਭਗ 25 ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਰੋਟਰੀ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਜੋ ਕਿ ਅਧਿਆਪਕਾਂ ਲਈ ਬੜੇ ਹੀ ਮਾਣ ਦੀ ਗੱਲ ਹੈ।

    ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਸਰਹੱਦੀ ਬਲਾਕ ਬਮਿਆਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਖੁਸ਼ੀਨਗਰ ਦੇ ਹੈੱਡ ਟੀਚਰ ਅਜੇ ਮਹਾਜਨ, ਸਰਕਾਰੀ ਪ੍ਰਾਇਮਰੀ ਸਕੂਲ ਸਿਉਂਟੀ ਤਰਫ ਨਰੋਟ ਜੈਮਲ ਦੇ ਹੈਡ ਟੀਚਰ ਜਗਧਰ ਸ਼ਰਮਾ, ਬਲਾਕ ਮਾਸਟਰ ਟਰੇਨਰ ਬਮਿਆਲ ਅਜੇ ਵਸ਼ਿਸ਼ਟ ਅਤੇ ਬਲਾਕ ਮਾਸਟਰ ਟਰੇਨਰ ਨਰੋਟ ਜੈਮਲ ਸਿੰਘ ਦੀਪਕ ਸੈਣੀ ਨੂੰ ਰੋਟਰੀ ਕਲੱਬ ਪਠਾਨਕੋਟ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਠਾਨਕੋਟ ਜਸਵੰਤ ਸਿੰਘ. ਡਿਪਟੀ ਡੀਈਓ ਰਾਜੇਸ਼ਵਰ ਸਲਾਰੀਆ ਸਹਿਤ ਡੀਈਓ ਦਫਤਰ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੀਤੇ ਗਏ।

    ਅਧਿਆਪਕਾਂ ਦੇ ਇਸ ਸਨਮਾਨ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਰੋਟਰੀ ਕਲੱਬ ਦੇ ਚੇਅਰਮੈਨ ਰੋਟੇਰੀਅਨ ਯੂ.ਐਸ, ਘਈ ਅਤੇ ਡਾ. ਐਨਪੀ ਸਿੰਘ ਨੇ ਕਿਹਾ ਕਿ ਰੋਟਰੀ ਕਲੱਬ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ। ਇਸ ਮੌਕੇ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ, ਡਿਪਟੀ ਡੀਈਓ ਰਾਜੇਸ਼ਵਰ ਸਲਾਰੀਆ ਸਹਿਤ ਰੋਟਰੀ ਕਲੱਬ ਦੇ ਅਧਿਕਾਰੀਆਂ ਦਾ ਇਸ ਸਨਮਾਨ ਸਮਾਰੋਹ ਲਈ ਧੰਨਵਾਦ ਕੀਤਾ।

    ਇਸ ਮੌਕੇ ਜਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਅਮਰੀਕ ਸਿੰਘ, ਜਿਲ੍ਹਾ ਸਪੋਰਟਸ ਅਫਸਰ ਅਰੁਣ ਸ਼ਰਮਾ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਅਤੇ ਸਟੈਨੋ ਅਰੁਣ ਮਹਾਜਨ ਸਹਿਤ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ, ਹੋਣਹਾਰ ਅਧਿਆਪਕ ਅਤੇ ਰੋਟਰੀ ਕਲੱਬ ਦੇ ਆਹੁਦੇਦਾਰ ਹਾਜ਼ਰ ਸਨ।
    Published by:Krishan Sharma
    First published:

    Tags: Gurdaspur, Pathankot, TEACHER, Teachers

    ਅਗਲੀ ਖਬਰ