Home /punjab /

ਪੁਲਿਸ ਮੁਲਾਜ਼ਮਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪਠਾਨਕੋਟ 'ਚ ਲੱਗਿਆ ਸਿਹਤ ਕੈਂਪ

ਪੁਲਿਸ ਮੁਲਾਜ਼ਮਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪਠਾਨਕੋਟ 'ਚ ਲੱਗਿਆ ਸਿਹਤ ਕੈਂਪ

ਹੈਲਥ

ਹੈਲਥ ਕੈਂਪ 'ਚ ਪੁਲਿਸ ਮੁਲਾਜ਼ਮਾਂ ਦੀ ਜਾਂਚ ਕਰਦੇ ਹੋਏ ਸਿਹਤ ਕਰਮਚਾਰੀ

ਪਠਾਨਕੋਟ: ਦਿਨ ਰਾਤ ਡਿਊਟੀ 'ਤੇ ਤੈਨਾਤ ਰਹਿੰਦੇ ਪੁਲਿਸ ਮੁਲਾਜ਼ਮਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਆਏ ਦਿਨ ਪੁਲਿਸ ਵਿਭਾਗ (Police department) ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਉਪਰਾਲਿਆਂ ਦੇ ਚਲਦੇ ਹੀ ਐੱਸਐੱਸਪੀ ਪਠਾਨਕੋਟ (SSP Pathankot) ਅਰੁਣ ਸੈਣੀ ਦੀ ਦੇਖ ਰੇਖ ਹੇਠਾਂ ਪੁਲਿਸਵਿਭਾਗ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦੀ ਸਿਹਤ (Health) ਦਾ ਧਿਆਨ ਰੱਖਦੇ ਹੋਏ ਪੁਲਿਸ ਲਾਈਨ ਪਠਾਨਕੋਟ ਵਿੱਚ ਇੱਕ ਮੈਡੀਕਲ ਕੈਂਪ (Medical camp) ਲਗਵਾਇਆ ਗਿਆ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਇਸ ਮੈਡੀਕਲ ਕੈਂਪ ਵਿਚ ਅੰਮ੍ਰਿਤਸਰ ਤੋਂ ਮਾਹਿਰ ਡਾਕਟਰਾਂ ਦੀ ਟੀਮ ਨੇ ਪਹੁੰਚ ਕੇ ਪੁਲਿਸਵਿਭਾਗ ਦੇ ਕਰਮਚਾਰੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਕਟਰੀ ਜਾਂਚ ਕੀਤੀ।ਇਸ ਦੇ ਨਾਲ ਹੀ ਡਾਕਟਰਾਂ ਦੀ ਟੀਮ ਨੇ ਪੁਲਿਸਮੁਲਾਜ਼ਮਾਂ ਨੂੰ ਸਿਹਤ ਸੰਭਾਲ ਦੇ ਤਰੀਕੇ ਵੀ ਦੱਸੇ ਉਨ੍ਹਾਂ ਕਿਹਾ ਕਿ ਪੁਲਿਸਮੁਲਾਜ਼ਮਾਂ ਦੀ ਡਿਊਟੀ ਸਖਤ ਹੋਣ ਕਾਰਨ ਉਹ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਜਿਸ ਦੇ ਤਹਿਤ ਪਠਾਨਕੋਟ ਵਿੱਚ ਪਿਛਲੇ ਦਿਨੀਂ ਪੁਲਿਸ ਮੁਲਾਜਮਾਂ ਨੂੰ ਸਿਹਤ ਪੱਖੋਂ ਜਾਗਰੂਕ ਕਰਨ ਦੇ ਲਈ ਇਕ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ ਸੀ।

  ਜਿਸ ਵਿੱਚ 42 ਸਾਲ ਤੋਂ ਵੱਧ ਪੁਲਿਸਮੁਲਾਜ਼ਮਾਂ ਨੇ ਹਿੱਸਾ ਲਿਆ ਸੀ ਅਤੇ ਇਸ ਜਾਗਰੂਕਤਾ ਕੈਂਪ ਵਿਚ ਜਿਹੜੇ ਮੁਲਾਜ਼ਮ ਸਿਹਤ ਪੱਖੋਂ ਕਿਸੇ ਬਿਮਾਰੀ ਦੇ ਸ਼ਿਕਾਰ ਸਨ ਉਨ੍ਹਾਂ ਦੇ ਲਈ ਹੀ ਵਿਸ਼ੇਸ਼ ਸਿਹਤ ਕੈਂਪ ਲਗਾਇਆ ਗਿਆ। ਜਾਂਚ ਦੌਰਾਨ ਜਿਹੜੇ ਪੁਲਿਸ ਮੁਲਾਜ਼ਮ ਸਿਹਤ ਪੱਖੋਂ ਕਿਸੇ ਬਿਮਾਰੀ ਦੇ ਸ਼ਿਕਾਰ ਸਨ ਉਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ।
  Published by:rupinderkaursab
  First published:

  Tags: Health, Pathankot, Police, Punjab

  ਅਗਲੀ ਖਬਰ