Home /punjab /

Pathankot: ਜਾਣੋ 400 ਸਾਲ ਪੁਰਾਣੇ ਪਿੰਡ ਹਾੜਾ ਦੇ ਇਸ ਮੰਦਿਰ ਦਾ ਇਤਿਹਾਸ

Pathankot: ਜਾਣੋ 400 ਸਾਲ ਪੁਰਾਣੇ ਪਿੰਡ ਹਾੜਾ ਦੇ ਇਸ ਮੰਦਿਰ ਦਾ ਇਤਿਹਾਸ

ਮੰਦਿਰ

ਮੰਦਿਰ 'ਚ ਸਥਾਪਿਤ ਸ਼੍ਰੀ ਰਾਧਾ ਕ੍ਰਿਸ਼ਨ ਮੂਰਤੀ ਦਾ ਦ੍ਰਿਸ਼ 

400 ਸਾਲ ਪੁਰਾਣੇ ਇਸ ਮੰਦਿਰ ਦੇ ਚਾਰੋਂ ਪਾਸੇ ਕੁਦਰਤੀ ਨਜ਼ਾਰਾ ਵੇਖਣਯੋਗ ਹੈ। ਇਤਿਹਾਸਕਾਰਾਂ ਮੁਤਾਬਿਕ ਕਾਸ਼ੀ ਤੋਂ ਸਿੱਧ ਪੁਰਸ਼ ਬਾਬਾ ਸ਼ੀਤਲ ਭਾਰਤੀ, ਬਾਬਾ ਮੁਕੁੰਦ ਭਾਰਤੀ ਅਤੇ ਬਾਬਾ ਵਿਸ਼ਨੂ ਭਾਰਤੀ ਜੀ ਇਸ ਅਸਥਾਨ ਦੀ ਖੋਜ ਕਰਦੇ ਹੋਏ ਆਏ ਸਨ। ਇਸ ਅਸਥਾਨ 'ਤੇ ਜਿਸ ਸ਼ਾਲੀਗ੍ਰਾਮ ਦੇ ਦਰਸ਼ਨ ਕਰਵਾਏ ਜਾਂਦੇ ਹਨ ਉਹ ਵੀ ਇਨ੍ਹਾਂ ਸਿੱਧ ਪੁਰਸ਼ਾਂ ਵੱਲੋਂ ਆਪਣੇ ਜਟਾਵਾਂ ਵਿੱਚੋਂ ਪ੍ਰਗਟ ਕੀਤੇ ਹੋਏ ਸਨ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ, ਪਠਾਨਕੋਟ:

  ਪਠਾਨਕੋਟ ਸ਼ਹਿਰ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਹਾੜਾ ਵਿਖੇ ਪ੍ਰਾਚੀਨ ਸਿੱਧ ਪੀਠ ਸ੍ਰੀ ਯੱਗ ਬਰਾਹਾ ਪ੍ਰਸ਼ੋਤਮ ਰਾਏ ਮੰਦਿਰ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ। 400 ਸਾਲ ਪੁਰਾਣੇ ਇਸ ਮੰਦਿਰ ਦੇ ਚਾਰੋਂ ਪਾਸੇ ਕੁਦਰਤੀ ਨਜ਼ਾਰਾ ਵੇਖਣਯੋਗ ਹੈ। ਇਹ ਮੰਦਿਰ ਉੱਚੀ ਪਹਾੜੀ 'ਤੇ ਬਣਿਆ ਹੋਇਆ ਹੈ ਅਤੇ ਇਸ ਦੇ ਸਾਹਮਣੇ ਵਾਲੇ ਪਾਸੇ ਚੱਕੀ ਦਰਿਆ ਵਗਦਾ ਰਹਿੰਦਾ ਹੈ। ਇਸ ਮੰਦਿਰ ਦਾ ਇਤਿਹਾਸ ਸ਼ਰਧਾਲੂਆਂ ਨੂੰ ਆਪਣੇ ਵੱਲ ਖਿੱਚਦਾ ਹੈ। ਮੰਦਿਰ ਦੇ ਨੇੜੇ ਪਿੱਪਲ ਦੇ ਵੱਡੇ ਵੱਡੇ ਦਰੱਖਤ ਹਨ ਅਤੇ ਮੰਦਿਰ ਦੇ ਅੰਦਰ ਸ਼੍ਰੀ ਰਾਧਾ ਕ੍ਰਿਸ਼ਨ ਦੀ ਮੂਰਤੀਆਂ ਸਥਾਪਿਤ ਹਨ।

  ਇਤਿਹਾਸਕਾਰਾਂ ਮੁਤਾਬਿਕ ਕਾਸ਼ੀ ਤੋਂ ਸਿੱਧ ਪੁਰਸ਼ ਬਾਬਾ ਸ਼ੀਤਲ ਭਾਰਤੀ, ਬਾਬਾ ਮੁਕੁੰਦ ਭਾਰਤੀ ਅਤੇ ਬਾਬਾ ਵਿਸ਼ਨੂ ਭਾਰਤੀ ਜੀ ਇਸ ਅਸਥਾਨ ਦੀ ਖੋਜ ਕਰਦੇ ਹੋਏ ਆਏ ਸਨ। ਇਸ ਅਸਥਾਨ 'ਤੇ ਜਿਸ ਸ਼ਾਲੀਗ੍ਰਾਮ ਦੇ ਦਰਸ਼ਨ ਕਰਵਾਏ ਜਾਂਦੇ ਹਨ ਉਹ ਵੀ ਇਨ੍ਹਾਂ ਸਿੱਧ ਪੁਰਸ਼ਾਂ ਵੱਲੋਂ ਆਪਣੇ ਜਟਾਵਾਂ ਵਿੱਚੋਂ ਪ੍ਰਗਟ ਕੀਤੇ ਹੋਏ ਸਨ। ਜਿਸ ਤੋਂ ਬਾਅਦ ਲੋਕਾਂ ਦਾ ਇਸ ਅਸਥਾਨ 'ਤੇ ਆਣਾ-ਜਾਣਾ ਸ਼ੁਰੂ ਹੋ ਗਿਆ।

  ਮੰਦਿਰ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਮੋਹਤਮਿਮ ਮਹੰਤ ਪਰਨਵੇਸ਼ ਸ਼ਰਮਾ ਨੇ ਦੱਸਿਆ ਕਿ ਇਸ ਅਸਥਾਨ 'ਤੇ ਹੋਲੀ ਨੂੰ ਵੱਡਾ ਉਤਸਵ ਮਨਾਇਆ ਜਾਂਦਾ ਹੈ। ਉਸ ਦਿਨ ਸ਼ਰਧਾਲੂਆਂ ਵੱਲੋਂ ਮੰਦਿਰ ਵਿਖੇ ਠਾਕੁਰ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਮੰਦਰੋਂ ਬਾਹਰ ਲਿਆਇਆ ਜਾਂਦਾ ਹੈ। ਜਿਸ ਤੋਂ ਬਾਅਦ ਠਾਕੁਰ ਜੀ ਦੀ ਆਰਤੀ ਅਤੇ ਪੂਜਾ ਹੁੰਦੀ ਹੈ। ਇਹ ਸਾਰਾ ਦ੍ਰਿਸ਼ ਦੇਖਣ ਦੇ ਲਈ ਦੂਰ ਦੁਰਾਡੇ ਇਲਾਕਿਆਂ ਤੋਂ ਸ਼ਰਧਾਲੂ ਭਾਰੀ ਗਿਣਤੀ ਵਿੱਚ ਆਉਂਦੇ ਹਨ।

  Published by:Amelia Punjabi
  First published:

  Tags: Hinduism, Indian history, Pathankot, Punjab, Religion, Temple, Village