Home /punjab /

Pathankot: ਬਦਲ ਰਿਹਾ ਮੌਸਮ ਦਾ ਮਿਜ਼ਾਜ, ਸਰਦੀਆਂ `ਚ ਇੰਜ ਰੱਖੋ ਆਪਣਾ ਖ਼ਿਆਲ

Pathankot: ਬਦਲ ਰਿਹਾ ਮੌਸਮ ਦਾ ਮਿਜ਼ਾਜ, ਸਰਦੀਆਂ `ਚ ਇੰਜ ਰੱਖੋ ਆਪਣਾ ਖ਼ਿਆਲ

ਸਰਦੀ

ਸਰਦੀ ਜ਼ੁਕਾਮ ਤੋਂ ਬਚਨ ਬਾਰੇ ਜਾਣਕਾਰੀ ਦੇਂਦੇ ਹੋਏ ਡਾ. ਭੁਪਿੰਦਰ ਸਿੰਘ

ਸਪਤਾਲ ਦੇ ਸਾਬਕਾ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਵੱਧ ਠੰਢ ਪੈਣ ਕਾਰਨ ਲੋਕ ਬੀਮਾਰ ਹੋ ਰਹੇ ਹਨ। ਇਨ੍ਹਾਂ ਮਰੀਜ਼ਾਂ ਵਿੱਚ ਸਭ ਤੋਂ ਵੱਧ ਗਿਣਤੀ ਬੱਚਿਆਂ ਅਤੇ ਬਜ਼ੁਰਗਾਂ ਦੀ ਹੈ।

 • Share this:
  ਜਤਿਨ ਸ਼ਰਮਾ, ਪਠਾਨਕੋਟ:

  ਦਸੰਬਰ ਦਾ ਅੱਧਾ ਮਹੀਨਾ ਬੀਤਣ 'ਤੇ ਹੈ ਅਤੇ ਸਰਦੀ ਨੇ ਵੀ ਆਪਣਾ ਜ਼ੋਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਰ ਬਿਨਾਂ ਬਰਸਾਤ ਦੇ ਇਹ ਸਰਹੱਦੀ ਲੋਕਾਂ ਦੇ ਲਈ ਬਿਮਾਰੀਆਂ ਬਣ ਕੇ ਸਾਹਮਣੇ ਆ ਰਹੀ ਹੈ। ਪਠਾਨਕੋਟ ਸ਼ਹਿਰ ਦੀ ਗੱਲ ਕਰੀਏ ਤਾਂਹਲਕਾਪਠਾਨਕੋਟ ਹਿਮਾਚਲ ਦੇ ਨੇਡ਼ੇ ਪੈਂਦਾ ਇਲਾਕਾ ਹੈ ਅਤੇ ਸ਼ਾਮ ਦੇ ਸਮੇਂ ਹਿਮਾਚਲ ਵਾਲੇ ਇਲਾਕੇ ਤੋਂ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਦੇ ਨਾਲ ਲੋਕ ਸਰਦੀ ਜ਼ੁਕਾਮ ਦੇ ਸ਼ਿਕਾਰ ਹੋ ਰਹੇ ਹਨ।

  ਇਸ ਬਾਰੇ ਸਰਕਾਰੀ ਹਸਪਤਾਲ ਦੇ ਸਾਬਕਾ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਵੱਧ ਠੰਢ ਪੈਣ ਕਾਰਨ ਲੋਕ ਬੀਮਾਰ ਹੋ ਰਹੇ ਹਨ। ਇਨ੍ਹਾਂ ਮਰੀਜ਼ਾਂ ਵਿੱਚ ਸਭ ਤੋਂ ਵੱਧ ਗਿਣਤੀ ਬੱਚਿਆਂ ਅਤੇ ਬਜ਼ੁਰਗਾਂ ਦੀ ਹੈ।

  ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਦਿਨਾਂ ਦਾ ਖਾਸ ਧਿਆਨ ਦੇਣ ਦੀ ਲੋੜ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਇਨ੍ਹਾਂ ਦਿਨਾਂ ਵਿੱਚ ਗਰਮ ਕੱਪੜੇ ਪਹਿਨ ਕੇ ਰੱਖਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੌਸਮ ਦੀ ਤਬਦੀਲੀ ਕਾਰਨ ਸਾਨੂੰ ਆਪਣੇ ਖਾਣ ਪਾਣ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ।

  ਸਾਨੂੰ ਇਨ੍ਹਾਂ ਦਿਨਾਂ ਵਿੱਚ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਵੱਧ ਸੇਵਨ ਕਰਨਾ ਚਾਹੀਦਾ ਹੈ ਅਤੇ ਜਿੰਨਾ ਹੋ ਸਕੇ ਸਾਨੂੰ ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
  Published by:Amelia Punjabi
  First published:

  Tags: Cold, Pathankot, Punjab, Weather, Winters

  ਅਗਲੀ ਖਬਰ