ਜਤਿਨ ਸ਼ਰਮਾ
ਪਠਾਨਕੋਟ: ਉੱਤਰ ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭਾਰੀ ਠੰਡ ਪੈ ਰਹੀ ਹੈ ਅਤੇ ਇਸ ਖੁਸ਼ਕ ਠੰਢ ਦੇ ਨਾਲ ਲੋਕ ਖਾਂਸੀ ਜ਼ੁਕਾਮ ਅਤੇ ਇਨਫੈਕਸ਼ਨ ਦੇ ਸ਼ਿਕਾਰ ਹੋ ਰਹੇ ਸਨ। ਉੱਥੇ ਅੱਜ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਬਾਰਿਸ਼ ਲੱਗੀ ਹੋਈ ਹੈ। ਇਸ ਬਾਰਿਸ਼ ਦੇ ਨਾਲ ਇਨ੍ਹਾਂ ਇਲਾਕਿਆਂ ਦੇ ਵਿੱਚ ਠੰਢ ਤਾਂ ਵੱਧ ਗਈ ਹੈ ਪਰ ਖੁਸ਼ਕ ਠੰਢ ਨਾਲ ਲੋਕਾਂ ਨੂੰ ਹੋ ਰਹੀ ਇਨਫੈਕਸ਼ਨ ਤੋਂ ਥੋੜੀ ਰਾਹਤ ਜਰੂਰ ਮਿਲੇਗੀ ਇਹ ਕਹਿਣਾ ਹੈ ਪਠਾਨਕੋਟ ਦੇ ਸਾਬਕਾ ਐੱਸ.ਐੱਮ.ਓ. ਡਾ. ਭੁਪਿੰਦਰ ਸਿੰਘ ਦਾ। ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਵਿਚ ਬਾਰਿਸ਼ ਨਾ ਹੋਣ ਕਾਰਨ ਖੁਸ਼ਕ ਠੰਢ ਨਾਲ ਲੋਕਾਂ ਨੂੰ ਖਾਂਸੀ ਜ਼ੁਕਾਮ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸਭ ਤੋਂ ਵੱਧ ਇਸਦੇ ਸ਼ਿਕਾਰ ਹੁੰਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਾਰਿਸ਼ ਹੋਣ ਨਾਲ ਮੌਸਮ ਦੇ ਵਿੱਚ ਕੁਝ ਤਬਦੀਲੀ ਜ਼ਰੂਰ ਆਵੇਗੀ ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਠੰਢ ਵੱਧ ਜਾਵੇਗੀ ਅਤੇ ਅਸਥਮਾ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਅਗਲੇ ਦਿਨਾਂ ਵਿੱਚ ਆਪਣਾ ਧਿਆਨ ਰੱਖਣ ਦੀ ਲੋੜ ਹੈ ।
ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਬਾਹਰ ਨਿਕਲਦੇ ਸਮੇਂ ਗਰਮ ਕੱਪੜੇ ਪਾ ਕੇ ਹੀ ਜਾਣਾ ਚਾਹੀਦਾ ਹੈ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cold, Doctor, Pathankot, Weather