Home /punjab /

Pathankot: ਮੋਹਿਨੀ ਇਕਾਦਸ਼ੀ ਦਾ ਵਰਤ ਰੱਖਣ ਵਾਲਿਆਂ ਲਈ ਲਾਹੇਵੰਦ ਹਨ ਇਹ ਗੱਲਾਂ, ਜ਼ਰੂਰ ਜਾਣੋ

Pathankot: ਮੋਹਿਨੀ ਇਕਾਦਸ਼ੀ ਦਾ ਵਰਤ ਰੱਖਣ ਵਾਲਿਆਂ ਲਈ ਲਾਹੇਵੰਦ ਹਨ ਇਹ ਗੱਲਾਂ, ਜ਼ਰੂਰ ਜਾਣੋ

ਮੋਹਿਨੀ

ਮੋਹਿਨੀ ਇਕਾਦਸ਼ੀ ਬਾਰੇ ਜਾਣਕਾਰੀ ਦਿੰਦੇ ਹੋਏ ਪੰਡਿਤ ਭਗਵਤੀ ਪ੍ਰਸ਼ਾਦ ਸ਼ਾਸਤਰੀ

Pathankot: ਮੋਹਿਨੀ ਇਕਾਦਸ਼ੀ ਦਾ ਵਰਤ ਰੱਖਣ ਨਾਲ ਮਨੁੱਖ ਮੋਕਸ਼ ਦੀ ਪ੍ਰਾਪਤੀ ਕਰਦਾ ਹੈ ਅਤੇ ਇਸ ਵਰਤ ਨਾਲ ਮਨੁੱਖ ਵਿਚ ਸਕਾਰਾਤਮਕ ਊਰਜਾ ਆਉਂਦੀ ਹੈ ਅਤੇ ਉਹ ਉਸ ਨੂੰ ਨਿਰੋਗ ਬਣਾਉਣ ਵਿੱਚ ਸਹਾਇਕ ਸਿੱਧ ਹੁੰਦੀ ਹੈ। ਇਕਾਦਸ਼ੀ ਸਭ ਪਾਪਾਂ ਨੂੰ ਹਰਨ ਵਾਲੀ ਤਾਰੀਖ਼ ਹੈ ਇਸ ਤੋਂ ਵਧ ਕੇ ਕੋਈ ਹੋਰ ਦੂਜੀ ਤਾਰੀਖ਼ ਨਹੀਂ ਹੈ। 

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਹਿੰਦੂ ਪੰਚਾਂਗਦੇ ਅਨੁਸਾਰ, ਹਰ ਮਹੀਨੇ ਦੋ ਇਕਾਦਸ਼ੀਆਂ ਦੇ ਵਰਤ, ਪੂਜਾ ਅਤੇ ਅਨੁਸ਼ਠਾਨ ਕੀਤੇ ਜਾਂਦੇ ਹਨ। ਮਹੀਨੇ ਦੇ ਸ਼ੁਕਲ ਅਤੇ ਕ੍ਰਿਸ਼ਨ ਪੰਖ ਦੀ ਇਕਾਦਸ਼ੀ ਨੂੰ ਵਰਤ ਰੱਖਿਆ ਜਾਂਦਾ ਹੈ। ਹਿੰਦੂ ਧਰਮ ਵਿੱਚ, ਇਕਾਦਸ਼ੀ ਦਾ ਵਰਤ ਬਹੁਤ ਉੱਤਮ ਅਤੇ ਫਲਦਾਇਕ ਮੰਨਿਆ ਜਾਂਦਾ ਹੈ।ਇਕਾਦਸ਼ੀ ਦਾ ਵਰਤ ਰੱਖਣ ਨਾਲ ਮਾਤਾ ਲੱਛਮੀ ਅਤੇ ਭਗਵਾਨ ਵਿਸ਼ਨੂੰ ਦੀ ਕਿਰਪਾ ਪ੍ਰਾਪਤ ਹੁੰਦੀ ਹੈ।ਵੈਸਾਖ ਮਹੀਨੇ ਦੇ ਸ਼ੁਕਲ ਪੱਖਦੀ ਇਕਾਦਸ਼ੀ ਨੂੰ ਮੋਹਿਨੀ ਇਕਾਦਸ਼ੀ ਮੰਨਿਆ ਜਾਂਦਾ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਇਸ ਵਾਰ ਮੋਹਿਨੀ ਇਕਾਦਸ਼ੀ ਵੀਰਵਾਰ ਨੂੰ ਹੈ। ਇਸ ਇਕਾਦਸ਼ੀ ਦਾ ਮਹੱਤਵ ਬਹੁਤ ਵੱਧ ਗਿਆ ਹੈ ਕਿਉਂਕਿ ਵੀਰਵਾਰ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ। ਮੋਹਿਨੀ ਇਕਾਦਸ਼ੀ ਤਿਥੀ ਦੀ ਸ਼ੁਰੂਆਤ11 ਮਈ ਨੂੰ ਸ਼ਾਮ 7:31 ਵਜੇ ਸ਼ੁਰੂ ਹੋਈ ਅਤੇ 12 ਮਈ ਨੂੰ ਸ਼ਾਮ 6:51 ਵਜੇ ਸਮਾਪਤ ਹੋਵੇਗੀ।

  ਪੁਰਾਣਿਕ ਕਥਾਵਾਂ ਦੇ ਅਨੁਸਾਰ ਮੋਹਿਨੀ ਭਗਵਾਨ ਵਿਸ਼ਨੂੰ ਦਾ ਅਵਤਾਰ ਰੂਪ ਸੀ। ਸਮੁੰਦਰ ਮੰਥਨ ਦੌਰਾਨ ਜਦੋਂ ਅੰਮ੍ਰਿਤ ਕਲਸ਼ ਸਾਗਰ ਵਿੱਚੋਂ ਨਿਕਲਿਆ ਤਾਂ ਦੈਂਤਾਂ ਅਤੇ ਦੇਵਤਿਆਂ ਵਿੱਚ ਅੰਮ੍ਰਿਤ ਕਲਸ਼ ਕੌਣ ਲਵੇਗਾ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਤੱਦ ਸਾਰੇ ਦੇਵਤਿਆਂਨੇ ਭਗਵਾਨ ਵਿਸ਼ਨੂੰ ਤੋਂ ਮਦਦ ਮੰਗੀ। ਅੰਮ੍ਰਿਤ ਕਲਸ਼ ਤੋਂ ਦੈਂਤਾਂ ਦਾ ਧਿਆਨ ਹਟਾਉਣ ਲਈ, ਭਗਵਾਨ ਵਿਸ਼ਨੂੰ ਨੇ ਮੋਹਿਨੀ ਨਾਂ ਦੀ ਸੁੰਦਰ ਔਰਤ ਦੇ ਰੂਪ ਵਿੱਚ ਪ੍ਰਗਟ ਹੋਏ। ਇਸ ਤਰ੍ਹਾਂ ਸਾਰੇ ਦੇਵਤਿਆਂ ਨੇ ਭਗਵਾਨ ਵਿਸ਼ਨੂੰ ਦੀ ਸਹਾਇਤਾ ਨਾਲ ਅੰਮ੍ਰਿਤ ਛਕਿਆ।ਕਿਹਾ ਜਾਂਦਾ ਹੈ ਕਿ ਉਹ ਦਿਨ ਵੈਸਾਖ ਸ਼ੁਕਲ ਇਕਾਦਸ਼ੀ ਦਾ ਸ਼ੁਭ ਦਿਨ ਸੀ ਇਸ ਲਈ ਇਸ ਦਿਨ ਨੂੰ ਮੋਹਿਨੀ ਇਕਾਦਸ਼ੀ ਵਜੋਂ ਮਨਾਇਆ ਜਾਂਦਾ ਹੈ।

  ਇਕਾਦਸ਼ੀ ਤਿਥੀ 'ਤੇ ਭਗਵਾਨ ਵਿਸ਼ਨੂੰ ਦੇ ਅਵਤਾਰ ਸ਼੍ਰੀ ਰਾਮ ਅਤੇ ਭਗਵਾਨ ਵਿਸ਼ਨੂੰ ਦੇ ਮੋਹਨੀ ਸਰੂਪ ਦੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਵਰਤ ਨੂੰ ਕਰਨ ਨਾਲ ਮਨੁੱਖ ਨੂੰ ਜਨਮ-ਮਰਨ ਦੇ ਪਾਪਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਜੇਕਰ ਕੋਈ ਵਿਅਕਤੀ ਅਣਜਾਣੇ ਵਿੱਚ ਕੋਈ ਪਾਪ ਕਰ ਬੈਠਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਇਸ ਵਰਤ ਨੂੰ ਕਰਨ ਨਾਲ ਉਹ ਪਾਪਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਮੋਹਿਨੀ ਇਕਾਦਸ਼ੀ ਦਾ ਵਰਤ ਰੱਖਣ ਨਾਲ ਮਨੁੱਖ ਮੋਕਸ਼ ਦੀ ਪ੍ਰਾਪਤੀ ਕਰਦਾ ਹੈ ਅਤੇ ਇਸ ਵਰਤ ਨਾਲ ਮਨੁੱਖ ਵਿਚ ਸਕਾਰਾਤਮਕ ਊਰਜਾ ਆਉਂਦੀ ਹੈ ਅਤੇ ਉਹ ਉਸ ਨੂੰ ਨਿਰੋਗ ਬਣਾਉਣ ਵਿੱਚ ਸਹਾਇਕ ਸਿੱਧ ਹੁੰਦੀ ਹੈ। ਇਕਾਦਸ਼ੀ ਸਭ ਪਾਪਾਂ ਨੂੰ ਹਰਨ ਵਾਲੀ ਤਾਰੀਖ਼ ਹੈ ਇਸ ਤੋਂ ਵਧ ਕੇ ਕੋਈ ਹੋਰ ਦੂਜੀ ਤਾਰੀਖ਼ ਨਹੀਂ ਹੈ। ਇਸ ਦਿਨ ਮਨੁੱਖ ਨੂੰਇੱਛਾਵਾਂ ਅਤੇ ਸਿੱਧੀਆਂ ਦੇ ਭਗਵਾਨ ਨਾਰਾਇਣ ਦੀ ਪੂਜਾ ਕਰਨੀ ਚਾਹੀਦੀ ਹੈ।

  ਇਸ ਦਿਨ ਭਗਵਾਨ ਵਿਸ਼ਨੂੰ ਨੂੰ ਮੌਲੀ,ਪੀਲਾ ਚੰਦਨ, ਪੀਲੇ ਫੁੱਲ, ਫਲ, ਮਿਠਾਈਆਂ ਆਦਿ ਭੇਟ ਕਰਕੇ ਭਗਵਾਨ ਵਿਸ਼ਨੂੰ ਦੀ ਆਰਤੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ 'ਓਮ ਨਮੋ ਭਗਵਤੇ ਵਾਸੁਦੇਵੈ' ਦਾ ਜਾਪ ਕਰਨਾ ਚਾਹੀਦਾ ਹੈ।
  Published by:rupinderkaursab
  First published:

  Tags: Hindu, Pathankot, Punjab, Varat

  ਅਗਲੀ ਖਬਰ