Home /punjab /

ਪਠਾਨਕੋਟ 'ਚ ਦੋ ਬਜ਼ੁਰਗ ਚੜ੍ਹੇ ਬਿਜਲੀ ਦੇ 200 ਫੁੱਟ ਟਾਵਰ 'ਤੇ 

ਪਠਾਨਕੋਟ 'ਚ ਦੋ ਬਜ਼ੁਰਗ ਚੜ੍ਹੇ ਬਿਜਲੀ ਦੇ 200 ਫੁੱਟ ਟਾਵਰ 'ਤੇ 

X
ਟਾਵਰ

ਟਾਵਰ 'ਤੇ ਚੜ੍ਹੇ ਪ੍ਰਦਰਸ਼ਨਕਾਰੀਆਂ ਦੀ ਤਸਵੀਰ

ਡੈਮ ਓਸਤੀ ਪਰਿਵਾਰਾਂ ਵਿੱਚੋਂ ਦੋ ਲੋਕ ਮਾਧੋਪੁਰ ਦੇ ਡੀਸੀ ਰਿਹਾਇਸ਼ ਤੋਂ ਕੁਝ ਦੂਰੀ 'ਤੇ ਬਿਜਲੀ ਦੇ ਹਾਈਵੋਲਟੇਜ ਟਾਵਰ 'ਤੇ ਚੜ੍ਹ ਚੁੱਕੇ ਹਨ ਅਤੇ ਲਗਾਤਾਰ ਰੋਜ਼ਗਾਰ ਦੇਂਦੇ ਮੰਗ ਚੁੱਕ ਰਹੇ ਹਨ। ਇਹ ਲੋਕ ਪਹਿਲਾਂ ਵੀ ਕਈ ਵਾਰ ਵੱਖ ਵੱਖ ਟਾਵਰਾਂ 'ਤੇ ਚੜ੍ਹ ਕੇ ਆਪਣਾ ਰੋਸ ਜਤਾ ਚੁੱਕੇ ਹਨ ਪਰ ਹੁਣ ਤਕ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਆਸ਼ਵਾਸਨ ਹੀ ਮਿਲਿਆ ਹੈ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਪਠਾਨਕੋਟ---ਇਕ ਪਾਸੇ ਪੰਜਾਬ ਸਰਕਾਰ ਘਰ ਘਰ ਨੌਕਰੀ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਉੱਥੇ ਕੁਝ ਪਰਿਵਾਰ ਅਜਿਹੇ ਹਨ ਜੋ ਪਿਛਲੇ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਅਤੇ ਇਨ੍ਹਾਂ ਪਰਿਵਾਰਾਂ ਵਿੱਚ ਸ਼ਾਮਿਲ ਹੈ ਜ਼ਿਲ੍ਹਾ ਪਠਾਨਕੋਟ ਦੇ ਡੈਮ ਓਸਤੀ ਪਰਿਵਾਰ ਜਿਨ੍ਹਾਂ ਦੀ ਜ਼ਮੀਨ ਸਰਕਾਰ ਵੱਲੋਂ ਬੈਰਾਜ ਡੈਮ ਪ੍ਰਾਜੈਕਟ ਤੇ ਰਣਜੀਤ ਸਾਗਰ ਡੈਮ ਦੇ ਲਈ ਲਈਆਂ ਗਈਆਂ ਸਨ ਅਤੇ ਇਨ੍ਹਾਂ ਜ਼ਮੀਨਾਂ ਦੇ ਬਦਲੇ ਸਰਕਾਰੀ ਨੌਕਰੀ ਦੇਣ ਦੀ ਗੱਲ ਕਹੀ ਗਈ ਸੀ। ਪਰ ਅੱਜ ਕਈ ਸਾਲ ਬੀਤ ਜਾਣ ਦੇ ਦੇ ਬਾਅਦ ਵੀ ਇਨ੍ਹਾਂ ਲੋਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਗਿਆ। ਜਿਸ ਦੇ ਚੱਲਦੇ ਇਨ੍ਹਾਂ ਪਰਿਵਾਰਾਂ ਵਿੱਚੋਂ ਦੋ ਲੋਕ ਮਾਧੋਪੁਰ ਦੇ ਡੀਸੀ ਰਿਹਾਇਸ਼ ਤੋਂ ਕੁਝ ਦੂਰੀ 'ਤੇ ਬਿਜਲੀ ਦੇ ਹਾਈਵੋਲਟੇਜ ਟਾਵਰ 'ਤੇ ਚੜ੍ਹ ਚੁੱਕੇ ਹਨ ਅਤੇ ਲਗਾਤਾਰ ਰੋਜ਼ਗਾਰ ਦੇਂਦੇ ਮੰਗ ਚੁੱਕ ਰਹੇ ਹਨ।

ਇਹ ਲੋਕ ਪਹਿਲਾਂ ਵੀ ਕਈ ਵਾਰ ਵੱਖ ਵੱਖ ਟਾਵਰਾਂ 'ਤੇ ਚੜ੍ਹ ਕੇ ਆਪਣਾ ਰੋਸ ਜਤਾ ਚੁੱਕੇ ਹਨ ਪਰ ਹੁਣ ਤਕ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਆਸ਼ਵਾਸਨ ਹੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਬਦਲੇ ਜੋ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਕੀਤਾ ਸੀ ਉਸ ਨੂੰ ਜਲਦ ਪੂਰਾ ਕਰੇ ਨਹੀਂ ਤਾਂ ਇਸ ਵਾਰ ਉਨ੍ਹਾਂ ਵੱਲੋਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ।

Published by:Ashish Sharma
First published:

Tags: Agriculture, Farmer