ਜਤਿਨ ਸ਼ਰਮਾ
ਪਠਾਨਕੋਟ: ਨਰਾਤੇ ਸ਼ੁਰੂ ਹੋ ਗਏ ਹਨ। ਇਨ੍ਹਾਂ ਨਰਾਤਿਆਂ 'ਚ ਪੂਜਾ ਦੇ ਨਾਲ ਮਾਂ ਦੁਰਗਾ ਨੂੰ ਖ਼ੁਸ਼ ਕਰਨ ਲਈ ਗਰਬਾ-ਡਾਂਡੀਆਂ ਖੇਡਿਆ ਜਾਂਦਾ ਹੈ। ਗਰਬਾ ਅਤੇ ਡਾਂਡੀਆਂ ਗੁਜਰਾਤ ਦਾ ਰਵਾਇਤੀ ਨਾਚ ਹੈ। ਪਰ ਹੁਣ ਇਹ ਪੂਰੇ ਦੇਸ਼ ਦੇ ਵਿੱਚ ਬਹੁਤ ਉਤਸ਼ਾਹ ਨਾਲ ਖੇਡਿਆ ਜਾਂਦਾ ਹੈ।
ਪੰਜਾਬ ਦੇ ਪਠਾਨਕੋਟ ਵਿੱਚ ਵੀ ਔਰਤਾਂ ਵੱਲੋਂ ਮਾਂ ਦੁਰਗਾ ਨੂੰ ਪ੍ਰਸੰਨ ਕਰਨ ਲਈ ਗਰਬਾ ਤੇ ਡਾਂਡੀਆਂ ਦਾ ਨਾਚ ਕਰਵਾਇਆ ਗਿਆ, ਜਿਸ ਵਿੱਚ ਔਰਤਾਂ ਰੰਗ ਬਿਰੰਗੇ ਕੱਪੜੇ ਪਹਿਨ ਕੇ ਇਸ ਨੂੰ ਖੇਡਦੀਆਂ ਨਜ਼ਰ ਆਈਆਂ।
ਮੰਨਿਆ ਜਾਂਦਾ ਹੈ ਕਿ ਗਰਬਾ ਅਤੇ ਡਾਂਡੀਆਂ ਮਾਂ ਅਤੇ ਮਹਿਸ਼ਾਸੁਰ ਵਿਚਾਲੇ ਹੋਈ ਲੜਾਈ ਦਾ ਨਾਟਕੀ ਰੂਪ ਹੈ। ਇਸ ਗਰਬਾ-ਡਾਂਡੀਆਂ ਦੀ ਸ਼ੁਰੂਆਤ ਮਾਂ ਦੁਰਗਾ ਦੀ ਪੂਜਾ ਕਰਨ ਤੋਂ ਬਾਅਦ ਕੀਤੀ ਜਾਂਦੀ ਹੈ।
9 ਦਿਨ ਚੱਲਣ ਵਾਲੇ ਇਸ ਨਰਾਤੇ ਵਿਚ ਮਾਂ ਦੁਰਗਾ ਦੇ 9 ਰੂਪਾਂ (ਸ਼ੈਲਪੁਤਰੀ, ਬ੍ਰਹਮਚਾਰਿਨੀ, ਚੰਦਰਘੰਟਾ, ਕੂਸ਼ਮਾਂਡਾ, ਸਕੰਦਮਾਤਾ, ਕਾਤਯਾਯਨੀ, ਕਾਲਰਾਤਰੀ, ਮਹਾਗੌਰੀ, ਸਿੱਧੀਦਾਤਰੀ) ਦੀ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ 'ਚ ਲੋਕ ਸ਼ੁਭ ਮਹੂਰਤ ਅਤੇ ਪੂਜਨ ਵਿਧੀ ਨਾਲ ਕਲਸ਼ ਸਥਾਪਨਾ ਵੀ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dhol Player, Durga, Entertainment news, Gurdaspur, Navratra, Pathankot