Home /punjab /

ਪਠਾਨਕੋਟ 'ਚ ਵੱਧ ਰਿਹਾ ਟੋਕਰੀਆਂ ਬਣਾਉਣ ਦਾ ਕੰਮ, ਲੋਕ ਕਮਾ ਰਹੇ ਭਾਰੀ ਮੁਨਾਫ਼ਾ  

ਪਠਾਨਕੋਟ 'ਚ ਵੱਧ ਰਿਹਾ ਟੋਕਰੀਆਂ ਬਣਾਉਣ ਦਾ ਕੰਮ, ਲੋਕ ਕਮਾ ਰਹੇ ਭਾਰੀ ਮੁਨਾਫ਼ਾ  

ਤੂਤਾਂ

ਤੂਤਾਂ ਦੀਆਂ ਛਮਕਾਂ ਤੋਂ ਟੋਕਰੀਆਂ ਬਣਾਉਂਦੇ ਹੋਏ ਕਾਰੀਗਰ 

ਪਠਾਨਕੋਟ: ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰ (Market) ਵਿੱਚ ਲੋਕ ਮਸ਼ੀਨ ਨਾਲ ਬਣੇ ਸਾਮਾਨ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਉਂਦੇ ਹਨ। ਪਰ ਇਸਦੇ ਬਾਵਜੂਦ ਵੀ ਤੂਤਾਂ ਦੀਆਂ ਛਮਕਾਂ ਤੋਂ ਤਿਆਰ ਕੀਤੇ ਜਾਣ ਵਾਲੀ ਟੋਕਰੀਆਂ (baskets) ਦੀ ਵਿਕਰੀ 'ਤੇ ਕੁਝ ਖ਼ਾਸ ਅਸਰ ਨਹੀਂ ਹੋਇਆ। ਅੱਜ ਵੀ ਤੂਤਾਂ ਦੀਆਂ ਛਮਕਾਂ ਤੋਂ ਟੋਕਰੀਆਂ ਅਤੇ ਟੋਕਰੇ ਬਣਾਉਣ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਪਠਾਨਕੋਟ: ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰ (Market) ਵਿੱਚ ਲੋਕ ਮਸ਼ੀਨ ਨਾਲ ਬਣੇ ਸਾਮਾਨ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਉਂਦੇ ਹਨ। ਪਰ ਇਸਦੇ ਬਾਵਜੂਦ ਵੀ ਤੂਤਾਂ ਦੀਆਂ ਛਮਕਾਂ ਤੋਂ ਤਿਆਰ ਕੀਤੇ ਜਾਣ ਵਾਲੀ ਟੋਕਰੀਆਂ (baskets) ਦੀ ਵਿਕਰੀ 'ਤੇ ਕੁਝ ਖ਼ਾਸ ਅਸਰ ਨਹੀਂ ਹੋਇਆ। ਅੱਜ ਵੀ ਤੂਤਾਂ ਦੀਆਂ ਛਮਕਾਂ ਤੋਂ ਟੋਕਰੀਆਂ ਅਤੇ ਟੋਕਰੇ ਬਣਾਉਣ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ।

  ਪਠਾਨਕੋਟ (Pathankot) ਦੇ ਰੇਸ਼ਮ ਵਣ ਮੰਡਲ ਵਿੱਚ ਜਿੱਥੇ ਰੇਸ਼ਮ (Silk) ਕੀੜਾ ਪਾਲਣ ਤੋਂ ਬਾਅਦ ਉਨ੍ਹਾਂ ਨੂੰ ਖੁਰਾਕ ਵਿਚ ਦਿੱਤੇ ਜਾਣ ਵਾਲੇ ਤੂਤਾਂ ਦੇ ਪੱਤਿਆਂ ਦੀਆਂ ਛਮਕਾਂ ਟੋਕਰੀਆਂ ਬਣਾਉਣ ਦੇ ਕੰਮ ਵਿੱਚ ਲਿਆਂਦੀਆਂ ਜਾ ਰਹੀਆਂ ਹਨ। ਐਸ.ਓ. ਸੈਰੀਕਲਚਰ (Sericulture) ਮਨਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਤੂਤਾਂ ਦੀਆਂ ਛਮਕਾਂ ਦੀ ਬੋਲੀ ਲਗਾ ਦਿੱਤੀ ਜਾਂਦੀ ਹੈ। ਜਿਸ ਨੂੰ ਖ਼ਰੀਦ ਕੇ ਵਪਾਰੀ ਇਸ ਤੋਂ ਟੋਕਰੀਆਂ ਬਣਾਉਣ ਦਾ ਕੰਮ ਲੈਂਦੇ ਹਨ। ਜਿਸ ਨਾਲ ਲੋਕਾਂ ਨੂੰ ਵੀ ਇਕ ਸਹਾਇਕ ਧੰਦਾ ਮਿਲ ਜਾਂਦਾ ਹੈ।

  ਉਨ੍ਹਾਂ ਕਿਹਾ ਕਿ ਟੋਕਰੀਆਂ ਬਣਾਉਣ ਦੇ ਲਈ ਇਕ ਖ਼ਾਸ ਤਕਨੀਕ (Special techniques) ਦੀ ਲੋੜ ਹੁੰਦੀ ਹੈ। ਜਿਸ ਲਈ ਖ਼ਾਸ ਬੰਦੇ ਚੁਣੇ ਜਾਂਦੇ ਹਨ ਅਤੇ ਇਹ ਖ਼ਾਸ ਲੋਕ ਕੁਝ ਦਿਨਾਂ ਵਿੱਚ ਹੀ ਹਜ਼ਾਰਾਂ ਟੋਕਰੀਆਂ ਬਣਾ ਕੇ ਤਿਆਰ ਕਰ ਦਿੰਦੇ ਹਨ। ਜਿਸ ਤੋਂ ਬਾਅਦ ਇਹ ਟੋਕਰੀਆਂ ਦੀ ਵਰਤੋਂ ਰੂੜੀ ਸੁੱਟਣ, ਭਾਂਡੇ ਰੱਖਣ, ਦਿਹਾੜੀ ਦੇ ਕੰਮ, ਕਰੱਸ਼ਰਾਂ 'ਤੇ ਸਬਜ਼ੀਆਂ ਅਤੇ ਫਲਾਂ ਦੀਆ ਦੁਕਾਨਾਂ 'ਤੇ ਵਰਤੋਂ 'ਚ ਲਿਆਂਦੀਆਂ ਜਾਂਦੀਆਂ ਹਨ।

  Published by:rupinderkaursab
  First published:

  Tags: Business, Pathankot, Punjab