Home /punjab /

ਆਦਿਤਿਆ ਵਾਹਿਨੀ ਆਨੰਦ ਵਾਹਿਨੀ ਸੰਸਥਾ ਨੇ ਲੜਕੀਆਂ ਨੂੰ ਸਵੈ-ਰੱਖਿਆ ਦੇ ਗੁਣ ਸਿਖਾਉਣ ਲਈ ਕੀਤੀ ਪਹਿਲਕਦਮੀ 

ਸਵੈ-ਰੱਖਿਆ

ਸਵੈ-ਰੱਖਿਆ ਦੇ ਗੁਣ ਸਿਖਦੀਆਂ ਹੋਇਆ ਲੜਕੀਆਂ 

ਪਠਾਨਕੋਟ: ਪਠਾਨਕੋਟ ਦੀ ਆਦਿਤਿਆ ਵਾਹਿਨੀ ਆਨੰਦ ਵਾਹਿਨੀ ਸੰਸਥਾ ਲੜਕੀਆਂ ਨੂੰ ਸਵੈ-ਰੱਖਿਆ (Self-defense) ਦੇ ਗੁਣ ਸਿਖਾਉਣ ਦਾ ਵਧੀਆ ਉਪਰਾਲਾ ਕਰ ਰਹੀ ਹੈ। ਇਹ ਸੰਸਥਾ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਲੜਕੀਆਂ ਨੂੰ ਮਾਰਸ਼ਲ ਆਰਟ (Martial arts) ਦੀ ਸਿਖਲਾਈ ਦੇ ਰਹੀ ਹੈ ਤਾਂ ਜੋ ਇਹ ਲੜਕੀਆਂ ਆਪਣੀ ਰੱਖਿਆ ਖੁਦ ਕਰ ਸਕਣ। ਸੰਸਥਾ ਦੀ ਮਹਿਲਾ ਪ੍ਰਧਾਨ ਸੁਧਾ ਸ਼ਰਮਾ ਨੇ ਦੱਸਿਆ ਕਿ ਲੜਕੀਆਂ ਨੂੰ ਮਾਰਸ਼ਲ ਆਰਟ ਸਿਖਾਉਣ ਦਾ ਮੁੱਖ ਮਕਸਦ ਉਨ੍ਹਾਂ ਨੂੰ ਆਤਮ ਰੱਖਿਆ ਦੇ ਗੁਣ ਸਿਖਾਉਣਾ ਹੈ ਤਾਂ ਜੋ ਇਹ ਲੜਕੀਆਂ ਕਿਸੇ ਵੀ ਮੁਸ਼ਕਲ ਸਮੇਂ ਆਪਣਾ ਬਚਾਅ ਕਰ ਸਕਣ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਇਸ ਕੈਂਪ ਵਿੱਚ ਭਾਗ ਲੈਣ ਵਾਲੀਆਂ ਮਨਪ੍ਰੀਤ ਅਤੇ ਸੁਧਾ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਂਪ ਵਿੱਚ ਭਾਗ ਲੈ ਕੇ ਬਹੁਤ ਚੰਗਾ ਲੱਗਾ। ਉਨ੍ਹਾਂ ਕਿਹਾ ਕਿ “ਅਸੀਂ ਮਾਰਸ਼ਲ ਆਰਟਸ ਦੀ ਸਿਖਲਾਈ ਲੈ ਕੇ ਖੁਦ ਨੂੰ ਪਹਿਲਾਂ ਨਾਲੋਂ ਸੁਰੱਖਿਅਤ ਮਹਿਸੂਸਕਰ ਰਹੇ ਹਾਂ।

  ਮਾਰਸ਼ਲ ਆਰਟ ਦੀ ਟ੍ਰੇਨਿੰਗ (Training) ਦੇ ਰਹੀ ਕਾਜਲ ਅਤੇ ਸੌਰਵ ਨੇ ਦੱਸਿਆ ਕਿ ਲੜਕੀਆਂ ਇਸ ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਣ ਲਈ ਕਾਫੀ ਉਤਸ਼ਾਹ ਦਿਖਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਲੜਕੀ ਨੂੰ ਮਾਰਸ਼ਲ ਆਰਟ ਦੀ ਸਿਖਲਾਈ ਦੀ ਲੋੜ ਹੈ।
  Published by:rupinderkaursab
  First published:

  Tags: Pathankot, Punjab, Self confidence

  ਅਗਲੀ ਖਬਰ