ਜਤਿਨ ਸ਼ਰਮਾ
ਪਠਾਨਕੋਟ: ਜੇਲ੍ਹਾਂ (Jail) ਵਿੱਚ ਅਕਸਰ ਮੋਬਾਇਲ ਫੋਨ (Mobile phone) ਬਰਾਮਦ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਪਠਾਨਕੋਟ (Pathankot) ਦੀ ਸਬ ਜੇਲ੍ਹ ਵਿੱਚ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਨਜ਼ਰਬੰਦ ਕੈਦੀ ਨੂੰ ਉਸ ਦੀ ਮਾਂ, ਭੈਣ ਅਤੇ ਜੀਜਾ ਮਿਲਣ ਆਏ ਜਿਨ੍ਹਾਂ ਵੱਲੋਂ ਜੁੱਤਿਆਂ ਵਿੱਚ ਦੋ ਮੋਬਾਇਲ ਅਤੇ ਦੋ ਬੈਟਰੀਆਂ ਲੁਕਾ ਉਸ ਨਜ਼ਰਬੰਦ ਕੈਦੀ ਨੂੰ ਦਿੱਤੀਆਂ।
ਉੱਥੇ ਜਦ ਸਾਮਾਨ ਅਤੇ ਜੁੱਤਿਆਂ ਨੂੰ ਲੈ ਕੇ ਨਜ਼ਰਬੰਦਕੈਦੀ ਆਪਣੀ ਬੈਰਕ ਵੱਲ ਜਾਣ ਲੱਗਾ ਤਾਂ ਉਥੇ ਤਾਇਨਾਤ ਸੰਤਰੀ ਨੇ ਜਦ ਸਾਮਾਨ ਚੈੱਕ ਕੀਤਾ ਤਾਂ ਜੁੱਤੀਆਂ ਵਿੱਚੋਂ ਦੋ ਮੋਬਾਇਲ ਅਤੇ ਦੋ ਬੈਟਰੀਆਂ ਬਰਾਮਦ ਕੀਤੀਆਂ। ਜਿਸ ਦੇ ਚੱਲਦੇ ਪੁਲਿਸ ਨੇ ਨਜ਼ਰਬੰਦਕੈਦੀ ਸਮੇਤ ਉਸਦੀ ਮਾਤਾ, ਭੈਣ ਅਤੇ ਜੀਜੇ ਸਮੇਤ ਕੁੱਲ ਚਾਰ ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ।
ਇਸ ਬਾਰੇ ਡੀ.ਐੱਸ.ਪੀ ਨੇ ਦੱਸਿਆ ਕਿ ਸਬ ਜੇਲ੍ਹ ਦੇ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਜੇਲ੍ਹ ਵਿੱਚ ਨਜ਼ਰਬੰਦਕੈਦੀ ਨੂੰ ਮਿਲਣ ਆਏ ਰਿਸ਼ਤੇਦਾਰਾਂ ਨੇ ਉਸ ਨੂੰ ਮੋਬਾਈਲ ਫੋਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਭ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਇਨ੍ਹਾਂ ਚਾਰਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pathankot, Punjab