Home /punjab /

ਮਹਿਲਾ ਸਸ਼ਕਤੀਕਰਨ ਦੀ ਮਿਸਾਲ ਹੈ ਪਠਾਨਕੋਟ ਦੀ ਸੁਧਾ ਦੀਦੀ, ਦੇਖੋ ਖ਼ਾਸ ਰਿਪੋਰਟ

ਮਹਿਲਾ ਸਸ਼ਕਤੀਕਰਨ ਦੀ ਮਿਸਾਲ ਹੈ ਪਠਾਨਕੋਟ ਦੀ ਸੁਧਾ ਦੀਦੀ, ਦੇਖੋ ਖ਼ਾਸ ਰਿਪੋਰਟ

ਬੱਚਿਆਂ

ਬੱਚਿਆਂ ਨੂੰ ਪੜਾਉਂਦੇ ਹੋਏ ਸੁਧਾ ਦੀਦੀ

ਸੁਧਾ ਦੀਦੀ ਪਠਾਨਕੋਟ ਦੇ ਸਰਕਾਰੀ ਮਹਿਲਾ ਸਕੂਲ ਤੋਂ ਬਤੌਰ ਸਾਇੰਸ ਅਧਿਆਪਕਾ ਦੇ ਤੌਰ 'ਤੇ ਸੇਵਾਵਾਂ ਨਿਭਾਉਣ ਤੋਂ ਬਾਅਦ ਲੜਕੀਆਂ ਨੂੰ ਆਪਣੇ ਘਰ ਵਿੱਚ ਮੁਫ਼ਤ ਸਿੱਖਿਆ ਦੇ ਰਹੀ ਹੈ। ਸੂਦਾ ਦੀਦੀ ਵੱਲੋਂ ਕੀਤੇ ਜਾ ਰਹੇ ਇਸ ਨੇਕ ਕੰਮ ਵਿਚ ਉਨ੍ਹਾਂ ਦੇ ਪਤੀ ਅਜੈ ਸ਼ਰਮਾ ਵੀ ਪੂਰਾ ਸਹਿਯੋਗ ਕਰ ਰਹੇ ਹਨ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ, ਪਠਾਨਕੋਟ:

  ਪਠਾਨਕੋਟ ਦੀ ਸੰਸਥਾ "ਅਦਿੱਤਿਆ ਵਾਹਿਨੀ ਆਨੰਦਵਾਹਿਨੀ"ਮਹਿਲਾ ਦੇ ਉਥਾਨ ਦੇ ਲਈ ਕਈ ਸ਼ਲਾਘਾਯੋਗ ਕੰਮ ਕਰਦੀ ਆ ਰਹੀ ਹੈ। ਇਸ ਸੰਸਥਾ ਦੀ ਮਹਿਲਾ ਸੰਚਾਲਕ ਸੁਧਾ ਸ਼ਰਮਾ ਜਿਸ ਨੂੰ ਲੋਕ ਸੁਧਾ ਦੀਦੀ ਦੇ ਨਾਮ ਵਜੋਂ ਜਾਣਦੇ ਹਨ। ਸੁਧਾ ਦੀਦੀ ਪਠਾਨਕੋਟ ਦੇ ਸਰਕਾਰੀ ਮਹਿਲਾ ਸਕੂਲ ਤੋਂ ਬਤੌਰ ਸਾਇੰਸ ਅਧਿਆਪਕਾ (Science Teacher)ਦੇ ਤੌਰ 'ਤੇ ਸੇਵਾਵਾਂ ਨਿਭਾਉਣ ਤੋਂ ਬਾਅਦ ਲੜਕੀਆਂ ਨੂੰ ਆਪਣੇ ਘਰ ਵਿੱਚ ਮੁਫ਼ਤ ਸਿੱਖਿਆ ਦੇ ਰਹੀ ਹੈ। ਸੁਧਾ ਦੀਦੀ ਵੱਲੋਂ ਕੀਤੇ ਜਾ ਰਹੇ ਇਸ ਨੇਕ ਕੰਮ ਵਿਚ ਉਨ੍ਹਾਂ ਦੇ ਪਤੀ ਅਜੈ ਸ਼ਰਮਾ ਵੀ ਪੂਰਾ ਸਹਿਯੋਗ ਕਰ ਰਹੇ ਹਨ।

  ਸਰਕਾਰੀ ਸਕੂਲ ਵਿਚ ਪੜ੍ਹਾਉਂਦੇ ਹੋਏ ਹੀ ਸੁਧਾ ਦੀਦੀ ਨੇ ਬੱਚਿਆਂ ਦੀ ਮੱਦਦ ਕਰਨਾ ਸ਼ੁਰੂ ਕਰ ਦਿੱਤੀ ਸੀ। ਸਕੂਲ ਤੋਂ ਬਤੌਰ ਅਧਿਆਪਿਕਾ ਸੇਵਾਮੁਕਤ ਹੋਣ ਤੋਂ ਬਾਅਦ ਸੁਧਾ ਦੀਦੀ ਬੱਚਿਆਂ ਦੇ ਲਈ ਕੁਝ ਕਰਨਾ ਚਾਹੁੰਦੀ ਸੀ ਅਤੇ ਇਹ ਰਸਤਾ ਉਨ੍ਹਾਂ ਨੂੰ ਦਿਖਾਇਆ ਪੂਰੀ ਪੀਠਾਂਦਿਸ਼ ਜਗਤ ਗੁਰੂ ਸ਼ੰਕਰਾਚਾਰੀਆ ਮਹਾਂਵਾਗ ਨੇ।ਜਿਸ ਤੋਂ ਬਾਅਦ ਸੁਧਾ ਦੀਦੀ ਨੇ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ। ਆਪਣੇ ਪਤੀ ਦੀ ਮਦਦ ਨਾਲ ਸੁਧਾ ਸਕੂਲੀ ਵਿਦਿਆਰਥੀਆਂ ਦੀ ਮਦਦ ਵਿਚ ਲੱਗ ਪਈ ਇਨ੍ਹਾਂ ਵੱਲੋਂ ਕੀਤੇ ਜਾ ਰਹੇ ਇਸ ਨੇਕ ਕੰਮ ਨੂੰ ਵੇਖਦੇ ਹੋਏ ਕਈ ਲੋਕ ਇਨ੍ਹਾਂ ਨਾਲ ਜੁੜ ਗਏ।

  ਸੁਧਾ ਦੀਦੀ ਨੇ ਦੱਸਿਆ ਕਿ ਪੂਰੀ ਪੀਠਾਂਦਿਸ਼ ਜਗਤ ਗੁਰੂ ਸ਼ੰਕਰਾਚਾਰੀਆ ਮਹਾਂਵਾਗ ਵੱਲੋਂਅਦਿੱਤਿਆ ਵਾਹਿਨੀ ਆਨੰਦਵਾਹਿਨੀ ਸੰਸਥਾ ਦੀ ਦੇਸ਼ ਭਰ ਵਿਚ ਸ਼ੁਰੂਆਤ ਕੀਤੀ ਗਈ ਸੀ ਅਤੇ ਇਨ੍ਹਾਂ ਸੰਸਥਾ ਵਿੱਚੋਂ ਹੀ ਪਠਾਨਕੋਟ ਸ਼ਹਿਰ ਦੀ ਖਾਨਪੁਰ ਮਨਵਾਲ ਸ਼ਾਖਾ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਹੈ।2006 ਤੋਂ ਇਹ ਸੰਸਥਾ ਲਗਾਤਾਰ ਬੱਚਿਆਂ ਦੇ ਸਿੱਖਿਆ 'ਤੇ ਖਾਸ ਧਿਆਨ ਦੇ ਰਹੀ ਹੈ।

  ਜ਼ਿਲ੍ਹੇ ਦੇ ਲਗਪਗ 150 ਛੋਟੇ ਵੱਡੇ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਅਜਿਹੇ ਹਨ ਜਿੱਥੇ ਸੁਧਾ ਦੀਦੀ ਹਰ ਤਰ੍ਹਾਂ ਦੀ ਮਦਦ ਕਰਦੀ ਹੈ । ਸੁਧਾਦੀਦੀ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਸਮੇਂ ਬੜਾ ਸਕੂਨ ਮਿਲਦਾ ਹੈ ਜਦ ਉਨ੍ਹਾਂ ਵੱਲੋਂ ਪੜ੍ਹਾਏ ਹੋਏ ਬੱਚੇ ਕਿਸੇ ਚੰਗੇ ਮੁਕਾਮ 'ਤੇ ਪੁੱਜ ਜਾਂਦੇ ਹਨ।

  Published by:Amelia Punjabi
  First published:

  Tags: Education, Pathankot, Punjab, Students, TEACHER, Women, Women's empowerment