ਜਤਿਨ ਸ਼ਰਮਾ
ਪਠਾਨਕੋਟ: ਗਰਮੀ ਦਾ ਮੌਸਮ ਆਉਦੇ ਹੀ ਲੋਕ ਆਪਣੀ ਗਰਮੀ ਦੂਰ ਕਰਨ ਦੇ ਲਈ ਨਿੰਬੂ ਪਾਣੀ ਦਾ ਸਹਾਰਾ ਲੈਂਦੇ ਸਨ। ਪਰ ਇਸ ਗਰਮੀਆਂ ਦੀ ਸ਼ੁਰੂਆਤ ਵਿੱਚ ਹੀ ਨਿੰਬੂਆਂ ਦੀ ਕੀਮਤਾਂ ਨੇ ਆਸਮਾਨ ਛੂਹ ਲਿਆ ਹੈ। ਜੇਕਰ ਪਠਾਨਕੋਟ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਨਿੰਬੂ ਦੀ ਕੀਮਤ 400 ਰੁਪਿਆ ਦੱਸੀ ਜਾ ਰਹੀ ਹੈ ਅਤੇ ਮੰਡੀ ਵਿੱਚ ਇੱਕ ਦੋ ਦੁਕਾਨਾਂ ਨੂੰ ਛੱਡ ਕੇ ਕਿਤੇ ਵੀ ਨਿੰਬੂ ਨਜ਼ਰ ਨਹੀਂ ਆ ਰਿਹਾ।
ਨਿੰਬੂ ਦੀ ਖਰੀਦਦਾਰੀ ਕਰਨ ਆਏ ਲੋਕਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਸ੍ਰੀਲੰਕਾ ਦੇ ਵਿੱਚ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਉਥੋਂ ਦੀ ਸਬਜ਼ੀਆਂ ਵੀ ਹੁਣ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਵੀ ਸਬਜ਼ੀਆਂ ਦੀ ਕੀਮਤਾਂ ਵਿੱਚ ਵਾਧਾ ਹੁੰਦਾ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ ਇੱਥੋਂ ਦੇ ਹਾਲਾਤ ਵੀ ਪਾਕਿਸਤਾਨ-ਸ਼੍ਰੀਲੰਕਾ ਦੀ ਤਰ੍ਹਾਂ ਹੋ ਜਾਣਗੇ।
ਉੱਥੇ ਸਬਜ਼ੀ ਮੰਡੀ ਵਿਚ ਨਿੰਬੂ ਵਿਕਰੇਤਾਵਾਂ ਨਾਲ ਜਦ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਨਿੰਬੂ ਦੇ ਕੀਮਤਾਂ ਵਿੱਚ ਵਾਧਾ ਹੋ ਚੁੱਕਿਆ ਹੈ ਪਰ ਫਿਰ ਵੀ ਨਿੰਬੂ ਦੋ ਸੌ ਰੁਪਏ ਤੱਕ ਰਹਿੰਦਾ ਸੀ ਉਨ੍ਹਾਂ ਕਿਹਾ ਕਿ ਅਜੇ ਗਰਮੀਆਂ ਦੀ ਸ਼ੁਰੂਆਤ ਹੀ ਹੋਈ ਹੈ ਤੇ ਨਿੰਬੂ ਚਾਰ ਸੌ ਰੁਪਏ ਪਾਰ ਕਰ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਨਿੰਬੂ ਦੀ ਵਧੀ ਹੋਈ ਕੀਮਤ ਦੇ ਕਾਰਨ ਜਿਹੜੇ ਲੋਕ ਪਹਿਲਾਂ ਇਕ ਕਿਲੋ ਨਿੰਬੂ ਲੈਂਦੇ ਸਨ ਹੁਣ ਉਹ ਅੱਧਾ ਕਿੱਲੋ ਅਤੇ ਜਿਹੜੇ ਅੱਧਾ ਕਿੱਲੋ ਲੈਂਦੇ ਉਹ ਲੋਕ 250 ਗ੍ਰਾਮ ਨਿੰਬੂ ਲੈਣ ਦੇ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਨਿੰਬੂ ਦੀ ਵਧਦੀਆਂ ਕੀਮਤਾਂ ਕਾਰਨ ਇਕ ਨਿੰਬੂ ਦੀ ਕੀਮਤ 20 ਰੁਪਏ ਦੇ ਆਸਪਾਸ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਨਿੰਬੂ ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਚ ਆ ਰਿਹਾ ਹੈ ਜਿਸ ਕਾਰਨ ਇਨ੍ਹਾਂ ਦੀ ਕੀਮਤਾਂ ਵਧੀਆਂ ਹੋਈਆਂ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lemon Price Hike, Lemon Price Today, Lemon Price Today In Punjab, Pathankot