ਜਤਿਨ ਸ਼ਰਮਾ
ਪਠਾਨਕੋਟ: ਪ੍ਰਦੂਸ਼ਣ (Pollution) ਨੂੰ ਰੋਕਣ ਲਈ ਦੇਸ਼ ਭਰ 'ਚ ਪਲਾਸਟਿਕ ਦੇ ਥੈਲਿਆਂ (Plastic bags) 'ਤੇ ਪਾਬੰਦੀ ਲਗਾਈ ਗਈ ਹੈ। ਪਠਾਨਕੋਟ ਵਿਖੇ ਵੀ \"ਲਾਇਨਜ਼ ਕਲੱਬ ਪਠਾਨਕੋਟ\" (Lion's Club Pathankot) ਦੇ ਪ੍ਰਧਾਨ ਰਾਜੇਸ਼ ਮਹਾਜਨ ਦੀ ਦੇਖ-ਰੇਖ ਹੇਠ ਐਨਵਾਇਰਮੈਂਟ ਪਾਰਕ (Environment Park) ਵਿੱਚ ਨੋ ਪਲਾਸਟਿਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਪਠਾਨਕੋਟ ਦੇ ਮੇਅਰ ਪੰਨਾ ਲਾਲ ਭਾਟੀਆ ਨੇ ਸ਼ਿਰਕਤ ਕੀਤੀ।
ਆਪਣਾ ਜ਼ਿਲ੍ਹਾ ਚੁਣੋ (ਪਠਾਨਕੋਟ)
ਇਸ ਮੌਕੇ ਮੇਅਰ ਪੰਨਾ ਲਾਲ ਭਾਟੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਈ ਹੈ।ਇਸ ਲਈ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸਰਕਾਰ ਦੇ ਇਸ ਉਪਰਾਲੇ ਵਿੱਚ ਸਹਿਯੋਗ ਦੇਣ ਅਤੇ ਪਲਾਸਟਿਕ ਦਾ ਪੂਰੀ ਤਰ੍ਹਾਂ ਬਹਿਸ਼ਕਾਰ ਕਰਕੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਸਹਿਯੋਗ ਦੇਣ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਲਾਸਟਿਕ ਦੇ ਥੈਲਿਆਂ ਦੀ ਬਜਾਏ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਪਲਾਸਟਿਕ ਦੇ ਥੈਲੇ ਜਿੱਥੇ ਮਨੁੱਖੀ ਜੀਵਨ ਲਈ ਹਾਨੀਕਾਰਕ ਹਨ, ਉਥੇ ਪਸ਼ੂਆਂ ਲਈ ਵੀ ਬਹੁਤ ਘਾਤਕ ਸਿੱਧ ਹੁੰਦੇ ਹਨ। ਇਸ ਲਈ ਸਾਨੂੰ ਇਸ ਪਲਾਸਟਿਕ ਬੈਗ 'ਤੇ ਪੂਰੀ ਤਰ੍ਹਾਂ ਬਹਿਸ਼ਕਾਰ ਕਰਨਾ ਚਾਹੀਦਾ ਹੈ। ਸੈਮੀਨਾਰ ਦੇ ਅੰਤ ਵਿੱਚ ਮੇਅਰ ਪੰਨਾ ਲਾਲ ਭਾਟੀਆ ਨੇ ਲਾਇਨਜ਼ ਕਲੱਬ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਵੀ ਸ਼ਲਾਘਾ ਕੀਤੀ ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।