Home /punjab /

Pathankot 'ਚ ਜੰਗਲਾਤ ਵਿਭਾਗ ਦੀ ਵੱਡੀ ਕਾਰਵਾਈ, ਪਿੰਡ ਨਰਾਇਨਪੁਰ 'ਚੋਂ ਛੁਡਾਏ ਨਾਜਾਇਜ਼ ਕਬਜ਼ੇ

Pathankot 'ਚ ਜੰਗਲਾਤ ਵਿਭਾਗ ਦੀ ਵੱਡੀ ਕਾਰਵਾਈ, ਪਿੰਡ ਨਰਾਇਨਪੁਰ 'ਚੋਂ ਛੁਡਾਏ ਨਾਜਾਇਜ਼ ਕਬਜ਼ੇ

ਕਬਜ਼ੇ

ਕਬਜ਼ੇ ਛੁਡਵਾਉਣ ਤੋਂ ਬਾਅਦ ਜ਼ਮੀਨ 'ਤੇ ਬੂਟੇ ਲਗਵਾਉਂਦੇ ਹੋਏ ਅਧਿਕਾਰੀ 

ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਭਾਰੀ ਪ੍ਰਬੰਧਾਂ ਹੇਠ ਜੰਗਲਾਤ ਵਿਭਾਗ ਨੇ ਇਸ ਪਿੰਡ ਵਿੱਚ ਕਰੀਬ 100 ਕਿੱਲੇ ਵਿੱਚ ਬੂਟੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਉਕਤ ਲੋਕਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ 

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਅਰਧ-ਪਹਾੜੀ ਖੇਤਰ ਦੇ ਕਿਨਾਰੇ ਵਸੇ ਪਿੰਡ ਨਰਾਇਨਪੁਰ ਵਿੱਚ ਪਿਛਲੇ 200 ਸਾਲਾਂ ਤੋਂ ਪਿੰਡ ਵਾਸੀ ਜੰਗਲਾਤ ਵਿਭਾਗ (forest department) ਦੀ ਸ਼ਾਮਲਾਟ ਜ਼ਮੀਨ 'ਤੇ ਖੇਤੀ ਕਰ ਰਹੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਹੋਰ ਲੋਕ ਵੀ ਇਸ ਖੇਤੀ ਕਰਕੇ ਰੁਜ਼ਗਾਰ ਪ੍ਰਾਪਤ ਕਰ ਰਹੇ ਸੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਵੀ ਇਸ ਖੇਤੀ ਤੋਂ ਚੱਲ ਰਿਹਾ ਸੀ।

  ਪਰ ਪੰਜਾਬ ਸਰਕਾਰ (Punjab Government) ਵੱਲੋਂ ਹੁਕਮ ਜਾਰੀ ਹੋਣ ਤੋਂ ਜਿੰਨ੍ਹਾ ਲੋਕਾਂ ਵਲੋਂ ਨਜਾਇਜ਼ ਤੋਰ 'ਤੇ ਚਾਹੇ ਉਹ ਸ਼ਾਮਲਾਟ ਜ਼ਮੀਨਾਂ ਤੇ ਜਾਂ ਫਿਰ ਪੰਚਾਇਤਾਂ ਜਮੀਨਾਂ 'ਤੇ ਨਜਾਇਜ਼ ਕਬਜ਼ੇ ਕਰਨ ਵਾਲੇ ਲੋਕਾਂ ਨੂੰ ਛੁਡਵਾਇਆ ਜਾ ਰਿਹਾ ਹੈ, ਜਿਸ ਕਾਰਨ ਪਠਾਨਕੋਟ ਜ਼ਿਲ੍ਹਾਪ੍ਰਸ਼ਾਸਨ ਵੱਲੋਂਅਰਧ ਪਹਾੜੀ ਖੇਤਰ ਵਿੱਚ 200 ਸਾਲ ਪਹਿਲਾਂ ਤੋਂ ਖੇਤੀ ਕਰ ਰਹੇ ਲੋਕਾਂ ਤੋਂ ਜੰਗਲਾਤ ਵਿਭਾਗ ਨੇ ਨਜਾਇਜ਼ ਕਬਜ਼ੇ ਛੁਡਵਾਏ ਕਰਵਾਏ ਗਏ।

  ਇਸ ਮੌਕੇ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।ਭਾਰੀ ਪ੍ਰਬੰਧਾਂ ਹੇਠ ਜੰਗਲਾਤ ਵਿਭਾਗ ਨੇ ਇਸ ਪਿੰਡ ਵਿੱਚ ਕਰੀਬ 100 ਕਿੱਲੇ ਵਿੱਚ ਬੂਟੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਉਕਤ ਲੋਕਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਪਰ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਹੋਇਆ ਅਤੇ ਜੰਗਲਾਤ ਵਿਭਾਗ ਵੱਲੋਂ ਜ਼ਮੀਨ 'ਤੇ ਬੂਟੇ ਲਗਾ ਕੇ ਸ਼ਾਂਤੀ ਨਾਲ ਜ਼ਮੀਨ 'ਤੇ ਕਬਜ਼ਾ ਬਹਾਲ ਕੀਤਾ।
  Published by:Amelia Punjabi
  First published:

  Tags: Pathankot

  ਅਗਲੀ ਖਬਰ