ਜਤਿਨ ਸ਼ਰਮਾ
ਪਠਾਨਕੋਟ: ਪਠਾਨਕੋਟ ਦੇ ਨਾਲ ਲੱਗਦਾ ਹੋਇਆ ਹਲਕਾ ਸੁਜਾਨਪੁਰ (Constituency Sujanpur)ਜਿਸ ਦੇ ਨੇਡ਼ੇ ਇਕ ਸਮੇਂ ਖੂਬਸੂਰਤ ਨਹਿਰ ਵਗਦੀ ਸੀ ਅਤੇ ਸੁਜਾਨਪੁਰ ਦੇ ਲੋਕ ਇਸ ਨਹਿਰ (Canal) ਦੇ ਪਾਣੀ ਨੂੰ ਪੀਣ ਦੇ ਲਈ ਘਰਾਂ ਵਿੱਚ ਲੈ ਕੇ ਜਾਂਦੇ ਸਨ। ਅਕਸ ਹੀ ਸੁਜਾਨਪੁਰ ਵਾਸੀ ਸ਼ਾਮ ਨੂੰ ਇਸ ਨਹਿਰ ਦੇ ਨੇੜੇ ਸੈਰ ਕਰਦੇ ਹੋਏ ਨਜ਼ਰ ਆਉਂਦੇ ਸਨ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤਾ ਇਹ ਨਹਿਰ ਸੁਜਾਨਪੁਰ ਦੇ ਲੋਕਾਂ ਲਈ ਸਜ਼ਾ ਬਣਦੀ ਗਈ।
ਇਸ ਨਹਿਰ ਵਿਚ ਸੁਜਾਨਪੁਰ ਸਮੇਤ ਕਈ ਪਿੰਡਾਂ ਦਾ ਗੰਦਾ ਪਾਣੀ ਸੁੱਟਿਆ ਜਾਣ ਲੱਗਿਆ। ਜਿਸ ਤੋਂ ਬਾਅਦ ਲੋਕਾਂ ਦੇ ਲਈ ਆਕਰਸ਼ਨ ਦਾ ਕੇਂਦਰ (Centre of Attraction) ਬਣੀ ਇਹ ਨਹਿਰ ਲੋਕਾਂ ਲਈ ਸਮੱਸਿਆ ਬਣਦੀ ਨਜ਼ਰ ਆਏ। ਅੱਜ ਦੇ ਸਮੇਂ ਇਹ ਨਹਿਰ ਗੰਦਗੀ ਨਾਲ ਭਰੀ ਹੋਈ ਹੈ ਅਤੇ ਇਸ ਨਹਿਰ ਦਾ ਗੰਦਾ ਪਾਣੀ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਸੁਜਾਨਪੁਰ ਦੇ ਲੋਕਾਂ ਨੇ ਕਿਹਾ ਕਿ ਇਸ ਖ਼ੂਬਸੂਰਤ ਨਹਿਰ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਈ ਹੈ। ਉਨ੍ਹਾਂ ਕਿਹਾ ਕਿ ਨਹਿਰ ਦੇ ਵਿਚ ਗੰਦਗੀ ਸੁੱਟੇ ਜਾਣ ਕਾਰਨ ਨਹਿਰ ਦੇ ਕੰਢੇ ਰਹਿੰਦੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਨਹਿਰ ਦੇ ਕੰਢੇ ਚੱਲਣ ਵਾਲੇ ਸਵੇਰ ਸ਼ਾਮ ਦੀ ਹਵਾ ਨਾਲ ਸਾਰਾ ਵਾਤਾਵਰਣ ਨੂੰ ਦੂਸ਼ਿਤ ਹੋਇਆ ਪਿਆ ਹੈ।
ਉਨ੍ਹਾਂ ਕਿਹਾ ਕਿ ਇਸ ਨਹਿਰ ਦੇ ਨੇੜੇ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਜਿਸ ਦਾ ਕਾਰਨ ਨਹਿਰ ਵਿਚ ਗੰਦਗੀ ਦਾ ਸੁੱਟਿਆ ਜਾਣਾ ਕਿਹਾ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਅਸੀਂ ਕਈ ਵਾਰ ਇਹ ਗੱਲ ਨਹਿਰੀ ਵਿਭਾਗ ਦੇ ਅੱਗੇ ਵੀ ਰੱਖ ਚੁੱਕੇ ਹਾਂ ਪਰ ਵਿਭਾਗ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਜਲਦ ਇਸ ਵੱਲ ਧਿਆਨ ਦਿੱਤਾ ਜਾਵੇ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pathankot