Home /News /punjab /

Pathankot News: ਕਰਵਾ ਚੌਥ ਦੇ ਤਿਉਹਾਰ 'ਤੇ ਬਾਜ਼ਾਰਾਂ ਵਿੱਚ ਦਿਖੀ ਰੌਣਕ

Pathankot News: ਕਰਵਾ ਚੌਥ ਦੇ ਤਿਉਹਾਰ 'ਤੇ ਬਾਜ਼ਾਰਾਂ ਵਿੱਚ ਦਿਖੀ ਰੌਣਕ

ਕਰਵਾ ਚੋਥ ਤੋਂ ਪਿਹਲਾ ਮਹਿੰਦੀ ਲਗਵਾਉਦੀ ਹੋਈ ਮੁਟਿਆਰਾਂ 

ਕਰਵਾ ਚੋਥ ਤੋਂ ਪਿਹਲਾ ਮਹਿੰਦੀ ਲਗਵਾਉਦੀ ਹੋਈ ਮੁਟਿਆਰਾਂ 

 • Share this:

  ਜਤਿਨ ਸ਼ਰਮਾ, ਪਠਾਨਕੋਟ:

  ਕਰਵਾ ਚੌਥ ਤੋਂ 1 ਦਿਨ ਪਹਿਲਾਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੌਣਕ ਦਿੱਖਣ ਲੱਗ ਪਈ। ਲੋਕ ਵੱਧ ਗਿਣਤੀ ਦੇ ਵਿਚ ਬਾਜ਼ਾਰਾਂ ਵਿੱਚ ਪੁੱਜ ਕੇ ਖ਼ਰੀਦਦਾਰੀ ਕਰ ਰਹੇ ਹਨ। ਦੁਕਾਨਦਾਰਾਂ ਦੇ ਮੁਤਾਬਿਕ ਤਾਲਾ ਬੰਦੀ (Lockdown) ਤੋਂ ਬਾਅਦ ਬਾਜ਼ਾਰਾਂ ਵਿੱਚ ਇੰਨੀ ਰੌਣਕ ਦੇਖਣ ਨੂੰ ਮਿਲੀ ਜਿਸ ਨਾਲ ਇੱਕ ਬਾਰ ਮੁੜਤੋ ਦੁਕਾਨਦਾਰਾਂ ਦੇ ਚਿਹਰੇ 'ਤੇ ਖ਼ੁਸ਼ੀ ਝਲਕਣ ਲੱਗੀ ਹੈ। ਕੋਰੋਨਾ (Corona) ਕਾਰਨ ਪਿਛਲੇ 2 ਸਾਲਾਂ ਤੋਂ ਸ਼ਹਿਰ ਦੇ ਬਾਜ਼ਾਰਾਂ ਵਿਚ ਬੇਰੌਣਕੀ ਛਾਈ ਹੋਈ ਸੀ। ਪਰ ਹੁਣ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਲੋਕ ਬਾਜ਼ਾਰਾਂ ਵਿੱਚ ਖ਼ਰੀਦਦਾਰੀ ਕਰਨਾ ਸ਼ੁਰੂ ਹੋ ਗਏ ਹਨ। ਜਿਸ ਨਾਲ ਇੱਕ ਵਾਰ ਮੁੜ ਤੋਂ ਵਪਾਰੀਆਂ ਦੇ ਕੰਮ ਵਿੱਚ ਵਾਧਾ ਹੋ ਰਿਹਾ ਹੈ।

  24 ਅਕਤੂਬਰ (October) ਨੂੰ ਸੁਹਾਗਣ ਮਹਿਲਾਵਾਂ ਕਰਵਾ ਚੌਥ ਦਾ ਤਿਉਹਾਰ ਮਨਾਂ ਰਹੀਆਂ ਹਨ। ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਸੁਨਿਆਰਾ ਬਾਜ਼ਾਰ ਵਿੱਚ ਵੀ ਗਾਹਕਾਂ ਦੀ ਭੀੜ ਵੇਖੀ ਜਾ ਰਹੀ ਹੈ। ਰੰਗ ਬਰੰਗ ਚੂੜੀਆਂ ਅਤੇ ਮੇਕਅਪ ਦਾ ਸਾਮਾਨ ਬਿਨਾਂ ਕਰਵਾ ਚੌਥ ਦਾ ਬਾਜ਼ਾਰ ਅਧੂਰਾ ਜਿਹਾ ਲੱਗਦਾ ਹੈ। ਬਾਜ਼ਾਰ ਵਿਚ ਮੇਕਅਪ ਦੀ ਦੁਕਾਨਾਂ 'ਤੇ ਕਰਵਾ ਚੌਥ ਸਮੇਂ ਵੱਧ ਭੀੜ ਰਹਿੰਦੀ ਹੈ। ਦੁਕਾਨਦਾਰਾਂ ਵੱਲੋਂ ਵੀ ਹਰ ਸਾਲ ਕਰਵਾ ਚੌਥੇ ਦੇ ਸਮੇਂ ਕੁੱਝ ਨਾ ਕੁੱਝ ਨਵਾਂ ਮਾਰਕੀਟ ਵਿੱਚ ਲਿਆਇਆ ਜਾਂਦਾ ਹੈ।

  ਇਸ ਦੇ ਨਾਲ ਹੀ ਸ਼ਹਿਰ ਵਿੱਚ ਮਹਿੰਦੀ ਲਗਾਉਣ ਵਾਲਿਆਂ ਨੇ ਵੀ ਆਪਣੇ ਸਟਾਲ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਉੱਥੇ ਦੂਜੇ ਪਾਸੇ ਮਿਠਾਈਆਂ ਦੀ ਦੁਕਾਨਾਂ 'ਤੇ ਵੀ ਕਰਵਾ ਚੌਥ ਵਿਚ ਵਰਤੀ ਜਾਣ ਵਾਲੀਆਂ ਮਿਠਾਈਆਂ ਤਿਆਰ ਹੋਣੀਆਂ ਸ਼ੁਰੂ ਹੋ ਗਈਆਂ ਹਨ।

  Published by:Amelia Punjabi
  First published:

  Tags: COVID-19, Karwa chauth, Market, Pathankot, Punjab