ਜਤਿਨ ਸ਼ਰਮਾ, ਪਠਾਨਕੋਟ:
ਭਗਵਾਨ ਸ੍ਰੀ ਰਾਮ ਚੰਦਰ ਦੇ ਜੀਵਨ 'ਤੇ ਆਧਾਰਿਤ ਰਾਮਲੀਲਾ ਦਾ ਮੰਚਨ ਸਥਾਨਕ ਕਾਲੀ ਮਾਤਾ ਮੰਦਰ ਤਲਾਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਾ ਡ੍ਰਾਮੈਟਿਕ ਕਲੱਬ ਵੱਲੋਂ ਕੀਤਾ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ 'ਤੇ ਹਰ ਰੋਜ਼ ਮੰਚ ਦੇ ਕਲਾਕਾਰ ਰਾਤ ਨੂੰ ਅਭਿਆਸ ਕਰਦੇ ਹਨ। ਪਿਛਲੇ ਸਾਲ ਕੋਰੋਨਾ ਦੇ ਕਾਰਨ ਪ੍ਰਸ਼ਾਸਨ ਵੱਲੋਂ ਇਕੱਠ ਕਰਨ 'ਤੇ ਰੋਕ ਲਗਾ ਦਿੱਤੀ ਗਈ ਸੀ। ਜਿਸ ਕਾਰਨ ਰਾਮਲੀਲਾ ਦਾ ਮੰਚਨ ਵੀ ਨਹੀਂ ਹੋ ਪਾਇਆ ਸੀ।
ਪਰ ਹੁਣ ਕੋਰੋਨਾ ਦੇ ਘਟ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਰਾਮਲੀਲਾ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਰਾਮਲੀਲਾ ਦਾ ਮੰਚਨ ਕਰਨ ਵਾਲੇ ਕਲਾਕਾਰਾਂ ਦੇ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਉਹ ਦੁੱਗਣੇ ਜੋਸ਼ ਦੇ ਨਾਲ ਇਸ ਵਾਰ ਆਪਣੀ ਕਲਾ ਦਿਖਾਉਣ ਦੇ ਲਈ ਉਤਸ਼ਾਹਿਤ ਹਨ। ਕਲੱਬ ਦੇ ਪ੍ਰਧਾਨ ਸ਼ਮੀ ਚੌਧਰੀ ਨੇ ਦੱਸਿਆ ਕੀ ਪਿਛਲੇ ਸੋਲ਼ਾਂ ਸਾਲਾਂ ਤੋਂ ਰਾਮਲੀਲਾ 'ਚ ਮਹਿਲਾਵਾਂ ਦਾ ਕਿਰਦਾਰ ਮਹਿਲਾਵਾਂ ਹੀ ਨਿਭਾਉਂਦੀਆਂ ਹਨ ਤੇ ਸਾਲ ਕਲਾਕਾਰ ਦੁੱਗਣੇ ਜੋਸ਼ ਦੇ ਨਾਲ ਆਪਣੀ ਕਲਾ ਨੂੰ ਨਿਖ਼ਾਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diwali 2021, Navratra, News, Pathankot, Pitru Paksha, Punjab, Ramayan, Ramlila