Home /punjab /

ਪਠਾਨਕੋਟ ਦੇ ਪਿੰਡ ਬਧਾਨੀ ਦੀ ਵਸਨੀਕ ਉੱਦਮੀ ਮਹਿਲਾ ਕਿਸਾਨ ਨੀਨਾ ਹੋਰ ਮਹਿਲਾਵਾਂ ਲਈ ਬਣ ਕੇ ਆਈ ਪ੍ਰੇਰਣਾ

ਪਠਾਨਕੋਟ ਦੇ ਪਿੰਡ ਬਧਾਨੀ ਦੀ ਵਸਨੀਕ ਉੱਦਮੀ ਮਹਿਲਾ ਕਿਸਾਨ ਨੀਨਾ ਹੋਰ ਮਹਿਲਾਵਾਂ ਲਈ ਬਣ ਕੇ ਆਈ ਪ੍ਰੇਰਣਾ

E-kart 'ਤੇ ਖ਼ੁਦ ਤਿਆਰ ਕੀਤੇ ਖੇਤੀ ਉਤਪਾਦ ਦੀ ਵਿਕਰੀ ਕਰਦੀ ਹੋਈ ਮਹਿਲਾ ਕਿਸਾਨ ਨੀਨਾ

E-kart 'ਤੇ ਖ਼ੁਦ ਤਿਆਰ ਕੀਤੇ ਖੇਤੀ ਉਤਪਾਦ ਦੀ ਵਿਕਰੀ ਕਰਦੀ ਹੋਈ ਮਹਿਲਾ ਕਿਸਾਨ ਨੀਨਾ

ਜ਼ਿਲ੍ਹਾ ਪਠਾਨਕੋਟ ਦੇ ਬਲਾਕ ਧਾਰ ਕਲਾਂ ਦੇ ਪਿੰਡ ਬਧਾਨੀ ਦੀ ਵਸਨੀਕ ਉੱਦਮੀ ਮਹਿਲਾ ਕਿਸਾਨ ਨੀਨਾ ਅਤੇ ਉਨ੍ਹਾਂ ਦੀਆਂ ਸਾਥਣਾਂ ਨੇ। ਪਠਾਨਕੋਟ ਤੋਂ ਡਲਹੌਜੀ ਮੁੱਖ ਮਾਰਗ 'ਤੇ ਬਧਾਨੀ ਪਿੰਡ ਵਿੱਚ e- kart 'ਤੇ ਖ਼ੁਦ ਤਿਆਰ ਕੀਤੇ ਖੇਤੀ ਉਤਪਾਦ ਦੀ ਵਿਕਰੀ ਕਰਕੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰਕ ਆਮਦਨ ਵਿਚ ਵਾਧਾ ਕਰਕੇ ਹੋਰਨਾਂ ਔਰਤਾਂ ਲਈ ਰਾਹ ਦਸੇਰਾ ਦਾ ਕੰਮ ਕਰ ਰਹੀ ਹੈ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ


ਪਠਾਨਕੋਟ: “ਉੱਦਮ ਅੱਗੇ ਲਛਮੀ,ਪੱਖੇ ਅੱਗੇ ਪੌਣ“ ਅਖਾਣ ਨੂੰ ਸੱਚ ਕਰ ਦਿਖਾਇਆ ਹੈ, ਜ਼ਿਲ੍ਹਾ ਪਠਾਨਕੋਟ ਦੇ ਬਲਾਕ ਧਾਰ ਕਲਾਂ ਦੇ ਪਿੰਡ ਬਧਾਨੀ ਦੀ ਵਸਨੀਕ ਉੱਦਮੀ ਮਹਿਲਾ ਕਿਸਾਨ ਨੀਨਾ ਅਤੇ ਉਨ੍ਹਾਂ ਦੀਆਂ ਸਾਥਣਾਂ ਨੇ। ਪਠਾਨਕੋਟ ਤੋਂ ਡਲਹੌਜੀ ਮੁੱਖ ਮਾਰਗ 'ਤੇ ਬਧਾਨੀ ਪਿੰਡ ਵਿੱਚ e- kart 'ਤੇ ਖ਼ੁਦ ਤਿਆਰ ਕੀਤੇ ਖੇਤੀ ਉਤਪਾਦ ਦੀ ਵਿਕਰੀ ਕਰਕੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰਕ ਆਮਦਨ ਵਿਚ ਵਾਧਾ ਕਰਕੇ ਹੋਰਨਾਂ ਔਰਤਾਂ ਲਈ ਰਾਹ ਦਸੇਰਾ ਦਾ ਕੰਮ ਕਰ ਰਹੀ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਹੋਰਨਾਂ ਵਿਭਾਗਾਂ ਵਲੋਂ ਵੱਖ-ਵੱਖ ਕਿਸਾਨ ਜਾਗਰੂਕ ਕੈਂਪਾਂ ਵਿਚ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਕਿੱਤੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਕਿਸਾਨ ਆਪਣੀ ਖੇਤੀ ਆਮਦਨ ਵਿਚ ਵਾਧਾ ਕਰ ਸਕਣ।

ਨੀਨਾ ਅਤੇ ਉਨ੍ਹਾਂ ਦੇ ਸਮੂਹ ਦੀਆਂ ਮੈਂਬਰ ਮਹਿਲਾਵਾਂ ਵੱਖ-ਵੱਖ ਖੇਤੀਬਾੜੀ ਨਾਲ ਸੰਬੰਧਤ ਵਿਭਾਗਾਂ ਜਿਵੇਂ ਜੰਗਲਾਤ,ਕਿ੍ਰਸ਼ੀ ਵਿਗਿਆਨ ਕੇਂਦਰ, ਬਾਗਬਾਨੀ ਵਿਭਾਗ ਵਲੋਂ ਕਰਵਾਏ ਜਾਂਦੇ ਸਿਖਲਾਈ ਪ੍ਰੋਗਰਾਮਾਂ ਅਤੇ ਪ੍ਰਦਰਸ਼ਨੀਆਂ ਵਿਚ ਸ਼ਾਮਿਲ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਵਲੋਂ ਫਲਾਂ,ਸਬਜ਼ੀਆਂ,ਨੀਮ ਪਹਾੜੀ ਇਲਾਕੇ ਵਿੱਚ ਉਪਲੱਬਧ ਜੜੀ-ਬੂਟੀਆਂ ਦੀ ਪ੍ਰੋਸੈਸਿੰਗ ਅਤੇ ਉਨ੍ਹਾਂ ਦੀ ਕੀਮਤ ਵਿਚ ਵਾਧੇ ਨਾਲ ਸੰਬੰਧਤ ਅਚਾਰ,ਚਟਨੀਆਂ, ਸੇਵੀਆਂ,ਚਾਹ ਮਸਾਲਾ, ਅੰਬ ਚੁਰਾ,ਅੰਬ ਪਾਪੜ,ਵੜੀਆਂ ਆਦਿ ਤਿਆਰ ਕੀਤੇ ਜਾਂਦੇ ਹਨ ਅਤੇ ਮਿਆਰਿਪਣ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।

ਇਸ ਕੰਮ ਨੂੰ ਹੋਰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਪੇਂਡੂ ਅਜੀਵਕਾ ਮਿਸ਼ਨ ਤਹਿਤ e- kart ਸਬਸਿਡੀ 'ਤੇ ਦਿੱਤਾ ਗਿਆ ਹੈ ਤਾਂ ਜੋ ਉਹ ਤਿਆਰ ਕੀਤੇ ਉਤਪਾਦਾਂ ਨੂੰ ਪਠਾਨਕੋਟ ਸ਼ਹਿਰ ਵਿਚ ਵੇਚ ਸਕਣ। ਨੀਨਾ ਨੇ ਆਪਣੇ ਪਿੰਡ ਦੀਆਂ ਮਹਿਲਾਵਾਂ ਨਾਲ ਮਿਲ ਕੇ ਸਵੈ ਸਹਾਇਤਾ ਸਮੂਹ ਬਣਾਇਆ ਹੋਇਆ ਹੈ, ਜਿਸ ਦੀ ਮੈਂਬਰ ਮਹਿਲਾਵਾਂ ਵੱਖ-ਵੱਖ ਉਤਪਾਦ ਤਿਆਰ ਕਰਦੀਆਂ ਹਨ ਅਤੇ ਉਸ ਦੀ ਵਿਕਰੀ ਨੀਨਾ ਵਲੋਂ ਕੀਤੀ ਜਾਂਦੀ ਹੈ।

ਕਿਸਾਨ ਔਰਤਾਂ ਅਤੇ ਨੌਜਵਾਨ ਕਿਸਾਨਾਂ ਨੂੰ ਸਜਿਹੇ ਉਪਰਾਲੇ ਕਰਨ ਦੀ ਜ਼ਰੂਰਤ ਹੈ। ਸਾਨੂੰ ਬਾਜ਼ਾਰ ਵਿਚੋਂ ਖੇਤੀ ਉਤਪਾਦ ਖਰੀਦਣ ਦੀ ਬਜਾਏ ਅਜਿਹੇ ਸਮੂਹਾਂ ਤੋਂ ਸਮਾਨ ਖਰੀਦ ਕੇ ਉੱਦਮੀ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਦੀ ਹੌਂਸਲਾ ਅਫਜਾਈ ਕਰਨੀ ਚਾਹੀਦੀ ਹੈ।

Published by:Anuradha Shukla
First published:

Tags: Agriculture, Farmer, Pathankot