Home /punjab /

ਪਠਾਨਕੋਟ ਵਿਖੇ ਦੇਵ-ਉਥਾਨ ਇਕਾਦਸ਼ੀ 'ਤੇ ਕੱਢੀ ਗਈ ਪਾਲਕੀ ਯਾਤਰਾ 

ਪਠਾਨਕੋਟ ਵਿਖੇ ਦੇਵ-ਉਥਾਨ ਇਕਾਦਸ਼ੀ 'ਤੇ ਕੱਢੀ ਗਈ ਪਾਲਕੀ ਯਾਤਰਾ 

ਦੇਵ-ਉਥਾਨ ਇਕਾਦਸ਼ੀ 'ਤੇ

ਦੇਵ-ਉਥਾਨ ਇਕਾਦਸ਼ੀ 'ਤੇ ਕੱਢੀ ਗਈ ਪਾਲਕੀ ਯਾਤਰਾ ਦਾ ਦ੍ਰਿਸ਼ 

ਪਠਾਨਕੋਟ ਵਿਖੇ ਵੀ ਦੇਵ-ਉਥਾਨ ਇਕਾਦਸ਼ੀ ਦੇ ਦਿਹਾੜੇ 'ਤੇ "ਸ੍ਰੀ ਚੇਤੰਨਿਆ ਗੌੜੀਆ ਮੱਠ-ਆਸ਼ਰਿਤ ਭਗਤ ਵਰਿੰਦ ਪਠਾਨਕੋਟ" ਵੱਲੋਂ ਪਾਲਕੀ ਯਾਤਰਾ ਕੱਢੀ ਗਈ।  ਜਿੱਥੇ ਭਾਰੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਦਾਸ ਮੁਕੁੰਦ ਬਿਹਾਰੀ ਨੇ ਦੱਸਿਆ ਕਿ ਕੱਤਕ ਮਹੀਨੇ ਵਿੱਚ ਆਉਣ ਵਾਲੀ ਦੇਵ-ਉਥਾਨ ਇਕਾਦਸ਼ੀ ਦਾ ਸਨਾਤਨ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਵਰਤ ਦੀ ਪਾਲਣਾ ਕਰਨ ਨਾਲ ਮਨੁੱਖ ਮੋਕਸ਼ ਦੇ ਰਾਹ ਵੱਲ ਚੱਲ ਪੈਂਦਾ ਹੈ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ, ਪਠਾਨਕੋਟ:

  ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਏਕਾਦਸ਼ੀ ਤਿਥੀ ਨੂੰ ਦੇਵ-ਉਥਾਨਇਕਾਦਸ਼ੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਹਿੰਦੂ ਸ਼ਾਸਤਰਾਂ ਮੁਤਾਬਕ ਇਸ ਦਿਨ ਭਗਵਾਨ ਵਿਸ਼ਨੂੰ ਚਾਰ ਮਹੀਨੇ ਦੀ ਯੋਗ ਨਿੰਦਰਾ ਤੋਂ ਬਾਅਦ ਜਾਗਦੇ ਹਨ। ਅੱਜ ਦੇ ਦਿਨ ਤੋਂ ਬਾਅਦ ਹੀ ਮੰਗਲ ਕੰਮ ਸ਼ੁਰੂ ਕੀਤੇ ਜਾਂਦੇ ਹਨ। ਦੇਵ-ਉਥਾਨਇਕਾਦਸ਼ੀ ਦੇ ਦਿਹਾੜੇ ਲੋਕਾਂ ਵੱਲੋਂ ਨਗਰ ਸੰਕੀਰਤਨ ਅਤੇ ਪਾਲਕੀ ਯਾਤਰਾਵਾਂ ਕੱਢੀਆਂ ਜਾਂਦੀਆਂ ਹਨ। ਮੰਤਵ ਹੈ ਕਿ ਇਸ ਦਿਨ ਪ੍ਰਭਾਤ ਫੇਰੀ ਦੇ ਨਾਲ ਚੱਲਣ ਵਾਲਾ ਮਨੁੱਖ ਆਪਣੇ ਕਈ ਮਾੜੇ ਕਰਮਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਜੋ ਲੋਕ ਯਾਤਰਾ ਵਿਚ ਸ਼ਿਰਕਤ ਕਰਦੇ ਹਨ। ਉਨ੍ਹਾਂ 'ਤੇ ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ।

  ਪਠਾਨਕੋਟ ਵਿਖੇ ਵੀ ਦੇਵ-ਉਥਾਨਇਕਾਦਸ਼ੀ ਦੇ ਦਿਹਾੜੇ 'ਤੇ "ਸ੍ਰੀ ਚੇਤੰਨਿਆ ਗੌੜੀਆ ਮੱਠ-ਆਸ਼ਰਿਤ ਭਗਤ ਵਰਿੰਦ ਪਠਾਨਕੋਟ ਦੇ ਵੱਲੋਂ ਪਾਲਕੀ ਯਾਤਰਾ ਕੱਢੀ ਗਈ। ਜਿੱਥੇ ਭਾਰੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਦਾਸ ਮੁਕੁੰਦ ਬਿਹਾਰੀ ਨੇ ਦੱਸਿਆ ਕਿ ਕੱਤਕ ਮਹੀਨੇ ਵਿੱਚ ਆਉਣ ਵਾਲੀ ਦੇਵ-ਉਥਾਨਇਕਾਦਸ਼ੀ ਦਾ ਸਨਾਤਨ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਲੋਕ ਵਰਤ ਦੀ ਪਾਲਣਾ ਵੀ ਕਰਦੇ ਹਨ ਕਿਹਾ ਜਾਂਦਾ ਹੈ ਕਿ ਇਕਾਦਸ਼ੀ ਦਾ ਇਹ ਵਰਤ ਰੱਖਣ ਨਾਲ ਮਨੁੱਖ ਮੋਕਸ਼ ਦੇ ਰਾਹ ਵੱਲ ਚੱਲ ਪੈਂਦਾ ਹੈ।

  ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਸਾਲ ਵਿਚ ਆਉਣ ਵਾਲੀਆਂ ਹੋਰ ਇਕਾਦਸ਼ੀਆਂ ਵਿੱਚ ਵਰਤ ਨਹੀਂ ਵੀ ਰੱਖ ਸਕਦਾ ਤਾਂ ਦੇਵ-ਉਥਾਨਇਕਾਦਸ਼ੀ ਦੇ ਇਸ ਵਰਤ ਨੂੰ ਰੁੱਖ ਨਾਲ ਮਨੁੱਖ ਸਾਲ ਦੇ ਹਰ ਇਕਾਦਸ਼ੀ ਦਾ ਫਲ ਪਾ ਲੈਂਦਾ ਹੈ।

  Published by:Amelia Punjabi
  First published:

  Tags: Festival, Hinduism, Pathankot, Punjab, Religion