Home /punjab /

ਪਠਾਨਕੋਟ 'ਚ ਮਨਾਇਆ ਲੈਫਟੀਨੈਂਟ ਤ੍ਰਿਵੈਣੀ ਸਿੰਘ ਦਾ 18ਵਾਂ ਸ਼ਹੀਦੀ ਸਮਾਰੋਹ

ਪਠਾਨਕੋਟ 'ਚ ਮਨਾਇਆ ਲੈਫਟੀਨੈਂਟ ਤ੍ਰਿਵੈਣੀ ਸਿੰਘ ਦਾ 18ਵਾਂ ਸ਼ਹੀਦੀ ਸਮਾਰੋਹ

X
ਸ਼ਹੀਦੀ

ਸ਼ਹੀਦੀ ਸਮਾਰੋਹ ਵਿਖੇ ਲਗੀ ਹੋਈ ਸ਼ਹੀਦ ਦੀ ਤਸਵੀਰ 

ਜੰਮੂ ਕਸ਼ਮੀਰ ਰੇਲਵੇ ਸਟੇਸ਼ਨ 'ਤੇ ਤੀਰਥ ਯਾਤਰੀਆਂ ਦੀ ਜਾਨ ਨੂੰ ਬਚਾਉਂਦੇ ਹੋਏ ਤਿੰਨ ਫਿਦਾਇਨ ਅੱਤਵਾਦੀਆਂ ਨੂੰ ਮਾਰ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਰਤੀ ਸੈਨਾ ਦੇ ਪੰਜ ਜੈਕ ਐਲ.ਆਈ.ਕੇ. ਅਸ਼ੋਕ ਚੱਕਰ ਵਿਜੇਤਾ ਲੈਫਟੀਨੈਂਟ ਤ੍ਰਿਵੈਣੀ ਸਿੰਘ ਦਾ 18ਵਾਂ ਸ਼ਰਧਾਂਜਲੀ ਸਮਾਰੋਹ ਪਠਾਨਕੋਟ ਵਿਖੇ ਮਨਾਇਆ ਗਿਆ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਪਠਾਨਕੋਟ: ਜੰਮੂ ਕਸ਼ਮੀਰ ਰੇਲਵੇ ਸਟੇਸ਼ਨ 'ਤੇ ਹੋਏ ਫਿਦਾਈਨ ਹਮਲੇ ਨੂੰ ਨਾਕਾਮ ਕਰ ਡੇਢ ਹਜ਼ਾਰ ਦੇ ਕਰੀਬ ਤੀਰਥ ਯਾਤਰੀਆਂ ਦੀ ਜਾਨ ਨੂੰ ਬਚਾਉਂਦੇ ਹੋਏ ਤਿੰਨ ਫਿਦਾਇਨਅੱਤਵਾਦੀਆਂਨੂੰ ਮਾਰ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਰਤੀ ਸੈਨਾ ਦੇ ਪੰਜ ਜੈਕ ਐਲ.ਆਈ.ਕੇ. ਅਸ਼ੋਕ ਚੱਕਰ ਵਿਜੇਤਾ ਲੈਫਟੀਨੈਂਟ ਤ੍ਰਿਵੈਣੀ ਸਿੰਘ ਦਾ 18ਵਾਂ ਸ਼ਰਧਾਂਜਲੀ ਸਮਾਰੋਹ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਕਰਨਲ ਸਾਗਰ ਸਿੰਘ ਸਲਾਰੀਆ ਦੀ ਦੇਖ-ਰੇਖ ਵਿੱਚ ਸ਼ਹੀਦ ਦੇ ਘਰ ਵਿਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼ਹੀਦ ਦੀ ਯੂਨਿਟ ਦੇ ਕਮਾਂਡਿੰਗ ਅਫਸਰ ਕਰਨਲ ਗੁਰਪਾਲ ਸਿੰਘ ਜਮਵਾਲ ਖਾਸ ਤੌਰ 'ਤੇ ਪਹੁੰਚੇ।

ਇਸ ਤੋਂ ਇਲਾਵਾ ਸ਼ਹੀਦ ਦੀ ਮਾਤਾ ਪੁਸ਼ਪ ਲਤਾ, ਪਿਤਾ ਕੈਪਟਨ ਜਸਮੇਲ ਸਿੰਘ, ਬੇਟੀ ਜੋਸ਼ਨਾ ਸਿੰਘ, ਰਿਟਾਇਰਡ ਮੇਜਰ ਜਨਰਲ ਐਸ.ਕੇ. ਖਜੂਰੀਆ, ਪਰੀਸ਼ਦ ਦੇ ਮਹਾਂ-ਸਚਿਵ ਕੁੰਵਰ ਰਵਿੰਦਰ ਸਿੰਘ ਵਿੱਕੀ, ਸਾਬਕਾ ਮੇਅਰ ਅਨਿਲ ਵਾਸੂਦੇਵਾ, ਕਾਂਗਰਸੀ ਨੇਤਾ ਅਸ਼ੀਸ਼ ਵਿਜ ਹਾਜ਼ਰ ਸਨ। ਸਭ ਤੋਂ ਪਹਿਲਾਂ ਸ਼ਹੀਦ ਦੀ ਮਾਤਾ ਪੁਸ਼ਪ ਲਤਾ ਅਤੇ ਹੋਰ ਮਹਿਮਾਨਾਂ ਨੇ ਸ਼ਹੀਦ ਦੀ ਤਸਵੀਰ 'ਤੇ ਫੁੱਲ ਚੜ੍ਹਾ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ।

ਇਸ ਮੌਕੇ ਤੇ ਪਰੀਸ਼ਦ ਦੇ ਮਹਾਂ ਸਚਿਵ ਕੁੰਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਸ਼ਹੀਦ ਲੈਫਟੀਨੈਂਟ ਤ੍ਰਿਵੈਣੀ ਸਿੰਘ ਦਾ ਇੱਕ ਮਹੀਨੇ ਬਾਅਦ ਵਿਆਹ ਹੋਣ ਵਾਲਾ ਸੀ ਅਤੇ ਘਰ ਵਿੱਚ ਸ਼ਗਨਾਂ ਦੇ ਗੀਤ ਗਾਏ ਜਾ ਰਹੇ ਸਨ। ਪਰ ਉਸ ਸ਼ੂਰਵੀਰ ਨੇ ਵੀਰ-ਗਤੀ ਨੂੰ ਦੁਲਹਨ ਦੇ ਰੂਪ ਵਿਚ ਗਲੇ ਲਗਾਇਆ।

ਸ਼ਹੀਦ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਵਿੱਚ ਬਚਪਨ ਤੋਂ ਹੀ ਦੇਸ਼ ਭਗਤੀ ਦਾ ਜਜ਼ਬਾ ਸੀ। ਉਨ੍ਹਾਂ ਕਿਹਾ ਕਿ ਸਾਡੇ ਪੁੱਤ ਨੇ ਆਪਣੀ ਸ਼ਹਾਦਤ ਦੇ ਕੇ ਕਈ ਲੋਕਾਂ ਦੀ ਜਾਨ ਦੀ ਰੱਖਿਆ ਕੀਤੀ ਜਿਸ ਦਾ ਸਾਨੂੰ ਮਾਣ ਹੈ।

Published by:Krishan Sharma
First published:

Tags: Indian Army, Martydom, Martyr, Pathankot