Home /punjab /

ਪਠਾਨਕੋਟ: ਬਾਬਾ ਕੇਹਲੂ ਛਿੰਝ ਕਮੇਟੀ ਨੇ ਕਰਵਾਏ ਪਹਿਲਵਾਨਾਂ ਦੇ ਘੋਲ

ਪਠਾਨਕੋਟ: ਬਾਬਾ ਕੇਹਲੂ ਛਿੰਝ ਕਮੇਟੀ ਨੇ ਕਰਵਾਏ ਪਹਿਲਵਾਨਾਂ ਦੇ ਘੋਲ

ਪਠਾਨਕੋਟ

ਪਠਾਨਕੋਟ ਦੀ ਬਾਬਾ ਕੇਹਲੂ ਛਿੰਝ ਕਮੇਟੀ ਮਨਵਾਲ ਦੀ ਸੰਸਥਾ ਹੈ, ਜੋ ਹਰ ਸਾਲ ਛਿੰਝ ਕਰਵਾ ਕੇ ਨੌਜਵਾਨਾਂ ਦਾ ਖੇਡਾਂ ਵੱਲ ਧਿਆਨ ਖਿੱਚ ਰਹੀ ਹੈ।

ਪਠਾਨਕੋਟ ਦੀ ਬਾਬਾ ਕੇਹਲੂ ਛਿੰਝ ਕਮੇਟੀ ਮਨਵਾਲ ਦੀ ਸੰਸਥਾ ਹੈ, ਜੋ ਹਰ ਸਾਲ ਛਿੰਝ ਕਰਵਾ ਕੇ ਨੌਜਵਾਨਾਂ ਦਾ ਖੇਡਾਂ ਵੱਲ ਧਿਆਨ ਖਿੱਚ ਰਹੀ ਹੈ।

 • Share this:
  ਜਤਿਨ ਸ਼ਰਮਾ

  ਪਠਾਨਕੋਟ: ਖੇਡ ਦਾ ਸਾਡੇ ਜੀਵਨ 'ਚ ਬੜੀ ਮਹੱਤਤਾ ਹੈ। ਕੁਦਰਤ ਵੱਲੋਂ ਹੀ ਹਰ ਪ੍ਰਾਣੀ ਦੇ ਅੰਦਰ ਖੇਡਣ ਦੇ ਗੁਣ ਭਰੇ ਹੁੰਦੇ ਹਨ ਅਤੇ ਆਪਣੇ ਸੁਭਾਅ ਅਨੁਸਾਰ ਉਹ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕਰਦਾ ਹੈ। ਖੇਡਾਂ ਨਾਲ ਬੱਚਿਆਂ ਦੇ ਸਰੀਰਕ ਮਾਨਸਿਕ ਅਤੇ ਬੌਧਿਕ ਵਿਕਾਸ ਹੁੰਦਾ ਹੈ।

  ਪੰਜਾਬ 'ਚ ਕੁਸ਼ਤੀ ਅਤੇ ਕਬੱਡੀ ਦੀਆਂ ਖੇਡਾਂ ਸਭ ਤੋਂ ਵੱਧ ਲੋਕਪ੍ਰਿਅ ਖੇਡਾਂ ਹਨ। ਇਸ ਵਿੱਚ ਨੌਜਵਾਨ ਆਪਣੀ ਤਾਕਤ ਅਤੇ ਤਜ਼ਰਬੇ ਦਾ ਇਸਤੇਮਾਲ ਕਰਕੇ ਸਾਹਮਣੇ ਮੁਕਾਬਲੇ ਵਿੱਚ ਡਟੇ ਖਿਡਾਰੀ ਨੂੰ ਹਰਾਉਣ ਦੀ ਕੋਸ਼ਿਸ਼ ਕਰਦਾ ਹੈ। ਇੱਕ ਸਮਾਂ ਸੀ ਜਦੋਂ ਪਿੰਡਾਂ ਵਿੱਚ ਅਜਿਹੀਆਂ ਕਈ ਖੇਡਾਂ ਕਰਵਾਈਆਂ ਜਾਂਦੀਆਂ ਸਨ। ਪਰ ਹੁਣ ਸਮੇਂ ਦੀ ਘਾਟ ਕਾਰਨ ਇਹ ਖੇਡਾਂ ਹੋਣੀਆਂ ਘਟ ਗਈਆਂ ਹਨ। ਪਰ ਫਿਰ ਵੀ ਕੁਝ ਅਜਿਹੇ ਲੋਕ ਹਨ, ਜੋ ਇਹ ਪਰੰਪਰਾ ਨੂੰ ਬਚਾਉਣ ਦੇ ਵਿਚ ਲੱਗੇ ਹੋਏ ਹਨ। ਅਜਿਹੀ ਇੱਕ ਪਠਾਨਕੋਟ ਦੀ ਬਾਬਾ ਕੇਹਲੂ ਛਿੰਝ ਕਮੇਟੀ ਮਨਵਾਲ ਦੀ ਸੰਸਥਾ ਹੈ, ਜੋ ਹਰ ਸਾਲ ਛਿੰਝ ਕਰਵਾ ਕੇ ਨੌਜਵਾਨਾਂ ਦਾ ਖੇਡਾਂ ਵੱਲ ਧਿਆਨ ਖਿੱਚ ਰਹੀ ਹੈ।

  ਜਾਣਕਾਰੀ ਦਿੰਦੇ ਹੋਏ ਛਿੰਝ ਕਮੇਟੀ ਦੇ ਪ੍ਰਧਾਨ ਠਾਕੁਰ ਦਵਿੰਦਰ ਸਿੰਘ ਦਰਸ਼ੀ ਨੇ ਦੱਸਿਆ ਸੰਨ 1983 ਵਿਖੇ ਪਹਿਲੀ ਵਾਰ ਇਸ ਪਿੰਡ ਵਿਚ ਛਿੰਝ ਕਰਵਾਈ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਛਿੰਝ ਦੀ ਸ਼ੁਰੂਆਤ ਤਿੰਨ ਹਜ਼ਾਰ ਰੁਪਏ ਤੋਂ ਕੀਤੀ ਸੀ, ਜੋ ਅੱਜ ਇੱਕ ਮੇਲੇ ਦਾ ਰੂਪ ਲੈ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਸਾਡੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ ਅਤੇ ਸਾਡੀ ਸੋਚ ਹੈ ਕਿ ਇਸ ਖੇਡ ਨੂੰ ਹਮੇਸ਼ਾ ਕਰਵਾਉਂਦੇ ਰਹੀਏ, ਜਿਸ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਨਾ ਜਾ ਕੇ ਖੇਡਾਂ ਵੱਲ ਆਪਣੀ ਰੂਚੀ ਰੱਖੇ। ਉੱਥੇ ਇਸ ਮੌਕੇ ਵਿਧਾਇਕ ਦਿਨੇਸ਼ ਸਿੰਘ ਬੱਬੂ, ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ, ਬਾਬਾ ਬਿਸ਼ਨ ਸ਼ਾਹ ਹਾਜ਼ਰ ਸਨ।
  Published by:Krishan Sharma
  First published:

  Tags: Gurdaspur, Inspiration, Pathankot, Sports, Wrestling, Youth

  ਅਗਲੀ ਖਬਰ