Home /punjab /

ਦੁਨੀਆ ਦੇ ਨੰਬਰ ਇੱਕ ਖਿਡਾਰੀ ਦਾ ਪਠਾਨਕੋਟ ਪੁੱਜਣ 'ਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ ਸਨਮਾਨ

ਦੁਨੀਆ ਦੇ ਨੰਬਰ ਇੱਕ ਖਿਡਾਰੀ ਦਾ ਪਠਾਨਕੋਟ ਪੁੱਜਣ 'ਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ ਸਨਮਾਨ

ਦੁਨੀਆ ਦੇ ਨੰਬਰ ਇੱਕ ਖਿਡਾਰੀ ਦਾ ਪਠਾਨਕੋਟ ਪੁੱਜਣ 'ਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ ਸਨਮਾਨ

ਦੁਨੀਆ ਦੇ ਨੰਬਰ ਇੱਕ ਖਿਡਾਰੀ ਦਾ ਪਠਾਨਕੋਟ ਪੁੱਜਣ 'ਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ ਸਨਮਾਨ

  • Share this:
    ਜਤਿਨ ਸ਼ਰਮਾ

    ਪਠਾਨਕੋਟ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਭਾਰਤੀ ਕ੍ਰਿਕਟ ਟੀਮ ਦੇ ਆਈ.ਸੀ.ਸੀ. ਸੰਸਾਰ ਰੈਂਕਿੰਗ (World Ranking) ਵਿੱਚ ਨੰਬਰ ਵਨ ਖਿਡਾਰੀ ਵ੍ਹੀਲਚੇਅਰ ਕ੍ਰਿਕਟ ਟੀਮ ਵਿੱਚ ਭਾਰਤੀ ਟੀਮ ਲਈ ਖੇਡਣ ਵਾਲੇ ਓਪਨਿੰਗ ਖਿਡਾਰੀ ਰੋਹਿਤ ਅਨੋਤਰਾ ਨੂੰ ਪਠਾਨਕੋਟ ਪਹੁੰਚਣ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਠਾਨਕੋਟ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਧੀਮਾਨ, ਸਪੋਰਟਸ ਸੈੱਲ ਦੇ ਕਨਵੀਨਰ ਅਸ਼ਵਨੀ, ਡਿੱਪਲੂ ਅਤੇ ਜ਼ਿਲ੍ਹੇ ਦੇ ਹੋਰ ਕ੍ਰਿਕਟਰ ਆਦਿ ਮੌਜੂਦ ਸਨ।

    ਅਸ਼ਵਨੀ ਸ਼ਰਮਾ ਨੇ ਇਸ ਮੌਕੇ ਮੌਜੂਦ ਖਿਡਾਰੀਆਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਚਪਨ ਵਿੱਚ ਇੱਕ ਸੜਕ ਹਾਦਸੇ ਦੌਰਾਨ ਰੋਹਿਤ ਅਨੋਤਰਾ ਦੀ ਲੱਤ ਟੁੱਟ ਗਈ ਸੀ ਅਤੇ ਤਿੰਨ ਮਹੀਨਿਆਂ ਦੇ ਇਲਾਜ ਤੋਂ ਬਾਅਦ ਰੋਹਿਤ ਨੂੰ ਨਕਲੀ ਲੱਤ ਲਗਾਈ ਗਈ, ਪਰ ਉਸਨੇ ਹਿੰਮਤ ਨਹੀਂ ਹਾਰੀ। ਉਸਨੇ ਆਪਣੇ ਮਾਪਿਆਂ ਦੀ ਪ੍ਰੇਰਣਾ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ  ਲੁਧਿਆਣਾ ਵਿੱਚ ਉਨ੍ਹਾਂ ਦੀ ਮੁਲਾਕਾਤ ਵੀਰ ਸਿੰਘ ਸੰਧੂ ਨਾਲ ਹੋਈ। ਉਸ ਤੋਂ ਬਾਅਦ, ਉਸਨੇ ਸਖਤ ਮਿਹਨਤ ਕੀਤੀ ਅਤੇ 2013 ਵਿੱਚ ਪੰਜਾਬ ਟੀਮ ਵਿੱਚ ਚੁਣਿਆ ਗਿਆ ਅਤੇ ਉਸਦੀ ਚੰਗੀ ਕਾਰਗੁਜ਼ਾਰੀ ਸਦਕਾ, ਉਸਨੂੰ 2015 ਵਿੱਚ ਭਾਰਤੀ ਟੀਮ ਵਿੱਚ ਚੁਣਿਆ ਗਿਆ।

    ਜ਼ਿਕਰਯੋਗ ਹੈ ਕਿ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਲਈ ਸਲਾਮੀ ਬੱਲੇਬਾਜ਼ੀ ਕਰਨ ਵਾਲੇ ਪਠਾਨਕੋਟ ਨਿਵਾਸੀ ਰੋਹਿਤ ਅਨੋਤਰਾ 100 ਦੌੜਾਂ ਬਣਾਉਣ ਵਾਲੇ ਇਕਲੌਤਾ ਖਿਡਾਰੀ ਹੈ। ਰੋਹਿਤ ਨਾਲ ਭਾਰਤ-ਪਾਕਿ ਟੀ -20 ਵ੍ਹੀਲਚੇਅਰ ਕ੍ਰਿਕਟ ਸੀਰੀਜ਼ ਦੇ 3 ਮੈਚਾਂ ਵਿੱਚੋਂ ਭਾਰਤ ਨੇ 2 ਮੈਚ ਜਿੱਤੇ ਹਨ। ਏਸ਼ੀਆ ਕੱਪ ਵਿੱਚ ਟੀਮ ਇੰਡੀਆ ਲਈ 100 ਦੌੜਾਂ ਬਣਾਉਣ ਵਾਲੇ ਰੋਹਿਤ ਪਹਿਲੇ ਸਲਾਮੀ ਬੱਲੇਬਾਜ਼ ਹਨ ਅਤੇ ਉਨ੍ਹਾਂ ਨੂੰ ਮੈਨ ਆਫ਼ ਦ ਮੈਚ ਦੀ ਟਰਾਫੀ ਵੀ ਮਿਲੀ ਹੈ।

    ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਜਿਹੇ ਖਿਡਾਰੀ ਦੇਸ਼ ਦਾ ਮਾਣ ਹੁੰਦੇ ਹਨ ਅਤੇ ਦੂਜੇ ਖਿਡਾਰੀਆਂ ਲਈ ਪ੍ਰੇਰਣਾ ਬਣਦੇ ਹਨ। ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ 'ਖੇਲੋ ਇੰਡੀਆ' ਸਕੀਮ ਤਹਿਤ ਉਹ ਖੇਡ ਮੰਤਰਾਲੇ ਨਾਲ ਗੱਲ ਕਰਨਗੇ ਅਤੇ ਪਠਾਨਕੋਟ ਵਿੱਚ ਸਪੋਰਟਸ ਹੱਬ ਲਿਆਉਣ ਦੀ ਕੋਸ਼ਿਸ਼ ਕਰਨਗੇ।
    Published by:Krishan Sharma
    First published:

    Tags: Cricket, Cricket News, Gurdaspur, Indian cricket team, Pathankot, Sports

    ਅਗਲੀ ਖਬਰ