Home /punjab /

Pathankot: ਚਾਰ ਨੌਜਵਾਨਾਂ ਵੱਲੋਂ ਬਣਾਈ ਗਈ ਇਸ ਸੰਸਥਾ ਨੇ ਕਈ ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ

Pathankot: ਚਾਰ ਨੌਜਵਾਨਾਂ ਵੱਲੋਂ ਬਣਾਈ ਗਈ ਇਸ ਸੰਸਥਾ ਨੇ ਕਈ ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ

ਪਠਾਨਕੋਟ

ਪਠਾਨਕੋਟ ਬਲੱਡ ਡੋਨਰ ਸੰਸਥਾ ਵਲੋਂ ਲਗਾਏ ਗਏ ਖੂਨਦਾਨ ਕੈਂਪ ਦੀ ਤਸਵੀਰ

ਪਠਾਨਕੋਟ ਸ਼ਹਿਰ ਦੀ "ਪਠਾਨਕੋਟ ਬਲੱਡ ਡੋਨਰ" ਨਾਮ ਦੀ ਇੱਕ ਅਜਿਹੀ ਸੰਸਥਾ ਹੈ ਜੋ ਖੂਨਦਾਨ ਮੁਹਿੰਮ ਦੇ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ ਅਤੇ ਇਹ ਸੰਸਥਾ ਖ਼ੂਨਦਾਨ ਕਰ ਕੇ ਹ

 • Share this:
  ਜਤਿਨ ਸ਼ਰਮਾ

  ਪਠਾਨਕੋਟ: ਖ਼ੂਨ ਦਾਨ ਨੂੰ ਸਭ ਤੋਂ ਵੱਡਾ ਦਾਨ ਕਿਹਾ ਗਿਆ ਹੈ। ਖ਼ੂਨਦਾਨ ਕਰਨ ਨਾਲ ਇਕ ਤਾਂ ਮਨੁੱਖ ਸਿਹਤ ਪੱਖੋਂ ਤੰਦਰੁਸਤ ਰਹਿੰਦਾ ਹੈ ਅਤੇ ਦੂਸਰਾ ਇਹ ਦਾਨ ਕਰ ਕੇ ਮਨੁੱਖ ਕਿਸੇ ਹੋਰ ਮਨੁੱਖ ਦੀ ਜਾਨ ਵੀ ਬਚਾਉਂਦਾ ਹੈ। ਪਠਾਨਕੋਟ ਸ਼ਹਿਰ ਦੀ ਵੀ ਇੱਕ ਅਜਿਹੀ ਸੰਸਥਾ ਹੈ ਜੋ ਇਸ ਖੂਨਦਾਨ ਮੁਹਿੰਮ ਦੇ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ ਅਤੇ ਇਹ ਸੰਸਥਾ ਖ਼ੂਨਦਾਨ ਕਰ ਕੇ ਹੁਣ ਤਕ ਕਈ ਲੋਕਾਂ ਦੀ ਜਾਨ ਬਚਾ ਚੁੱਕੀ ਹੈ।

  ਅਸੀਂ ਗੱਲ ਕਰ ਰਹੇ ਹਾਂ ਪਠਾਨਕੋਟ ਬਲੱਡ ਡੋਨਰ ਸੰਸਥਾ ਦੀ। ਇਹ ਸੰਸਥਾ ਦੀ ਸ਼ੁਰੂਆਤ 2013 ਵਿਚ ਚਾਰ ਨੌਜਵਾਨਾਂ ਵੱਲੋਂ ਕੀਤੀ ਗਈ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੈਂਬਰ ਰਵਨੀਤ ਸਿੰਘ ਨੇ ਦੱਸਿਆ ਕਿ 2013 ਦੇ ਵਿਚ ਉਨ੍ਹਾਂ ਦੇ ਮਿੱਤਰ ਕ੍ਰਿਸ਼ਨ ਦੇ ਭਰਾ ਦਾ ਹਾਦਸਾ ਹੋਇਆ ਸੀ ਅਤੇ ਹਾਦਸੇ ਵਿੱਚ ਉਸ ਨੂੰ ਗੰਭੀਰ ਚੋਟਾਂ ਆਈਆਂ ਸਨ ਅਤੇ ਉਸ ਵੇਲੇ ਕ੍ਰਿਸ਼ਨ ਦੇ ਭਰਾ ਨੂੰ ਖ਼ੂਨ ਦੀ ਭਾਰੀ ਲੋੜ ਸੀ ਅਤੇ ਜਦ ਉਨ੍ਹਾਂ ਵੱਲੋਂ ਖ਼ੂਨਦਾਨ ਕਰਨ ਵਾਲੇ ਬੰਦਿਆਂ ਦੀ ਭਾਲ ਕੀਤੀ ਗਈ ਤਾਂ ਉਨ੍ਹਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।

  ਖ਼ੂਨ ਦੀ ਲੋੜ ਪੂਰੀ ਕਰਨ ਵਿਚ ਭਾਰੀ ਦੌੜ ਕਰਨ ਦੇ ਬਾਵਜੂਦ ਵੀ ਉਹ ਆਪਣੇ ਮਿੱਤਰ ਨੂੰ ਨਹੀਂ ਬਚਾ ਸਕੇ ਅਤੇ ਉਸ ਸਮੇਂ ਹੀ ਅਸੀਂ ਚਾਰਾਂ ਦੋਸਤਾਂ ਨੇ ਇਕ ਸੰਸਥਾ ਬਣਾਉਣ ਦਾ ਫ਼ੈਸਲਾ ਲਿਆ।

  ਉਨ੍ਹਾਂ ਦੱਸਿਆ ਕਿ ਸਾਡੀ ਸੋਚ ਇਹ ਸੀ ਕਿ ਜਿਹੜੀ ਦੌੜ ਸਾਨੂੰ ਖ਼ੂਨ ਦੀ ਲੋੜ ਪੂਰੀ ਕਰਨ ਦੇ ਲਈ ਲੱਗੀ ਉਹ ਕਿਸੇ ਹੋਰ ਵਿਅਕਤੀ ਨੂੰ ਨਾ ਲਗਾਉਣੀ ਪਏ। ਜਿਸ ਦੇ ਚਲਦੇ ਸਾਡੀ ਸੰਸਥਾਵਾਂ ਵੱਲੋਂ ਪਿਛਲੇ 8 ਸਾਲਾਂ ਤੋਂ ਲਗਾਤਾਰ ਖੂਨਦਾਨ ਦੇ ਕਈ ਕੈਂਪ ਲਗਾਏ ਜਾ ਰਹੇ ਹਨਅਤੇ ਖੂਨਦਾਨ ਕੈਂਪਾਂ ਤੋਂ ਇਲਾਵਾ ਵੀ ਸਾਡੀ ਸੰਸਥਾ ਦੇ ਮੇਮ੍ਬਰ ਲੋਕਾਂ ਦੀ ਮਦਦ ਦੇ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸ਼ੂਰੁਆਤ ਵਿੱਚ ਚਾਰ ਲੋਕਾਂ ਨੇ ਇਸ ਸੰਸਥਾ ਬਣਾਈ ਸੀ ਅਤੇ ਚਲਦੇ ਚਲਦੇ ਸਾਡੇ ਇਸ ਪਰਿਵਾਰ ਵਿਚ ਕਈ ਗੁਣਾ ਵਾਧਾ ਹੋਇਆ।

  ਉਨ੍ਹਾਂ ਨੇ ਕਿਹਾ ਕਿ ਖੂਨ ਦਾਨ ਕਰਨਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ ਅਤੇ ਸਾਡੀ ਸੰਸਥਾ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ 70 ਤੋਂ 80 ਵਾਰ ਵੀ ਖ਼ੂਨ ਦਾਨ ਕਰ ਚੁੱਕੇ ਹਨ ਅਤੇ ਅੱਜ ਵੀ ਉਹ ਤੰਦਰੁਸਤ ਨਜ਼ਰ ਆਉਂਦੇ ਹਨ। ਇਸ ਲਈ ਸਾਨੂੰ ਸਭ ਨੂੰ ਇਸ ਪੁੰਨ ਦੇ ਕੰਮ ਵਿਚ ਆਪਣੀ ਹਿੱਸੇਦਾਰੀ ਪਾਉਣੀ ਚਾਹੀਦੀ ਹੈ।

  ਉਨ੍ਹਾਂ ਕਿਹਾ ਕਿ ਜਦ ਸਾਡੇ ਇਸ ਕੰਮ ਨਾਲ ਕਿਸੇ ਵਿਅਕਤੀ ਦੀ ਜਾਨ ਬਚ ਜਾਂਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਵੱਲੋਂ ਸਾਨੂੰ ਬਹੁਤ ਮਾਣ ਸਤਿਕਾਰ ਮਿਲਦਾ ਹੈ ਅਤੇ ਸਾਡਾ ਇਹ ਮਨੁੱਖੀ ਸੇਵਾ ਕਰਨ ਦਾ ਜਜ਼ਬਾ ਹੋਰ ਵਧ ਜਾਂਦਾ ਹੈ।
  Published by:Amelia Punjabi
  First published:

  Tags: Blood donation, Pathankot

  ਅਗਲੀ ਖਬਰ