ਜਤਿਨ ਸ਼ਰਮਾ
ਪਠਾਨਕੋਟ: ਕਹਿੰਦੇ ਹਨ ਕਿ ਜੇਕਰ ਕੁੱਝ ਕਰਨ ਦੀ ਇੱਛਾ ਹੋਵੇ ਤਾਂ ਇਨਸਾਨ ਕੁੱਝ ਵੀ ਕਰ ਸਕਦਾ ਹੈ। ਅਜਿਹਾ ਹੀ ਕਰ ਵਿਖਾਇਆ ਹੈ ਇਸ ਨੌਜਵਾਨ ਨੇ, ਜੋ ਕਿ ਪੇਸ਼ੇ ਤੋਂ ਇੰਜੀਨੀਅਰ ਹੈ ਪਰੰਤੂ ਉਸ ਨੇ ਖੇਤੀ ਦਾ ਰਾਹ ਚੁਣਿਆ ਤੇ ਅੱਜ ਨੌਜਵਾਨਾਂ ਲਈ ਅਗਾਂਹਵਧੂ ਖੇਤੀ ਕਰਕੇ ਫਸਲੀ ਚੱਕਰ ਤੋਂ ਨਿਕਲਣ ਲਈ ਮਿਸਾਲ ਕਾਇਮ ਕੀਤੀ ਹੈ।
ਇਹ ਮਿਸਾਲ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਜੰਗਲਾਂ ਦੇ ਰਹਿਣ ਵਾਲੇ ਰਮਨ ਸਲਾਰੀਆ ਨੇ ਕਾਇਮ ਕੀਤੀ ਹੈ। ਉਹ B.tech engineering ਕਰਨ ਤੋਂ ਬਾਅਦ ਕਰੀਬ 9 ਸਾਲ ਨੋਇਡਾ (NOIDA) ਵਿੱਚ ਕੰਮ ਕਰ ਚੁੱਕਿਆ ਹੈ, ਪਰੰਤੂ ਪੰਜਾਬ ਨਾਲੋਂ ਆਪਣਾ ਪਿਆਰ ਨਹੀਂ ਛੱਡ ਸਕਿਆ। ਉਸ ਨੇ ਪੰਜਾਬ ਦੀ ਖੇਤੀ ਨੂੰ ਉਚਾ ਚੁੱਕਣ ਅਤੇ ਨੌਜਵਾਨ ਕਿਸਾਨਾਂ ਨੂੰ ਪ੍ਰੇਰਤ ਕਰਨ ਲਈ ਡ੍ਰੈਗਨ ਫਰੂਟ ਦੀ ਖੇਤੀ ਕਰਕੇ ਮਿਸਾਲ ਕਾਇਮ ਕੀਤੀ ਹੈ।
ਇਸ ਬਾਰੇ ਗੱਲ ਕਰਦੇ ਹੋਏ ਰਮਨ ਸਲਾਰੀਆ ਨੇ ਕਿਹਾ ਉਹ ਆਪਣੀ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਆਪਣੇ ਪਿੰਡ ਜੰਗਲਾਂ ਵਿੱਚ ਡ੍ਰੈਗਨ ਫਰੂਟ (dragon fruit) ਦੀ ਖੇਤੀ ਕਰਨ ਲਈ ਘਰ ਪਰਤਿਆ। ਉਹ ਦੋ ਸਾਲ ਤੋਂ ਡ੍ਰੈਗਨ ਫਰੂਟ ਦੀ ਖੇਤੀ ਕਰ ਰਿਹਾ ਹੈ ਅਤੇ ਹਰ ਸਾਲ ਇੱਕ ਏਕੜ ਵਿਚੋਂ 8 ਤੋਂ 10 ਲੱਖ ਰੁਪਏ ਕਮਾ ਰਿਹਾ ਹੈ।
ਕਿੰਨਾ ਖ਼ਰਚਾ ਆਇਆ
ਉਸ ਨੇ ਦੱਸਿਆ ਕਿ ਇਸ ਖੇਤੀ ਨੂੰ ਸ਼ੁਰੂ ਕਰਨ ਲਈ ਕਰੀਬ 6 ਲੱਖ ਦਾ ਖਰਚਾ ਆਇਆ ਸੀ ਅਤੇ ਪੰਜਾਬ ਵਿੱਚ ਬਹੁਤ ਘੱਟ ਕਿਸਾਨ ਹੀ ਇਸ ਫ਼ਲ ਦੀ ਖੇਤੀ ਕਰ ਰਹੇ ਹਨ, ਜਿਸ ਨੂੰ ਲੈ ਕੇ ਉਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਉਹ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਇਸ ਤਰ੍ਹਾਂ ਦੀ ਖੇਤੀ ਵੱਲ ਧਿਆਨ ਦੇਣ। ਇਸ ਖੇਤੀ ਵਿੱਚ ਪਾਣੀ ਵੀ ਘੱਟ ਵਰਤਿਆ ਜਾਂਦਾ ਹੈ ਅਤੇ ਫਾਇਦਾ ਵੀ ਜ਼ਿਆਦਾ ਤੋਂ ਜ਼ਿਆਦਾ ਹੋਵੇ।
ਉਧਰ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦਸਿਆ ਕਿ ਪਠਾਨਕੋਟ ਜ਼ਿਲ੍ਹੇ ਦਾ ਰਮਨ ਸਲਾਰੀਆ, ਡ੍ਰੈਗਨ ਫਰੂਟ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਫਸਲ ਦਾ ਮੰਡੀਕਰਨ ਜੇਕਰ ਆਪ ਕੀਤਾ ਜਾਵੇ ਤਾਂ ਕਿਸਾਨ ਇਸਤੋਂ ਹੋਰ ਵੀ ਮੁਨਾਫ਼ਾ ਕਮਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਹੋਰ ਕਿਸਾਨਾਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business idea, Career, Dragon fruit, Engineer, Fruits, Inspiration, Kisan, Organic farming, Pathankot, Progressive Farmer, Progressive Farming