Home /punjab /

ਪਰਾਲੀ ਨਾ ਸਾੜਨ ਵਾਲੇ ਜ਼ਿਲ੍ਹਿਆਂ 'ਚ ਪਠਾਨਕੋਟ ਚੱਲ ਰਿਹਾ ਸੂਬੇ ਭਰ 'ਚ ਅੱਵਲ

ਪਰਾਲੀ ਨਾ ਸਾੜਨ ਵਾਲੇ ਜ਼ਿਲ੍ਹਿਆਂ 'ਚ ਪਠਾਨਕੋਟ ਚੱਲ ਰਿਹਾ ਸੂਬੇ ਭਰ 'ਚ ਅੱਵਲ

X
ਮਸ਼ੀਨੀ

ਮਸ਼ੀਨੀ ਤਕਨੀਕ ਦਾ ਇਸਤੇਮਾਲ ਕਰ ਖੇਤ 'ਚ ਪਰਾਲੀ ਨਸ਼ਟ ਕਰਦਾ ਹੋਇਆ ਕਿਸਾਨ 

ਪਠਾਨਕੋਟ ਜ਼ਿਲ੍ਹਾ ਪੰਜਾਬ ਭਰ ਦੇ ਵਿੱਚ ਪਰਾਲੀ ਨਾ ਸਾੜਨ ਦੇ ਮਾਮਲਿਆਂ ਵਿੱਚ ਪੰਜ ਸਾਲ ਪਹਿਲਾ ਦਰਜਾ ਹਾਸਲ ਕਰ ਚੁੱਕਿਆ ਹੈ ਅਤੇ ਇਸ ਸਾਲ ਵੀ ਪਠਾਨਕੋਟ ਜ਼ਿਲ੍ਹਾ ਸੂਬੇ ਭਰ ਵਿੱਚ ਨਾਂ ਪਰਾਲੀ ਸਾੜਨ ਵਾਲੇ ਜ਼ਿਲ੍ਹਿਆਂ ਵਿੱਚ ਪਹਿਲੇ ਸਥਾਨ 'ਤੇ ਚੱਲ ਰਿਹਾ ਹੈ ਹਾਲਾਂਕਿ ਛੇਵੀਂ ਵਾਰੀ ਪਰਾਲੀ ਨਾ ਸਾੜਨ ਵਾਲਾ ਸੂਬਾ ਬਣਨ ਵਿਚ ਅਜੇ ਰਸਮੀ ਐਲਾਨ ਹੋਣਾ ਬਾਕੀ ਹੈ। ਪਰ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਪਠਾਨਕੋਟ ਪਹਿਲੇ ਦਰਜੇ 'ਤੇ ਚੱਲ ਰਿਹਾ ਹੈ

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਪਠਾਨਕੋਟ -ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਰਾਲੀ ਨੂੰ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਪੰਜਾਬ ਵਿਚ ਪ੍ਰਦੂਸ਼ਣ ਦਾ ਵੱਡਾ ਕਾਰਨ ਪਰਾਲੀ ਸਾੜਨ ਦੱਸਿਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਜ਼ਿਲ੍ਹਾ ਪੰਜਾਬ ਭਰ ਦੇ ਵਿੱਚ ਪਰਾਲੀ ਨਾ ਸਾੜਨ ਦੇ ਮਾਮਲਿਆਂ ਵਿੱਚ ਪਿੱਛਲੇ 5 ਸਾਲਾਂ ਤੋਂ ਪਹਿਲਾ ਦਰਜਾ ਹਾਸਲ ਕਰ ਰਿਹਾ ਹੈ ਅਤੇ ਇਸ ਸਾਲ ਵੀ ਪਠਾਨਕੋਟ ਜ਼ਿਲ੍ਹਾ ਸੂਬੇ ਭਰ ਵਿੱਚ ਨਾਂ ਪਰਾਲੀ ਸਾੜਨ ਵਾਲੇ ਜ਼ਿਲ੍ਹਿਆਂ ਵਿੱਚ ਪਹਿਲੇ ਸਥਾਨ 'ਤੇ ਚੱਲ ਰਿਹਾ ਹੈ। ਹਾਲਾਂਕਿ ਛੇਵੀਂ ਵਾਰੀ ਪਰਾਲੀ ਨਾ ਸਾੜਨ ਵਾਲਾ ਸੂਬਾ ਬਣਨ ਵਿਚ ਰਸਮੀ ਐਲਾਨ ਹੋਣਾ ਬਾਕੀ ਹੈ। ਪਰ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਪਠਾਨਕੋਟ ਪਹਿਲੇ ਦਰਜੇ 'ਤੇ ਚੱਲ ਰਿਹਾ ਹੈ।

ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਸਮੇਂ ਰਹਿੰਦੀਆਂ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਜਾਂਦਾ ਰਿਹਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਸਕੂਲਾਂ ਕਾਲਜਾਂ ਵਿੱਚ ਜਾ ਕੇ ਪਰਾਲੀ ਸਾੜਨ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ ਗਿਆ ਤਾਂ ਜੋ ਉਹ ਆਪਣੇ ਘਰਾਂ ਵਿੱਚ ਜਾ ਕੇ ਆਪਣੇ ਪਰਿਵਾਰ ਅਤੇ ਪਿੰਡ ਦੇ ਬਾਕੀ ਲੋਕਾਂ ਨੂੰ ਵੀ ਜਾਗਰੂਕ ਕਰ ਸਕਣ।

ਪਠਾਨਕੋਟ ਦੇ ਕਿਸਾਨ ਇਸ ਪਰਾਲੀ ਨੂੰ ਪਸ਼ੂ ਚਾਰੇ ਲਈ ਇਸਤੇਮਾਲ ਕਰ ਲੈਂਦੇ ਹਨ ਅਤੇ ਪਰਾਲੀ ਦੀ ਰਹਿੰਦ-ਖੁੰਦ ਨੂੰ ਖੇਤਾਂ ਵਿਚ ਹੀ ਨਵੀਂ ਮਸ਼ੀਨੀ ਤਕਨੀਕ ਨਾਲ ਨਸ਼ਟ ਕਰ ਕੇ ਕਣਕ ਦੀ ਬਿਜਾਈ ਕਰ ਰਹੇ ਹਨ। ਪਠਾਨਕੋਟ ਜ਼ਿਲ੍ਹੇ ਦੇ ਕਿਸਾਨ ਪੰਜਾਬ ਦੇ ਬਾਕੀ ਕਿਸਾਨਾਂ ਲਈ ਮਿਸਾਲ ਬਣਦੇ ਜਾ ਰਹੇ ਹਨ।

Published by:Ashish Sharma
First published:

Tags: Agriculture, Farmer, Pathankot