Home /punjab /

ਪਠਾਨਕੋਟ: ਸਰਕਾਰੀ ਹਸਪਤਾਲ 'ਚ ਖ਼ਤਮ ਹੋਏ ਐਂਟੀ ਰੈਬੀਜ਼ ਇੰਜੈਕਸ਼ਨ, ਮੈਡੀਕਲ ਸਟੋਰ ਤੋਂ ਖਰੀਦ ਰਹੇ ਮਰੀਜ਼

ਪਠਾਨਕੋਟ: ਸਰਕਾਰੀ ਹਸਪਤਾਲ 'ਚ ਖ਼ਤਮ ਹੋਏ ਐਂਟੀ ਰੈਬੀਜ਼ ਇੰਜੈਕਸ਼ਨ, ਮੈਡੀਕਲ ਸਟੋਰ ਤੋਂ ਖਰੀਦ ਰਹੇ ਮਰੀਜ਼

ਐਂਟੀ

ਐਂਟੀ ਰੈਬੀਜ਼ ਇੰਜੈਕਸ਼ਨ ਦੇ ਨਾਲ ਸਿਹਤ ਕਰਮਚਾਰੀ

ਪਠਾਨਕੋਟ: ਸਿਵਲ ਹਸਪਤਾਲ ਪਠਾਨਕੋਟ ਵਿੱਚ ਦਵਾਈਆਂ ਦੀ ਘਾਟ ਕਾਰਨ ਕੁੱਤਿਆਂ ਦੇ ਕੱਟਣ ਨਾਲ ਹੋਣ ਵਾਲੇ ਇਨਫੈਕਸ਼ਨ ਨੂੰ ਰੋਕਣ ਲਈ ਹਸਪਤਾਲ ਵਿੱਚ ਐਂਟੀ ਰੈਬੀਜ਼ ਇੰਜੈਕਸ਼ਨ ਵੀ ਖ਼ਤਮ ਹੋ ਗਏ ਹਨ। ਦੱਸ ਦਈਏ ਕਿ ਕੁੱਤੇ ਦੇ ਕੱਟਣ ਤੋਂ ਬਾਅਦ ਲਗਾਏ ਜਾਣ ਵਾਲੇ ਇਹ ਐਂਟੀ ਰੈਬੀਜ਼ ਟੀਕੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਮੁਫਤ ਦਿੱਤੇ ਜਾਂਦੇ ਹਨ।ਪਰ ਹਸਪਤਾਲ ਵਿੱਚ ਇਸ ਟੀਕੇ ਦੀ ਘਾਟ ਕਾਰਨ ਲੋਕਾਂ ਨੂੰ ਪ੍ਰਾਈਵੇਟ ਮੈਡੀਕਲ ਸਟੋਰ ਵਿੱਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਹਸਪਤਾਲ ਵਿੱਚ ਇਹ ਮੁਫ਼ਤ ਟੀਕਾ ਬਾਹਰਲੇ ਮੈਡੀਕਲ ਸਟੋਰ ਤੋਂ 350 ਰੁਪਏ ਵਿੱਚ ਮਿਲ ਰਿਹਾ ਹੈ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ


  ਪਠਾਨਕੋਟ: ਸਿਵਲ ਹਸਪਤਾਲ ਪਠਾਨਕੋਟ ਵਿੱਚ ਦਵਾਈਆਂ ਦੀ ਘਾਟ ਕਾਰਨ ਕੁੱਤਿਆਂ ਦੇ ਕੱਟਣ ਨਾਲ ਹੋਣ ਵਾਲੇ ਇਨਫੈਕਸ਼ਨ ਨੂੰ ਰੋਕਣ ਲਈ ਹਸਪਤਾਲ ਵਿੱਚ ਐਂਟੀ ਰੈਬੀਜ਼ ਇੰਜੈਕਸ਼ਨ ਵੀ ਖ਼ਤਮ ਹੋ ਗਏ ਹਨ। ਦੱਸ ਦਈਏ ਕਿ ਕੁੱਤੇ ਦੇ ਕੱਟਣ ਤੋਂ ਬਾਅਦ ਲਗਾਏ ਜਾਣ ਵਾਲੇ ਇਹ ਐਂਟੀ ਰੈਬੀਜ਼ ਟੀਕੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਮੁਫਤ ਦਿੱਤੇ ਜਾਂਦੇ ਹਨ।ਪਰ ਹਸਪਤਾਲ ਵਿੱਚ ਇਸ ਟੀਕੇ ਦੀ ਘਾਟ ਕਾਰਨ ਲੋਕਾਂ ਨੂੰ ਪ੍ਰਾਈਵੇਟ ਮੈਡੀਕਲ ਸਟੋਰ ਵਿੱਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਹਸਪਤਾਲ ਵਿੱਚ ਇਹ ਮੁਫ਼ਤ ਟੀਕਾ ਬਾਹਰਲੇ ਮੈਡੀਕਲ ਸਟੋਰ ਤੋਂ 350 ਰੁਪਏ ਵਿੱਚ ਮਿਲ ਰਿਹਾ ਹੈ। ਸਰਕਾਰੀ ਹਸਪਤਾਲ ਪਠਾਨਕੋਟ ਵਿਖੇ ਕੁੱਤਿਆਂ ਦੇ ਕੱਟਣ ਦੇ ਰੋਜ਼ਾਨਾ 10 ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ ਅਤੇ ਇਨ੍ਹਾਂ ਕੁੱਤਿਆਂ ਦੇ ਕੱਟਣ ਤੋਂ ਬਾਅਦ ਨਵੇਂ ਅਤੇ ਪੁਰਾਣੇ ਕੇਸਾਂ ਨੂੰ ਮਿਲਾ ਕੇ ਰੋਜ਼ਾਨਾ 40 ਲੋਕ ਐਂਟੀ ਰੈਬੀਜ਼ ਟੀਕੇ ਲਗਾਉਣ ਲਈ ਆਉਂਦੇ ਹਨ। ਸਿਹਤ ਵਿਭਾਗ ਦੇ ਅਨੁਸਾਰ ਕੁੱਤੇ ਦੇ ਕੱਟਣ ਤੋਂ 0 ਤੋਂ ਲੈ ਕੇ 3 ਦਿਨ, 7 ਤੋਂ ਲੈ ਕੇ 28 ਦਿਨਾਂ ਤੱਕ ਐਂਟੀ ਰੈਬੀਜ਼ ਇੰਜੈਕਸ਼ਨ ਲੱਗ ਸਕਦੇ ਹਨ।

   

  ਸਿਵਲ ਹਸਪਤਾਲ ਪਠਾਨਕੋਟ ਵਿੱਚ ਇਲਾਜ ਲਈ ਆਏ ਅਨਿਲ ਕੁਮਾਰ ਨੇ ਦੱਸਿਆ ਕਿ ਉਸ ਨੂੰ ਕੁੱਤੇ ਨੇ ਕੱਟ ਲਿਆ ਸੀ ਜਿਸ ਤੋਂ ਬਾਅਦ ਉਸ ਨੂੰ ਐਂਟੀ ਰੈਬੀਜ਼ ਟੀਕਾ ਲਾਇਆ ਗਿਆ ਸੀ ਪਰ ਉਹ ਦੂਜਾ ਟੀਕਾ ਲਗਵਾਉਣ ਲਈ 2 ਦਿਨਾਂ ਤੋਂ ਸਿਵਲ ਹਸਪਤਾਲ ਦੇ ਗੇੜੇ ਮਾਰ ਰਿਹਾ ਹੈ।ਉਸ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂਵੱਲੋਂ ਇਹ ਕਹਿ ਕੇ ਵਾਪਸ ਭੇਜਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਟੀਕੇ ਖਤਮ ਹੋ ਗਏ ਹਨ ਅਤੇ ਇਹ ਟੀਕੇ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਖਰੀਦੋ। ਅਨਿਲ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਇਸ ਐਂਟੀ ਰੈਬੀਜ਼ ਟੀਕੇ ਦੀ ਕੀਮਤ ਬਾਹਰੋਂ ਪਤਾ ਕੀਤੀ ਤਾਂ ਉਸ ਦੀ ਕੀਮਤ 350 ਰੁਪਏ ਸੀ ਜਿਸ ਨੂੰ ਉਹ ਖਰੀਦਣ ਤੋਂ ਅਸਮਰੱਥ ਹੈ। ਅਨਿਲ ਕੁਮਾਰ ਨੇ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਵਿੱਚ ਐਂਟੀ ਰੈਬੀਜ਼ ਇੰਜੈਕਸ਼ਨ ਮੰਗਵਾਏ ਜਾਣ ਤਾਂ ਜੋ ਆਮ ਲੋਕ ਪਰੇਸ਼ਾਨ ਨਾ ਹੋਣ।

   

  ਸਿਵਲ ਹਸਪਤਾਲ ਦੇ ਐਸ.ਐਮ.ਓ ਡਾ: ਸਤਨਾਮ ਗਿੱਲ ਨੇ ਦੱਸਿਆ ਕਿ ਐਂਟੀ ਰੈਬੀਜ਼ ਟੀਕੇ ਖਤਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਕਿਆਂ ਦੀ ਸਪਲਾਈ ਵੇਰਕਾ ਹਾਊਸ ਤੋਂ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ, \"ਅਸੀਂ ਇਨ੍ਹਾਂ ਟੀਕਿਆਂ ਦੀ ਮੰਗ ਕੀਤੀ ਹੈ ਅਤੇ ਉਮੀਦ ਹੈ ਕਿ ਲੋਕਾਂ ਨੂੰ 15 ਦੀਨਾ ਤੱਕ ਵੇਅਰਹਾਊਸਤੋਂ ਸਪਲਾਈ ਹੋਣ 'ਤੇ ਇਹ ਸਹੂਲਤ ਮਿਲ ਜਾਵੇਗੀ।
  Published by:rupinderkaursab
  First published:

  Tags: Pathankot, Punjab

  ਅਗਲੀ ਖਬਰ