Home /punjab /

ਪਠਾਨਕੋਟ ਪੁਲਿਸ ਨੇ ਚੋਰੀ ਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਸੁਲਝਾਇਆ, ਜਾਣੋ ਕਿਵੇਂ

ਪਠਾਨਕੋਟ ਪੁਲਿਸ ਨੇ ਚੋਰੀ ਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਸੁਲਝਾਇਆ, ਜਾਣੋ ਕਿਵੇਂ

ਚੋਰੀ

ਚੋਰੀ ਦੀ ਵਾਰਦਾਤਾਂ ਨੂੰ ਸੁਲਝਾਉਣ ਤੋਂ ਬਾਅਦ ਜਾਣਕਾਰੀ ਦੇਂਦੇ ਹੋਏ ਐਸਐਸਪੀ ਲਾਂਬਾ 

ਪਠਾਨਕੋਟ: ਪਠਾਨਕੋਟ ਪੁਲਿਸ (Pathankot police) ਵਲੋਂ ਜ਼ਿਲ੍ਹੇ ਵਿਚ 2 ਮਹੀਨੇ ਤੋਂ ਹੋ ਰਹੀਆਂ ਚੋਰੀ ਅਤੇ ਸਨੇਚਿੰਗ (Snatching) ਦੀ ਵਾਰਦਾਤਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪਿੱਛਲੇ ਦੋ ਮਹੀਨੇ ਵਿਚ ਚੋਰਾਂ ਵਲੋਂ 13 ਚੋਰੀ ਅਤੇ 2 ਸਨੇਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਵਿਚੋਂ 13 ਚੋਰੀਆਂ ਦੇ ਮਾਮਲਿਆਂ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸਐਸਪੀ ਪਠਾਨਕੋਟ (SSP Pathankot) ਸੁਰਿੰਦਰਾ ਲਾਂਬਾ ਨੇ ਦੱਸਿਆ ਕਿ ਪੁਲਿਸ ਵਲੋਂ ਪੀ ਸੀ ਆਰ ਮੁਲਾਜਮਾਂ ਅਤੇ ਚੌਂਕੀਦਾਰਾਂ ਦੀ ਮਦਦ ਨਾਲ 13 ਚੋਰਾਂ ਨੂੰ ਫੜ ਲਿਆ ਗਿਆ ਹੈ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਉਹਨਾਂ ਨੇ ਦਸਿਆ ਕਿ ਜ਼ਿਲ੍ਹੇ ਵਿੱਚ ਚੋਰਾਂ ਵਲੋਂ ਵੱਖ ਵੱਖ ਥਾਵਾਂ 'ਤੇ 13 ਦੇ ਕਰੀਬ ਚੋਰੀ ਅਤੇ 2 ਸਨੇਚਿੰਗ ਕੀਤੀਆਂ ਗਈਆਂ ਸੀ। ਜਿਹਨਾਂ ਵਿਚ ਪੁਲਿਸ ਵਲੋਂ 13 ਮਾਮਲਿਆਂ ਨੂੰ ਸੁਲਝਾ ਲਿਆ ਗਿਆ। ਉਹਨਾਂ ਦੱਸਿਆ ਕਿ ਰਹਿੰਦੀ ਚੋਰੀ ਦੇ ਮਾਮਲੇ ਨੂੰ ਜਲਦੀ ਹੱਲ ਕੀਤਾ ਜਾਵੇਗਾ। ਇਸ ਮੌਕੇ ਐਸਐਸਪੀ ਸੁਰਿੰਦਰਾ ਲਾਂਬਾ ਨੇ ਲੋਕਾਂ ਨੂੰ ਅਪੀਲ ਕੀਤੀ ਰਾਤ ਨੂੰ ਘਰ ਅਤੇ ਦੁਕਾਨਾਂ ਦੇ ਬਾਹਰ ਲਗੇ ਸੀਸੀਟੀਵੀ ਕੈਮਰਿਆਂ (CCTV Camera) ਨੂੰ ਬੰਦ ਕਰਨ ਅਤੇ ਦੁਕਾਨਾਂ ਦੇ ਬਾਹਰ ਲਾਈਟ ਚਾਲੂ ਰਾਖੀ ਜਾਵੇ ਤਾਕਿ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਇਕ ਵਿਅਕਤੀ ਦਾ ਪੁਲਿਸ ਮੁਲਾਜ਼ਮ ਨੂੰ 4 ਲੱਖ ਰੁਪਏ ਦਾ ਚੈੱਕ ਮਿਲਿਆ ਸੀ ਉਸਨੂੰ ਵੀ ਪੀਸਿਆਰ ਟੀਮ ਵਲੋਂ ਚੈੱਕ ਦੇ ਮਲਿਕ ਨੂੰ ਟਰੇਸ਼ ਕਰਕੇ ਉਸਦੇ ਹਵਾਲੇ ਕੀਤਾ।
  Published by:rupinderkaursab
  First published:

  Tags: Crime, Pathankot

  ਅਗਲੀ ਖਬਰ