Home /punjab /

Pathankot: ਡੇਂਗੂ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ, ਕਈ ਦਿਨ ਤੱਕ ਰਹਿੰਦਾ ਹੈ ਬੁਖਾਰ

Pathankot: ਡੇਂਗੂ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ, ਕਈ ਦਿਨ ਤੱਕ ਰਹਿੰਦਾ ਹੈ ਬੁਖਾਰ

ਡੇਂਗੂ

ਡੇਂਗੂ ਮੱਛਰ ਦੀ ਤਸਵੀਰ

ਪਠਾਨਕੋਟ: ਡੇਂਗੂ (Dengue) ਇੱਕ ਅਜਿਹੀ ਬਿਮਾਰੀ ਹੈ ਜੋ ਇੱਕ ਮੱਛਰ ਦੇ ਕੱਟਣ ਨਾਲੋਂ ਮਨੁੱਖ ਨੂੰ ਹੁੰਦੀ ਹੈ। ਡੇਂਗੂ ਦਾ ਇਹ ਮੱਛਰ ਸਾਫ਼ ਪਾਣੀ ਵਿੱਚ ਲਾਰਵੇ ਦੇ ਰੂਪ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਮੱਛਰ ਦਿਨ ਦੇ ਸਮੇਂ ਕੱਟਦਾ ਹੈ।ਇਸ ਦੇ ਸ਼ਿਕਾਰ ਹੋਏ ਮਰੀਜ਼ਾ ਨੂੰ ਕਈ ਦਿਨ ਤੱਕ ਬੁਖ਼ਾਰ (Fever) ਰਹਿੰਦਾ ਹੈ ਅਤੇ ਨਾਲ ਹੀ ਸਾਰਾ ਸਰੀਰ ਦੁਖਦਾ ਹੈ।

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ

    ਪਠਾਨਕੋਟ: ਡੇਂਗੂ (Dengue) ਇੱਕ ਅਜਿਹੀ ਬਿਮਾਰੀ ਹੈ ਜੋ ਇੱਕ ਮੱਛਰ ਦੇ ਕੱਟਣ ਨਾਲੋਂ ਮਨੁੱਖ ਨੂੰ ਹੁੰਦੀ ਹੈ। ਡੇਂਗੂ ਦਾ ਇਹ ਮੱਛਰ ਸਾਫ਼ ਪਾਣੀ ਵਿੱਚ ਲਾਰਵੇ ਦੇ ਰੂਪ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਮੱਛਰ ਦਿਨ ਦੇ ਸਮੇਂ ਕੱਟਦਾ ਹੈ। ਇਸ ਦੇ ਸ਼ਿਕਾਰ ਹੋਏ ਮਰੀਜ਼ਾ ਨੂੰ ਕਈ ਦਿਨ ਤੱਕ ਬੁਖ਼ਾਰ (Fever) ਰਹਿੰਦਾ ਹੈ ਅਤੇ ਨਾਲ ਹੀ ਸਾਰਾ ਸਰੀਰ ਦੁਖਦਾ ਹੈ।

    ਦੱਸ ਦੇਈਏ ਕਿ ਪਿਛਲੇ ਸਾਲ 2021 ਵਿੱਚ ਡੇਂਗੂ ਦੇ ਸਭ ਤੋਂ ਵੱਧ 1725 ਮਰੀਜ਼ ਸਾਹਮਣੇ ਆਏ ਸਨ, ਜਿਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਇਸ ਵਾਰ ਤਿਆਰੀਆਂ ਕਰ ਲਈਆਂ ਹਨ। ਉਨ੍ਹਾਂ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਹਰ ਐਤਵਾਰ (Sunday) ਨੂੰ ਡਰਾਈ-ਡੇਅ (Dry Day) ਮਨਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਘਰ ਵਿੱਚ ਪਾਣੀ ਸਟੋਰ ਨਾ ਕਰੋ, ਹਰ ਹਫ਼ਤੇ ਕੂਲਰ ਤੋਂ ਪਾਣੀ ਸਾਫ਼ ਕਰੋ, ਘਰਾਂ ਦੀਆਂ ਛੱਤਾਂ 'ਤੇ ਪਏ ਬਰਤਨ, ਟਾਇਰ, ਕਬਾੜ ਦੀਆਂ ਵਸਤੂਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ।ਡੇਂਗੂ ਤੋਂ ਬਚਣ ਲਈ ਲੋਕਾਂ ਦਾ ਖੁਦ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਸਾਕਸ਼ੀ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਡੇਂਗੂ ਦਾ ਲਾਰਵਾ ਬਰਸਾਤ ਦੇ ਸਾਫ਼ ਪਾਣੀ ਵਿੱਚ ਤਿਆਰ ਹੁੰਦਾ ਹੈ ਅਤੇ ਇਹ ਡੇਂਗੂ ਦਾ ਮੱਛਰ 200 ਮੀਟਰ ਦੇ ਘੇਰੇ ਤੱਕ ਉੱਡ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਡੇਂਗੂ ਮੱਛਰ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਆਪਣੇ ਘਰਾਂ ਵਿੱਚ ਮੱਛਰ ਮਾਰ ਦਵਾਈਆਂ ਦਾ ਛਿੜਕਾਅ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਵੀ ਸਮੇਂ-ਸਮੇਂ 'ਤੇ ਜਾਂਚ ਕੀਤੀ ਜਾ ਰਹੀ ਹੈ।
    Published by:rupinderkaursab
    First published:

    Tags: Health care tips, Pathankot, Punjab

    ਅਗਲੀ ਖਬਰ