Home /punjab /

ਯੂਕਰੇਨ ਤੋਂ ਬਾਹਰ ਨਿਕਲਣ ਦੇ ਲਈ ਪਾਕਿ ਤੇ ਚੀਨ ਦੇ ਲੋਕਾਂ ਨੇ ਵੀ ਫੜਿਆ ਤਿਰੰਗਾ ਝੰਡਾ

ਯੂਕਰੇਨ ਤੋਂ ਬਾਹਰ ਨਿਕਲਣ ਦੇ ਲਈ ਪਾਕਿ ਤੇ ਚੀਨ ਦੇ ਲੋਕਾਂ ਨੇ ਵੀ ਫੜਿਆ ਤਿਰੰਗਾ ਝੰਡਾ

ਯੂਕਰੇਨ

ਯੂਕਰੇਨ ਤੋਂ ਭਾਰਤ ਬਾਪਿਸ ਆਏ ਬੋਨੀ ਸਹਿਗਲ ਉਥੋਂ ਦੇ ਹਾਲਾਤਾਂ ਬਾਰੇ ਦਸਦੇ ਹੋਏ 

ਯੂਕਰੇਨ ਤੋਂ ਭਾਰਤ ਬਾਪਿਸ ਆਏ ਬੋਨੀ ਸਹਿਗਲ ਨੇ ਦੱਸਿਆ ਕਿ ਸਿਰਫ ਭਾਰਤੀ ਮੂਲ ਦੇ ਨਾਗਰਿਕ ਹੀ ਨਹੀਂ ਬਲਕਿ ਚਾਈਨਾ ਅਤੇ ਪਾਕਿਸਤਾਨ ਦੇ ਲੋਕ ਵੀ ਆਪਣੇ ਵਾਹਨਾਂ 'ਤੇ ਤਿਰੰਗਾ ਝੰਡਾ ਲਗਾ ਕੇ ਬਾਰਡਰ ਵੱਲ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਰੋਮੇਨਿਆ ਬਾਰਡਰ ਵਿਚ ਦਾਖਿਲ ਹੋਣ ਤੋਂ ਬਾਅਦ ਭਾਰਤੀ ਅੰਬੈਸੀ ਨੇ ਸਾਡਾ ਬਹੁਤ ਸਾਥ ਦਿੱਤਾ ਅਤੇ ਭਾਰਤ ਸ

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਰੂਸ ਯੂਕਰੇਨ ਯੁੱਧ ਵਿੱਚ ਭਾਰਤ ਦੇ ਕਈ ਨਾਗਰਿਕ ਯੂਕਰੇਨ ਵਿਚ ਫਸੇ ਹੋਏ ਹਨ। ਜਿਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਲਈ ਭਾਰਤ ਸਰਕਾਰ ਵਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਯੂਕਰੇਨ ਰੂਸ ਯੁੱਧ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ। ਜਿਨ੍ਹਾਂ ਵਿਚ ਉਹ ਤਸਵੀਰਾਂ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਹੀਆਂ, ਜਿਨ੍ਹਾਂ ਵਿੱਚ ਇਹ ਕਿਹਾ ਗਿਆ ਕਿ ਆਪਣੇ ਹੱਥਾਂ ਵਿਚ ਤਿਰੰਗਾ ਅਤੇ ਵਾਹਨਾਂ 'ਤੇ ਤਿਰੰਗਾ ਝੰਡਾ ਲਗਾ ਕੇ ਚੱਲਣ ਵਾਲੇ ਲੋਕਾਂ 'ਤੇ ਰੂਸੀ ਸੈਨਿਕ ਹਮਲਾ ਨਹੀਂ ਕਰ ਰਹੇ।

  ਇਸ ਗੱਲ ਵਿਚ ਕਿੰਨੀ ਸੱਚਾਈ ਹੈ ਜਦ ਇਹ ਗੱਲ ਜਾਣਨ ਦੇ ਲਈ ਯੂਕਰੇਨ ਤੋਂ ਭਾਰਤ ਵਾਪਸ ਆਏ ਪਠਾਨਕੋਟ ਦੇ ਬੋਨੀ ਸਹਿਗਲ ਨਾਮ ਦੇ ਵਿਦਿਆਰਥੀ ਤੋਂ ਪੁੱਛਿਆ ਤਾਂ ਬੋਨੀ ਨੇ ਦੱਸਿਆ ਕਿ ਜਦ ਉਹ ਯੂਕਰੇਨ ਤੋਂ ਰੋਮੇਨਿਆ ਬਾਰਡਰ ਵੱਲ ਨੂੰ ਚੱਲੇ ਤਾਂ ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਤਿਰੰਗਾ ਝੰਡਾ ਫੜ ਲਿਆ ਅਤੇ ਜਿਸ ਵਾਹਨ ਵਿਚ ਉਹ ਜਾ ਰਹੇ ਸਨ ਉਸ 'ਤੇ ਵੀ ਤਿਰੰਗਾ ਝੰਡਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਸਭ ਇਸ ਲਈ ਵੀ ਕੀਤਾ ਜਾ ਰਿਹਾ ਸੀ ਕਿ ਭਾਰਤ ਦੇ ਰੂਸ ਨਾਲ ਚੰਗੇ ਸਬੰਧ ਹਨ। ਇਸ ਲਈ ਜੇਕਰ ਰਸਤੇ ਵਿਚ ਰੂਸੀ ਸੈਨਾ ਨਾਲ ਟਾਕਰਾ ਹੁੰਦਾ ਹੈ ਤਾਂ ਉਨ੍ਹਾਂ 'ਤੇ ਹਮਲੇ ਦਾ ਖ਼ਤਰਾ ਘਟ ਜਾਂਦਾ ਹੈ।

  ਬੋਨੀ ਸਹਿਗਲ ਨੇ ਦੱਸਿਆ ਕਿ ਸਿਰਫ ਭਾਰਤੀ ਮੂਲ ਦੇ ਨਾਗਰਿਕ ਹੀ ਨਹੀਂ ਬਲਕਿ ਚਾਈਨਾ ਅਤੇ ਪਾਕਿਸਤਾਨ ਦੇ ਲੋਕ ਵੀ ਆਪਣੇ ਵਾਹਨਾਂ 'ਤੇ ਤਿਰੰਗਾ ਝੰਡਾ ਲਗਾ ਕੇ ਬਾਰਡਰ ਵੱਲ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਰੋਮੇਨਿਆ ਬਾਰਡਰ ਵਿਚ ਦਾਖਿਲ ਹੋਣ ਤੋਂ ਬਾਅਦ ਭਾਰਤੀ ਅੰਬੈਸੀ ਨੇ ਸਾਡਾ ਬਹੁਤ ਸਾਥ ਦਿੱਤਾ ਅਤੇ ਭਾਰਤ ਸਰਕਾਰ ਦੇ ਯਤਨਾਂ ਸਦਕਾ ਹੀ ਉਹ ਅੱਜ ਆਪਣੇ ਘਰ ਆ ਸਕੇ ਹਨ।

  ਉੱਥੇ ਬੋਨੀ ਸਹਿਗਲ ਦੇ ਪਰਿਵਾਰ ਵਾਲਿਆਂ ਵਿਚ ਵੀ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਉਨ੍ਹਾਂ ਵਲੋਂ ਭਾਰਤ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਯੂਕਰੇਨ ਵਿਚ ਫਸੇ ਹੋਏ ਹੋਰ ਵਿਦਿਆਰਥੀਆਂ ਨੂੰ ਵੀ ਜਲਦ ਵਾਪਿਸ ਭਾਰਤ ਲਿਆਂਦਾ ਜਾਵੇ।
  Published by:rupinderkaursab
  First published:

  Tags: Pathankot, Punjab, Russia Ukraine crisis, Russia-Ukraine News, Ukraine

  ਅਗਲੀ ਖਬਰ