Home /punjab /

ਗਊ ਹੱਤਿਆ ਦੇ ਵਿਰੋਧ 'ਚ ਗਊ ਸੇਵਕ ਨੇ ਪਠਾਨਕੋਟ ਸ਼ਹਿਰ 'ਚ ਕੀਤਾ ਪ੍ਰਦਰਸ਼ਨ

ਗਊ ਹੱਤਿਆ ਦੇ ਵਿਰੋਧ 'ਚ ਗਊ ਸੇਵਕ ਨੇ ਪਠਾਨਕੋਟ ਸ਼ਹਿਰ 'ਚ ਕੀਤਾ ਪ੍ਰਦਰਸ਼ਨ

ਗਊ

ਗਊ ਹੱਤਿਆ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਗਊ ਸੇਵਕ

ਪਠਾਨਕੋਟ: ਟਾਂਡਾ ਸ਼ਹਿਰ ਵਿਖੇ ਲਗਭਗ 30 ਗਾਵਾਂ ਦੇ ਕਤਲ ਦੇ ਵਿਰੋਧ ਵਿਚ ਅੱਜ ਪਠਾਨਕੋਟ ਦੇ ਬਾਲਮੀਕੀ ਚੌਕ ਵਿਖੇ ਵੱਖ ਵੱਖ ਗਊ ਸੇਵਕ ਅਤੇ ਧਾਰਮਿਕ ਸੰਗਠਨਾਂ ਦੇ ਵੱਲੋਂ ਇਕ ਰੋਸ ਮਾਰਚ ਕੱਢਿਆ ਗਿਆ ਅਤੇ ਇਨ੍ਹਾਂ ਗਾਂਵਾਂ ਦੀ ਹੱਤਿਆ ਕਰਨ ਵਾਲੇ ਆਰੋਪੀਆਂ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਕਰ ਰਹੇ ਸ਼ਹਿਰਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਕਿ ਇਨ੍ਹਾਂ ਗਾਵਾਂ ਦਾ ਕਤਲ ਕਰਨ ਵਾਲੇ ਆਰੋਪੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ

    ਇਸ ਦੌਰਾਨ ਗੋਪਾਲਧਾਮ ਗਊਸੇਵਾ ਸਮਿਤੀ ਦੇ ਪ੍ਰਧਾਨ ਵਿਜੇ ਪਾਸੀ ਨੇ ਕਿਹਾ ਕਿ ਅਜਿਹੀ ਘਟਨਾ ਹੋਣ ਤੋਂ ਬਾਅਦ ਗਊ ਸੇਵਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਗਾਂਵਾਂ ਦੀ ਹੱਤਿਆ ਕਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਾਰਨ ਇਸ ਵਾਰਦਾਤ ਵਿੱਚ ਸ਼ਾਮਲ ਆਰੋਪੀਆਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਸ਼ਰਾਰਤੀ ਲੋਕਾਂ ਨੂੰ ਸਜ਼ਾ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਆਰੋਪੀਆਂ 'ਤੇ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
    Published by:rupinderkaursab
    First published:

    Tags: Pathankot, Protest, Punjab

    ਅਗਲੀ ਖਬਰ