ਜਤਿਨ ਸ਼ਰਮਾ
ਪਠਾਨਕੋਟ: ਇਕ ਸਮਾਂ ਸੀ ਜਦ ਪਠਾਨਕੋਟ ਦੀਆਂ ਨਹਿਰਾਂ ਵਿੱਚ ਸਾਫ਼-ਸੁਥਰਾ ਪਾਣੀ ਵੱਗਦਾ ਸੀ ਅਤੇ ਲੋਕ ਇਸ ਨੂੰ ਆਪਣੇ ਪੀਣ ਲਈ ਵੀ ਵਰਤੋਂ ਵਿਚ ਲਿਆਉਂਦੇ ਸਨ। ਪਰ ਸਮਾਂ ਬੀਤਣ ਦੇ ਨਾਲ ਨਾਲ ਹੁਣ ਪਠਾਨਕੋਟ ਸ਼ਹਿਰ ਦਾ ਸਾਰਾ ਸੀਵਰੇਜ ਇਨ੍ਹਾਂ ਨਹਿਰਾਂ ਵਿੱਚ ਪਾ ਦਿੱਤਾ ਗਿਆ ਹੈ। ਜਿਸ ਕਾਰਨ ਇਨ੍ਹਾਂ ਸਾਰੀਆਂ ਨਹਿਰਾਂ ਦਾ ਪਾਣੀ ਦੂਸ਼ਿਤ ਹੋ ਗਿਆ ਹੈ ਜਿਸ ਨੂੰ ਲੈ ਕੇ ਪਠਾਨਕੋਟ ਸ਼ਹਿਰ ਦੇ ਲੋਕਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼ਹਿਰ ਦਾ ਸਾਰਾ ਸੀਵਰੇਜ ਇਨ੍ਹਾਂ ਨਹਿਰਾਂ ਵਿਚ ਸੁੱਟੇ ਜਾਣ ਕਾਰਨ ਨਹਿਰਾਂ ਦਾ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਨਹਿਰਾਂ ਦੇ ਕੰਢੇ ਸਾਡੇ ਕਈ ਧਾਰਮਿਕ ਅਸਥਾਨ ਹਨ ਅਤੇ ਮੱਸਿਆ ਸੰਗਰਾਂਦ ਨੂੰ ਅਸੀਂ ਲੋਕ ਇਨ੍ਹਾਂ ਨਹਿਰਾਂ ਵਿੱਚ ਇਸ਼ਨਾਨ ਕਰਨ ਦੇ ਲਏ ਜਾਂਦੇ ਸੀ। ਪਰ ਹੁਣ ਨਿਗਮ ਵੱਲੋਂ ਇਨ੍ਹਾਂ ਨਹਿਰਾਂ ਵਿੱਚ ਸੀਵਰੇਜ ਸੁੱਟੇ ਜਾਣ 'ਤੇ ਸਾਡੀ ਧਾਰਮਿਕ ਭਾਵਨਾਵਾਂ 'ਤੇ ਠੇਸ ਪਹੁੰਚੀ ਹੈ। ਉਨ੍ਹਾਂ ਨੇ ਪ੍ਰਸ਼ਾਸ਼ਨ ਅੱਗੇ ਅਪੀਲ ਕੀਤੀ ਕਿ ਉਹ ਜਲਦੀ ਕੋਈ ਸੀਵਰੇਜ ਟ੍ਰੀਟਮੈਂਟ ਪਲਾਂਟ ਰਾਹੀਂ ਇਨ੍ਹਾਂ ਨਹਿਰਾਂ ਦੇ ਪਾਣੀ ਨੂੰ ਸਵੱਛ ਕਰਨ ਦਾ ਪ੍ਰਬੰਧ ਕਰਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Air pollution, Earth, Environment, India, Nature, Pathankot, Pollution, Punjab, Swachh Bharat Mission, Water