Home /punjab /

ਵਿਲੱਖਣ ਹੁਨਰ ਦੀ ਮਾਲਕਿਨ ਹੈ ਪਠਾਨਕੋਟ ਦੀ ਭਾਰਤੀ, ਵੱਖ-ਵੱਖ ਭਾਸ਼ਾਵਾਂ 'ਚ ਗਾਉਣ ਦਾ ਹੈ ਹੁਨਰ  

ਵੱਖ

ਵੱਖ ਵੱਖ ਭਾਸ਼ਾਵਾਂ ਵਿਚ ਗਾਉਣ ਦੇ ਹੁਨਰ ਵਾਲੀ ਭਾਰਤੀ ਦੀ ਤਸਵੀਰ 

ਪਠਾਨਕੋਟ: ਕੋਈ ਵੀ ਹੁਨਰ ਸਿੱਖਣ ਦੇ ਲਈ ਮਨੁੱਖ ਨੂੰ ਭਾਰੀ ਮਿਹਨਤ ਕਰਨੀ ਪੈਂਦੀ ਹੈ ਤਦ ਹੀ ਮਨੁੱਖ ਕਿਸੇ ਚੰਗੇ ਮੁਕਾਮ 'ਤੇ ਪਹੁੰਚਦਾ ਹੈ। ਪਰ ਕੁਝ ਇਨਸਾਨ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕੁਦਰਤ ਤੋਂ ਹੀ ਹੁਨਰ ਪ੍ਰਾਪਤ ਹੁੰਦਾ ਹੈ। ਅਜਿਹੀ ਇਕ ਭਾਰਤੀ ਨਾਮ ਦੀ ਲੜਕੀ ਪਠਾਨਕੋਟ ਸ਼ਹਿਰ ਦੀ ਹੈ ਜਿਸ ਨੇ ਨਾ ਤਾਂ ਕਦੇ ਕੋਈ ਗਾਉਣ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਨਾ ਹੀ ਕੋਈ ਗੁਰੂ ਧਾਰਿਆ। ਫਿਰ ਵੀ ਇਸ ਲੜਕੀ ਦੀ ਆਵਾਜ਼ ਸੁਣ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਇਸ ਲੜਕੀ ਨੇ ਕਿੱਥੋਂ ਸਿੱਖਿਆ ਨਾ ਹੋਵੇ। ਲੜਕੀ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਉਨ੍ਹਾਂ ਨੇ ਕਲਾਸਿਕ ਗਾਉਣ ਦੀ ਸਿੱਖਿਆ ਵੀ ਪ੍ਰਾਪਤ ਕੀਤੀ ਸੀ ਪਰ ਘਰ ਦੇ ਹਾਲਾਤਾਂ ਕਾਰਨ ਉਨ੍ਹਾਂ ਨੂੰ ਆਪਣੇ ਇਸ ਸ਼ੌਕ ਨੂੰ ਛੱਡਣਾ ਪਿਆ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਭਾਰਤੀ ਨੇ ਦੱਸਿਆ ਕਿ ਉਹ ਪਠਾਨਕੋਟ ਸ਼ਹਿਰ ਦੇ ਸ਼ਿੰਗਾਰ ਬਿਊਟੀ ਸੈਂਟਰ ਵਿਖੇ ਬਿਊਟੀਸ਼ੀਅਨ ਦਾ ਕੋਰਸ ਕਰ ਰਹੀ ਹੈ। ਪਰ ਉਸ ਦਾ ਮਨ ਅਕਸਰ ਗਾਇਕੀ ਵੱਲ ਲੱਗਿਆ ਰਹਿੰਦਾ ਹੈ ਅਤੇ ਉਹ ਇਸ ਕੰਮ ਨੂੰ ਪੇਸ਼ੇ ਦੇ ਤੌਰ 'ਤੇਅਪਨਾਉਣਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਉਹ ਬਿਨਾਂ ਕਿੱਥੋਂ ਸਿੱਖ ਪ੍ਰਾਪਤ ਕੀਤੇ ਵੱਖ-ਵੱਖ ਭਾਸ਼ਾਵਾਂ ਵਿੱਚ ਗਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ ਸ਼ਹਿਰ ਵਿਚ ਹੋਏ ਕਈ ਮੁਕਾਬਲਿਆਂ ਵਿਚ ਉਸ ਨੇ ਆਪਣੀ ਕਲਾਕਾਰੀ ਪੇਸ਼ ਕੀਤੀ ਅਤੇ ਲੋਕਾਂ ਵੱਲੋਂ ਵੀ ਉਸ ਦੀ ਗਾਇਕੀ ਨੂੰ ਸਰਾਹਿਆ ਗਿਆ।

  ਉਸ ਨੇ ਕਿਹਾ ਹੈ ਕਿ ਉਸ ਦੇ ਮਨ ਦੀ ਇੱਛਾ ਹੈ ਕਿ ਉਹ ਇਸ ਗਾਇਕੀ ਦੇ ਖੇਤਰ ਵਿੱਚ ਕਿਸੇ ਚੰਗੇ ਮੁਕਾਮ 'ਤੇ ਪਹੁੰਚ ਕੇ ਆਪਣੇ ਸ਼ਹਿਰ ਦਾ ਨਾਂ ਰੌਸ਼ਨ ਕਰੇ।
  Published by:rupinderkaursab
  First published:

  Tags: Pathankot, Punjab, Singer

  ਅਗਲੀ ਖਬਰ