Home /punjab /

ਪਾਵਰ ਲਿਫਟਰ ਅਭਿਸ਼ੇਕ ਪਾਠਕ ਨੇ ਚੁੱਕੇ ਸਰਕਾਰਾਂ 'ਤੇ ਸਵਾਲ, ਕਿਹਾ- ਉਨ੍ਹਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਖਿਡਾਰੀ  

ਪਾਵਰ ਲਿਫਟਰ ਅਭਿਸ਼ੇਕ ਪਾਠਕ ਨੇ ਚੁੱਕੇ ਸਰਕਾਰਾਂ 'ਤੇ ਸਵਾਲ, ਕਿਹਾ- ਉਨ੍ਹਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਖਿਡਾਰੀ  

ਜਿੰਮ

ਜਿੰਮ ਵਿਚ ਕਸਰਤ ਕਰਦੇ ਹੋਏ ਅਭਿਸ਼ੇਕ ਪਾਠਕ 

ਪਠਾਨਕੋਟ: ਇਕ ਸਮਾਂ ਸੀ ਜਦ ਪੰਜਾਬ ਵਿੱਚੋਂ ਕਈ ਨਾਮੀ ਖਿਡਾਰੀ (Sports man) ਉੱਭਰ ਕੇ ਸਾਮਣੇ ਆਉਂਦੇ ਸੀ ਅਤੇ ਆਪਣੇ ਦੇਸ਼ ਦਾ ਨਾਮ ਸੰਸਾਰ ਭਰ ਵਿਚ ਰੋਸ਼ਨ ਕਰਦੇ ਸਨ। ਪਰ ਸਮਾਂ ਬੀਤਣ 'ਤੇ ਕਈ ਖਿਡਾਰੀਆਂ ਨੇ ਨਸ਼ੇ ਵਾਲੀ ਰਾਹ ਫ਼ੜ ਲਈ ਅਤੇ ਕਈ ਖਿਡਾਰੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਖੇਡਾਂ ਤੋਂ ਦੂਰੀ ਬਣਾ ਗਏ। ਸਰਕਾਰਾਂ ਵੱਲੋਂ ਅਕਸਰ ਉਨ੍ਹਾਂ ਖਿਡਾਰੀਆਂ ਦਾ ਮਾਣ ਸਨਮਾਨ ਕੀਤਾ ਜਾਂਦਾ ਹੈ ਜੋ ਆਪਣੀ ਮੇਹਨਤ ਸਦਕਾ ਕੋਈ ਚੰਗਾ ਮੁਕਾਮ ਹਾਸਲ ਕਰੇ। ਜਦ ਕਿ ਜੇਕਰ ਸਰਕਾਰ ਪਹਿਲਾਂ ਇਨ੍ਹਾਂ ਖਿਡਾਰੀਆਂ ਵੱਲ ਧਿਆਨ ਦੇਵੇ ਤਾਂ ਦੇਸ਼ ਨੂੰ ਕਈ ਹੋਰ ਚੰਗੇ ਖਿਡਾਰੀ ਮਿਲ ਸਕਦੇ ਹਨ।

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ

    ਸਰਕਾਰਾਂ ਦੀ ਇਸ ਗ਼ਲਤ ਨੀਤੀਆਂ ਦੇ ਚਲਦੇ ਪਠਾਨਕੋਟ (Pathankot) ਦੇ ਪਾਵਰ ਲਿਫਟਰ (Powerlifter) ਅਭਿਸ਼ੇਕ ਪਾਠਕ ਨੇ ਦੱਸਿਆ ਕਿ ਕਿਵੇਂ ਖਿਡਾਰੀ ਖ਼ੁਦ ਤੋਂ ਖਰਚਾ ਕਰ ਕੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਪਰ ਜਦ ਉਨ੍ਹਾਂ ਨੂੰ ਕੌਮਾਂਤਰੀ ਮੁਕਾਬਲਿਆਂ (International Competition) ਵਿੱਚ ਹਿੱਸਾ ਲੈਣ ਜਾਣਾ ਹੋਵੇ ਤਾਂ ਵੱਧ ਖ਼ਰਚਾ ਹੋਣ ਕਾਰਨ ਖਿਡਾਰੀ ਅੱਗੇ ਨਹੀਂ ਵਧ ਪਾਉਂਦੇ। ਜਿਸ ਨਾਲ ਸਮਰੱਥ ਖਿਡਾਰੀ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ ਉਹ ਇਨ੍ਹਾਂ ਖਿਡਾਰੀਆਂ ਵੱਲ ਧਿਆਨ ਦੇਣ ਤਾਂ ਜੋ ਉਹ ਖੇਡ ਮੁਕਾਬਲਿਆਂ ਵਿੱਚ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ।
    Published by:rupinderkaursab
    First published:

    Tags: Indian government, Pathankot, Punjab

    ਅਗਲੀ ਖਬਰ