ਜਤਿਨ ਸ਼ਰਮਾ
ਪਠਾਨਕੋਟ: Pathankot News: ਪ੍ਰਦੂਸਣ ਦਾ ਪੱਧਰ ਘਟਾਉਣ ਲਈ ਜ਼ਿਲ੍ਹਾ ਪਠਾਨਕੋਟ (Pathankot) ਦੇ ਖੇਤੀਬਾੜੀ ਵਿਭਾਗ (Agriculture Department of Pathankot) ਵੱਲੋਂ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਦੀ ਯੋਗ ਅਗਵਾਈ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਗਿਆ ਹੈ ਜੋ ਕਿ ਪੂਰੇ ਪੰਜਾਬ ਲਈ ਇੱਕ ਨਵੀਂ ਗੱਲ ਹੈ ਅਤੇ ਹੁਣ ਜ਼ਿਲ੍ਹਾ ਪਠਾਨਕੋਟ ਅੰਦਰ ਫੈਕਟਰੀਆਂ ਗੰਨੇ ਦੀ ਰਹਿੰਦ-ਖੂੰਹਦ (Sugarcane waste) ਤੋਂ ਬਿਜਲੀ ਤਿਆਰ ਕਰਨਗੀਆਂ।
ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਗੰਨੇ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਹੁਣ ਫੈਕਟਰੀਆਂ ਅੰਦਰ ਬਿਜਲੀ ਪੈਦਾ ਕਰਨ ਲਈ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਗੰਨੇ ਦੀ ਫਸਲ ਹੇਠ ਕਰੀਬ 4 ਹਜ਼ਾਰ ਹੈਕਟੇਅਰ ਰਕਬਾ ਮੌਜੂਦਾ ਸਮੇਂ ਦੌਰਾਨ ਹੈ ਅਤੇ ਇਸਤੋਂ ਪਹਿਲਾਂ ਗੰਨੇ ਦੀ ਰਹਿੰਦ-ਖੂੰਹਦ ਨੂੰ ਸੰਭਾਲਣਾ ਅੋਖਾ ਹੋ ਜਾਂਦਾ ਸੀ।
ਉਨ੍ਹਾਂ ਦੱਸਿਆ ਕਿ ਹੁਣ ਇਸ ਕਾਰਜ ਵਿੱਚ ਜ਼ਿਲ੍ਹਾ ਅੰਦਰ ਚਲ ਰਹੀ ਪਾਈਨਰ ਫੈਕਟਰੀ ਵੱਲੋਂ ਗੰਨੇ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਫੈਕਟਰੀ ਨੂੰ ਹਰੇਕ ਸਾਲ ਇਸ ਕਾਰਜ ਲਈ ਬਾਹਰੀ ਜ਼ਿਲਿਆਂ ਤੋਂ ਪਰਾਲੀ ਮੰਗਵਾਉਂਣੀ ਪੈਂਦੀ ਸੀ। ਜ਼ਿਲ੍ਹਾ ਪ੍ਰਸਾਸਨ ਦੇ ਆਦੇਸਾਂ ਅਨੁਸਾਰ ਖੇਤੀ ਬਾੜੀ ਵਿਭਾਗ ਦੇ ਮੁਖੀ ਡਾ. ਹਰਤਰਨਪਾਲ ਸਿੰਘ ਵੱਲੋ ਫੈਕਟਰੀ ਨਾਲ ਤਾਲਮੇਲ ਕਰਕੇ ਲਗਾਤਾਰ ਉਪਰਾਲੇ ਜਾਰੀ ਰੱਖੇ ਗਏ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਬਿਜਲੀ ਬਣਾਉਣ ਦੇ ਕਾਰਜ ਲਈ ਗੰਨੇ ਦੀ ਰਹਿੰਦ-ਖੂੰਹਦ ਵਧੀਆ ਬਦਲਾਓ ਹੋ ਸਕਦਾ ਹੈ। ਫੈਕਟਰੀ ਵੱਲੋਂ ਵੀ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਤੋਂ ਬਾਅਦ ਪਾਇਆ ਗਿਆ ਕਿ ਫੈਕਟਰੀ ਅੰਦਰ ਬਿਜਲੀ ਬਣਾਉਂਣ ਲਈ ਪਰਾਲੀ ਨਾਲੋਂ ਗੰਨੇ ਦੀ ਰਹਿੰਦ-ਖੂੰਹਦ ਦੇ ਵਧੀਆ ਨਤੀਜੇ ਸਾਹਮਣੇ ਆ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਾਲ ਕਰੀਬ 50 ਹਜ਼ਾਰ ਟਨ ਗੰਨੇ ਦੀ ਰਹਿੰਦ-ਖੂੰਹਦ ਨੂੰ ਬਿਜਲੀ ਬਣਾਉਣ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿੱਥੇ ਪ੍ਰਦੂਸਣ ਸਾਫ ਹੋਵੇਗਾ ਅਤੇ ਕਿਸਾਨਾਂ ਨੂੰ ਵੀ ਗੰਨੇ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਦੀ ਮਿਹਨਤ ਬੱਚ ਜਾਵੇਗੀ ਅਤੇ ਇਸਤੋਂ ਇਲਾਵਾ ਆਸਾਨੀ ਨਾਲ ਜ਼ਮੀਨ ਹੋਰ ਫਸਲ ਦੀ ਖੇਤੀ ਕਰਨ ਯੋਗ ਬਣ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture department, Electricity, Kisan, Pathankot, Punjab farmers, Punjab government, Sugar