Home /punjab /

ਪਠਾਨਕੋਟ ਵਿੱਚ ਹੋਈ ਬਾਰਿਸ਼ ਨੇ ਕਿਵੇਂ ਖੋਲ੍ਹੀ ਸਰਕਾਰ ਦੀ ਪੋਲ, ਦੇਖੋ ਖਾਸ ਰਿਪੋਰਟ

ਪਠਾਨਕੋਟ ਵਿੱਚ ਹੋਈ ਬਾਰਿਸ਼ ਨੇ ਕਿਵੇਂ ਖੋਲ੍ਹੀ ਸਰਕਾਰ ਦੀ ਪੋਲ, ਦੇਖੋ ਖਾਸ ਰਿਪੋਰਟ

ਮੰਡੀ

ਮੰਡੀ ਵਿੱਚੋਂ ਪਾਣੀ ਬਾਹਰ ਕੱਢਦਾ ਹੋਇਆ ਮਜ਼ਦੂਰ

ਪਠਾਨਕੋਟ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਕਰੀਬ ਡੇਢ ਮਹੀਨਾ ਹੋ ਗਿਆ ਹੈ ਅਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਚੋਣਾਂ ਦੌਰਾਨ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਿਸਾਨ ਪੱਖੀ ਪਾਰਟੀ ਦੱਸਦੀ ਰਹੀ ਹੈ ਅਤੇ ਕਣਕ ਦੀ ਵਾਢੀ ਤੋਂ ਪਹਿਲਾਂ ਆਮ  ਦੇ ਮੁੱਖ ਮੰਤਰੀ ਕਹਿੰਦੇ ਸਨ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵੀ ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਪਰ ਪਠਾਨਕੋਟ ਦੇ ਸੁਜਾਨਪੁਰ ਹਲਕੇ ਦੀ ਮੰਡੀ ਫਿਰੋਜ਼ਪੁਰ ਕਲਾਂ ਦੀ ਤਸਵੀਰ ਕੁਝ ਹੋਰ ਹੀ ਕਹਿੰਦੀ ਹੈ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: 
  ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਕਰੀਬ ਡੇਢ ਮਹੀਨਾ ਹੋ ਗਿਆ ਹੈ ਅਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਚੋਣਾਂ ਦੌਰਾਨ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਿਸਾਨ ਪੱਖੀ ਪਾਰਟੀ ਦੱਸਦੀ ਰਹੀ ਹੈ ਅਤੇ ਕਣਕ ਦੀ ਵਾਢੀ ਤੋਂ ਪਹਿਲਾਂ ਆਮ  ਦੇ ਮੁੱਖ ਮੰਤਰੀ ਕਹਿੰਦੇ ਸਨ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵੀ ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਪਰ ਪਠਾਨਕੋਟ ਦੇ ਸੁਜਾਨਪੁਰ ਹਲਕੇ ਦੀ ਮੰਡੀ ਫਿਰੋਜ਼ਪੁਰ ਕਲਾਂ ਦੀ ਤਸਵੀਰ ਕੁਝ ਹੋਰ ਹੀ ਕਹਿੰਦੀ ਹੈ।

  ਪੰਜਾਬ ਵਿੱਚ ਪਹਿਲੀ ਬਾਰਿਸ਼ ਨੇ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ। ਫਿਰੋਜ਼ਪੁਰ ਕਲਾਂ ਦੀ ਅਨਾਜ ਮੰਡੀ ਵਿੱਚ ਪਿਆ ਕਿਸਾਨਾਂ ਦਾ ਅਨਾਜ ਮੀਂਹ ਨਾਲ ਪੂਰੀ ਤਰ੍ਹਾਂ ਭਿੱਜ ਗਿਆ ਹੈ।

  ਕਿਸਾਨਾਂ ਨੇ ਦੱਸਿਆ ਕਿ ਜਦੋਂ ਕਿਸਾਨ ਆਪਣੇ ਪੁੱਤਰਾਂ ਵਾਂਗ ਪਾਲੀ ਕਣਕ ਲੈ ਕੇ ਮੰਡੀਆਂ ਵਿੱਚ ਪਹੁੰਚਦਾ ਹੈ ਤਾਂ ਉਸ ਨੂੰ ਆਸ ਹੁੰਦੀ ਹੈ ਕਿ ਪ੍ਰਸ਼ਾਸਨ ਉਸ ਦੀ ਫ਼ਸਲ ਦੀ ਸਹੀ ਸੰਭਾਲ ਕਰੇਗਾ ਪਰ ਪਹਿਲੀ ਬਾਰਸ਼ ਨਾਲ ਹੀ ਮੰਡੀਆਂ ਵਿੱਚ ਪਈ ਕਣਕ ਭਿੱਜਗਈ। ਕਿਸਾਨਾਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਅਕਸਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮੰਡੀਆਂ ਵਿੱਚ ਪੂਰਾ ਪ੍ਰਬੰਧ ਹੈ ਪਰ ਅਸਲ ਵਿੱਚ ਅਜਿਹਾ ਨਹੀਂ ਹੈ।
  Published by:rupinderkaursab
  First published:

  Tags: Pathankot, Punjab, Punjab government

  ਅਗਲੀ ਖਬਰ