ਜਤਿਨ ਸ਼ਰਮਾ
ਪਠਾਨਕੋਟ: ਪੜ੍ਹਾਈ ਕਰਨ ਤੋਂ ਬਾਅਦ ਜ਼ਿਆਦਾਤਰ ਨੌਜਵਾਨ ਵੱਡੀਆਂ-ਵੱਡੀਆਂ ਕੰਪਨੀਆਂ (Multinational companies) ਵਿੱਚ ਨੌਕਰੀ ਕਰਨਾ ਜ਼ਿਆਦਾ ਉਚਿਤ ਸਮਝਦੇ ਹਨ। ਪਰ ਪਿੰਡ ਜੰਗਲਾ ਦੇ ਰਹਿਣ ਵਾਲੇ ਰਮਨ ਸਲਾਰੀਆ ਨੇ ਬੀ.ਟੈੱਕ (B tech) ਕਰਨ ਤੋਂ ਬਾਅਦ ਕਰੀਬ 15 ਸਾਲ ਦਿੱਲੀ ਦੀ ਮੈਟਰੋ ਵਿੱਚ ਸਿਵਲ ਇੰਜੀਨੀਅਰਿੰਗ (Civil engineer) ਦਾ ਕੰਮ ਕਰਦਾ ਰਿਹਾ। ਉਸਦੀ ਦਿਲਚਪਸੀ ਆਪਣੇ ਪਿੰਡ ਰਹਿ ਕੇ ਖੇਤੀ ਕਰਨ ਦੀ ਸੀ। ਪਿੰਡ ਵਿਚ ਆ ਕੇ ਉਸ ਨੇ ਸਬਤੋਂ ਪਹਿਲਾਂ ਡਰੈਗਨ ਫਰੂਟ (Dragon fruit) ਦੀ ਕਾਸ਼ਤ ਕਰਨੀ ਸ਼ੁਰੂ ਕੀਤੀ, ਹੌਲੀ-ਹੌਲੀ ਉਸ ਨੂੰ ਬਾਗਬਾਨੀ ਵਿੱਚ ਵੀ ਮੁਨਾਫਾ ਹੋਣਾ ਸ਼ੁਰੂ ਹੋ ਗਿਆ, ਜਿਸ ਕਾਰਨ ਉਸ ਨੇ ਹੁਣ ਡਰੈਗਨ ਫਰੂਟ ਦੇ ਨਾਲ-ਨਾਲ ਸਟ੍ਰਾਬੇਰੀ ਦੀ ਵੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਵਾਰ ਉਸ ਨੂੰ ਸਟ੍ਰਾਬੇਰੀ (Strawberry) ਵਿੱਚ ਕਾਫੀ ਮੁਨਾਫਾ ਹੋ ਰਿਹਾ ਹੈ।
ਇਸ ਸਬੰਧੀ ਜਦੋਂ ਰਮਨ ਸਲਾਰੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਰੀਬ 1 ਏਕੜ ਵਿੱਚ ਸਟ੍ਰਾਬੇਰੀ ਦੀ ਕਾਸ਼ਤ ਕੀਤੀ ਹੈ, ਜਿਸ ਤੋਂ ਮੁਨਾਫਾ ਹੋਣਾ ਵੀ ਸ਼ੁਰੂ ਹੋ ਗਿਆ ਹੈ, ਉਨ੍ਹਾਂ ਦੱਸਿਆ ਕਿ ਉਹ ਡਰੈਗਨ ਫਰੂਟ ਨਾਲ ਸਟ੍ਰਾਬੇਰੀ, ਹਲਦੀ ਅਤੇ ਵੱਖ-ਵੱਖ ਵਸਤੂਆਂ ਦੀ ਕਾਸ਼ਤ ਕਰ ਰਹੇ ਹਨ ਪਰ ਇਸ ਵਾਰ ਉਨ੍ਹਾਂ ਨੇ ਸਟ੍ਰਾਬੇਰੀ ਦੀ ਖੇਤੀ ਕਰ ਕੇ ਚੰਗੀ ਕਮਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ 1 ਏਕੜ ਵਿੱਚ ਸਟ੍ਰਾਬੇਰੀ ਦੀ ਖੇਤੀ ਕਰ 2.5 ਤੋਂ 3 ਲੱਖ ਰੁਪਏ ਦੀ ਕਮਾਈ ਕੀਤੀ ਜਾ ਸਕਦੀ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmer, Inspiration, Organic farming, Pathankot, Progressive Farming