Home /punjab /

Pathankot News: ਦੇਖੋ ਕਣਕ ਦੀ ਖਰੀਦ ਤੋਂ ਪਹਿਲਾਂ ਕਿ ਬੋਲੇ DC ਸੰਯਮ ਅਗਰਵਾਲ

Pathankot News: ਦੇਖੋ ਕਣਕ ਦੀ ਖਰੀਦ ਤੋਂ ਪਹਿਲਾਂ ਕਿ ਬੋਲੇ DC ਸੰਯਮ ਅਗਰਵਾਲ

ਕਣਕ ਦੀ ਆਮਦ ਨੂੰ ਲੈ ਕੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਤਸਵੀਰ  

ਕਣਕ ਦੀ ਆਮਦ ਨੂੰ ਲੈ ਕੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਤਸਵੀਰ  

ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਅੰਦਰ ਮੰਡੀਆਂ ਵਿੱਚ ਕਣਕ ਦੀ ਆਮਦ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿੱਚ 15 ਕਣਕ ਮੰਡੀਆਂ ਸਥਾਪਤ ਕੀਤੀਆਂ ਗਈਆਂ ਹਨ ਅਤੇ ਇਕ ਯਾਰਡ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 10 ਅਪ੍ਰੈਲ ਤੱਕ ਜ਼ਿਲ੍ਹਾ ਪਠਾਨਕੋਟ ਦੀ?

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਸਾਲ 2022 ਅਧੀਨ ਜ਼ਿਲ੍ਹਾਪਠਾਨਕੋਟ ਵਿੱਚ ਹੋਣ ਵਾਲੀ ਕਣਕ ਦੀ ਆਮਦ ਨੂੰ ਲੈ ਕੇ ਕੀਤੇ ਅਗੇਤੇ ਪ੍ਰਬੰਧਾਂਦਾ ਜਾਇਜਾ ਲੈਣ ਲਈ ਅੱਜ ਡਿਪਟੀ ਕਮਿਸ਼ਨਰਪਠਾਨਕੋਟ ਸੰਯਮ ਅਗਰਵਾਲ ਵੱਲੋਂ ਵੱਖ ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਅਤੇ ਵਿਭਾਗੀ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ਮੀਟਿੰਗ ਜ਼ਿਲ੍ਹਾਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਅਪਣੇ ਦਫ਼ਤਰਵਿਖੇ ਕੀਤੀ ਗਈ।

  ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰ ਕਲ੍ਹਾਂ, ਰਜਨੀਸ ਕੌਰ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਪਠਾਨਕੋਟ, ਬਲਬੀਰ ਸਿੰਘ ਬਾਜਵਾ ਸਕੱਤਰ ਮਾਰਕਿਟ ਕਮੇਟੀ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜਰ ਸਨ।

  ਇਸ ਮੌਕੇ 'ਤੇ ਸੰਬੋਧਤ ਕਰਦਿਆਂ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਜ਼ਿਲ੍ਹਾਪਠਾਨਕੋਟ ਅੰਦਰ ਮੰਡੀਆਂ ਵਿੱਚ ਕਣਕ ਦੀ ਆਮਦ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾਪਠਾਨਕੋਟ ਵਿੱਚ 15 ਕਣਕ ਮੰਡੀਆਂ ਸਥਾਪਤ ਕੀਤੀਆਂ ਗਈਆਂ ਹਨ ਅਤੇ ਇਕ ਯਾਰਡ ਵੀ ਤਿਆਰ ਕੀਤਾ ਗਿਆ ਹੈ।

  ਉਨ੍ਹਾਂ ਕਿਹਾ ਇਸ ਵਾਰ 88730 ਮੀਟਿ੍ਰਕ ਟਨ ਕਣਕ ਆਉਂਣ ਦਾ ਅਨੁਮਾਨ ਹੈ ਅਤੇ ਮੰਡੀਆਂ ਵਿੱਚ ਆਉਂਣ ਵਾਲੀ ਕਣਕ ਵਿੱਚੋਂ 23600 ਮੀਟਿ੍ਰਕ ਟਨ ਕਣਕ ਦੀ ਖਰੀਦ ਨੇਸਨਲ ਫੂਡ ਸਿਕਉਰਿਟੀ ਐਕਟ-2013 ਅਧੀਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਜਾਣ ਵਾਲੀ ਕਣਕ ਦੇ ਲਈ 30 ਕਿਲੋਗ੍ਰਾਮ ਵਾਲੀਆਂ 1574 ਗੱਠਾਂ ਬਾਰਦਾਨਾਂ ਅਤੇ 50 ਕਿਲੋਗ੍ਰਾਮ ਵਾਲੀਆਂ 2605 ਗੱਠਾਂ ਬਾਰਦਾਨੇ ਦੀ ਵਿਵਸਥਾ ਕੀਤੀ ਗਈ ਹੈ।

  ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕੇਵਲ ਨਿਰਧਾਰਤ ਕੀਤੀਆਂ ਮੰਡੀਆਂ ਵਿੱਚ ਹੀ ਕਣਕ ਲੈ ਕੇ ਆਉਂਣ। ਉਨ੍ਹਾਂ ਦੱਸਿਆ ਕਿ 10 ਅਪ੍ਰੈਲ ਤੱਕ ਜ਼ਿਲ੍ਹਾਪਠਾਨਕੋਟ ਦੀਆਂ ਦਾਨਾਮੰਡੀਆਂ ਵਿੱਚ ਕਣਕ ਪਹੁੰਚਣ ਦੀ ਸੰਭਾਵਨਾ ਹੈ।
  Published by:Amelia Punjabi
  First published:

  Tags: Crops, Grain Market, Pathankot, Punjab farmers, Wheat

  ਅਗਲੀ ਖਬਰ