Home /punjab /

COVID-19 ਕਾਰਨ ਜਾਨ ਗਵਾਉਣ ਵਾਲੇ ਸ਼ਖ਼ਸ ਦੇ ਪਰਿਵਾਰ ਨੂੰ 50 ਹਜ਼ਾਰ ਮੁਆਵਜ਼ੇ ਦਾ ਐਲਾਨ

COVID-19 ਕਾਰਨ ਜਾਨ ਗਵਾਉਣ ਵਾਲੇ ਸ਼ਖ਼ਸ ਦੇ ਪਰਿਵਾਰ ਨੂੰ 50 ਹਜ਼ਾਰ ਮੁਆਵਜ਼ੇ ਦਾ ਐਲਾਨ

ਕੋਰੋਨਾ ਵਾਇਰਸ ਦੀ ਤਸਵੀਰ

ਕੋਰੋਨਾ ਵਾਇਰਸ ਦੀ ਤਸਵੀਰ

Covid19:  ਕੋਵਿਡ 19 ਦੀ ਬਿਮਾਰੀ ਕਾਰਨ ਜ਼ਿਲ੍ਹਾ ਪਠਾਨਕੋਟ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਹੋਣ 'ਤੇ ਮਿ੍ਰਤਕ ਦੇ ਕਾਨੂੰਨੀ ਵਾਰਸਾਂ ਨੂੰ 50,000/- ਰੁਪਏ ਐਕਸ ਗ੍ਰੇਸੀਆ ਦੇਣ ਲਈ ਗਾਇਡਲਾਇਨ ਜਾਰੀ ਕੀਤੀਆਂ ਗਈਆਂ ਹਨ।

  • Share this:

    ਜਤਿਨ ਸ਼ਰਮਾ

    ਪਠਾਨਕੋਟ: ਭਾਰਤ ਸਰਕਾਰ/ ਪੰਜਾਬ ਸਰਕਾਰ ਵੱਲੋਂ ਕੋਵਿਡ 19 ਦੀ ਬਿਮਾਰੀ ਕਾਰਨ ਜ਼ਿਲ੍ਹਾ ਪਠਾਨਕੋਟ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਹੋਣ 'ਤੇ ਮਿ੍ਰਤਕ ਦੇ ਕਾਨੂੰਨੀ ਵਾਰਸਾਂ ਨੂੰ 50,000/- ਰੁਪਏ ਐਕਸ ਗ੍ਰੇਸੀਆ ਦੇਣ ਲਈ ਗਾਇਡਲਾਇਨ ਜਾਰੀ ਕੀਤੀਆਂ ਗਈਆਂ ਹਨ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ।

    ਉਨ੍ਹਾਂ ਕਿਹਾ ਕਿ ਇਸ ਲਈ ਐਕਸ ਗ੍ਰੇਸੀਆਂ ਲੈਣ ਸਬੰਧੀ ਮਿ੍ਰਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਵੱਲੋਂ ਨਿਰਧਾਰਤ ਪ੍ਰੋਫਾਰਮੇ ਵਿੱਚ ਆਪਣਾ ਅਰਜੀ ਫਾਰਮ ਅਤੇ ਸਬੰਧਤ ਲੋੜੀਂਦੇ ਦਸਤਾਵੇਜ ਮੁੰਕਮਲ ਕਰਕੇ ਦਫਤਰ ਉਪ ਮੰਡਲ ਮੈਜਿਸਟ੍ਰੇਟ ਪਠਾਨਕੋਟ ਕਮਰਾ ਨੰ 124 ਅਤੇ ਉਪ ਮੰਡਲ ਮੈਜਿਸਟ੍ਰੇਟ ਧਾਰ ਕਲ੍ਹਾਂ ਦੇ ਦਫਤਰ ਵਿੱਚ ਜਮ੍ਹਾ ਕਰਵਾ ਸਕਦੇ ਹਨ ਤਾਂ ਜੋ ਸਮੇਂ ਸਿਰ ਪ੍ਰਾਪਤ ਦਰਖਾਸਤਾਂ 'ਤੇ ਕਾਰਜ ਸੁਰੂ ਕੀਤਾ ਜਾ ਸਕੇ।

    ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਜਿਨ੍ਹਾਂ ਲੋਕਾਂ ਦੀ ਕੋਰੋਨਾ ਪਾਜੀਟਿਵ ਹੋਣ 'ਤੇ ਮੋਤ ਹੋ ਗਈ ਉਨ੍ਹਾਂ ਦੇ ਵਾਰਿਸਾਂ ਨੂੰ ਉਪਰੋਕਤ ਲਾਭ ਲੈਣ ਲਈ ਨਿਰਧਾਰਤ ਪ੍ਰੋਫਾਰਮੇ ਦੇ ਨਾਲ ਮਿ੍ਰਤਕ ਵਿਅਕਤੀ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ ਦਾ ਪਛਾਣ ਕਾਰਡ, ਕਲੇਮ ਕਰਤਾ ਅਤੇ ਮਿ੍ਰਤਕ ਵਿਅਕਤੀ ਦੇ ਸਬੰਧ ਦਾ ਪਛਾਣ ਕਾਰਡ, ਕੋਰੋਨਾ ਪਾਜੀਟਿਵ ਟੈਸਟ ਦੀ ਰਿਪੋਰਟ, ਹਸਪਤਾਲ ਵੱਲੋਂ ਜਾਰੀ ਹੋਏ ਮੋਤ ਦੇ ਕਾਰਣਾਂ ਦਾ ਸੰਖੇਪ ਸਾਰ, ਮਿ੍ਰਤਕ ਵਿਅਕਤੀ ਦਾ ਮੋਤ ਸਰਟੀਫਿਕੇਟ,ਕਾਨੂੰਨੀ ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤੇ ਦਾ ਰੱਦ ਹੋਇਆ ਬੈਂਕ ਚੈਕ ਅਤੇ ਮਿ੍ਰਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਦਾ ਇਤਰਾਜਹੀਣਤਾ ਸਰਟੀਫਿਕੇਟ ਦੀ ਕਾਪੀ ਵੀ ਨਾਲ ਲਗਾਈ ਜਾਣੀ ਚਾਹੀਦੀ ਹੈ।

    Published by:Amelia Punjabi
    First published:

    Tags: Coronavirus, COVID-19