Home /punjab /

World Health Day: ਵਿਸ਼ਵ ਸਿਹਤ ਦਿਵਸ ਦੇ ਮੌਕੇ ਪਠਾਨਕੋਟ ਸਿਵਲ ਹਸਪਤਾਲ 'ਚ ਲਗਾਏ ਗਏ ਬੂਟੇ

World Health Day: ਵਿਸ਼ਵ ਸਿਹਤ ਦਿਵਸ ਦੇ ਮੌਕੇ ਪਠਾਨਕੋਟ ਸਿਵਲ ਹਸਪਤਾਲ 'ਚ ਲਗਾਏ ਗਏ ਬੂਟੇ

World Health Day: ਸਿਵਲ ਹਸਪਤਾਲ 'ਚ ਬੂਟੇ ਲਗਾਉਂਦੇ ਹੋਏ ਸਹਿਤ ਕਰਮਚਾਰੀ

World Health Day: ਸਿਵਲ ਹਸਪਤਾਲ 'ਚ ਬੂਟੇ ਲਗਾਉਂਦੇ ਹੋਏ ਸਹਿਤ ਕਰਮਚਾਰੀ

ਪਠਾਨਕੋਟ: ਇਸ ਦੌੜ ਭਰੀ ਜ਼ਿੰਦਗੀ ਵਿਚ ਇਨਸਾਨ ਇੰਨਾ ਰੁੱਝ ਗਿਆ ਹੈ ਕਿ ਉਹ ਆਪਣੀ ਸਿਹਤ ਦਾ ਵੀ ਧਿਆਨ ਨਹੀਂ ਰੱਖ ਪਾ ਰਿਹਾ, ਜਿਸ ਕਾਰਨ ਉਹ ਕਿਸੇ ਨਾ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਦੁਨੀਆ ਭਰ ਵਿੱਚ ਅਜਿਹੇ ਕਈ ਦਿਨ ਮਨਾਏ ਜਾਂਦੇ ਹਨ। ਵਿਸ਼ਵ ਸਿਹਤ ਦਿਵਸ ਮੌਕੇ ਅੱਜ ਪਠਾਨਕੋਟ ਸਿਵਲ ਹਸਪਤਾਲ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਇਸ ਦੌੜ ਭਰੀ ਜ਼ਿੰਦਗੀ ਵਿਚ ਇਨਸਾਨ ਇੰਨਾ ਰੁੱਝ ਗਿਆ ਹੈ ਕਿ ਉਹ ਆਪਣੀ ਸਿਹਤ ਦਾ ਵੀ ਧਿਆਨ ਨਹੀਂ ਰੱਖ ਪਾ ਰਿਹਾ, ਜਿਸ ਕਾਰਨ ਉਹ ਕਿਸੇ ਨਾ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਦੁਨੀਆ ਭਰ ਵਿੱਚ ਅਜਿਹੇ ਕਈ ਦਿਨ ਮਨਾਏ ਜਾਂਦੇ ਹਨ। ਵਿਸ਼ਵ ਸਿਹਤ ਦਿਵਸ ਮੌਕੇ ਅੱਜ ਪਠਾਨਕੋਟ ਸਿਵਲ ਹਸਪਤਾਲ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ।

  ਜਿਸ ਵਿੱਚ ਸਿਵਲ ਹਸਪਤਾਲ ਵਿੱਚ ਧਰਤੀ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਬੂਟੇ ਲਗਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਮਨੁੱਖ ਨੂੰ ਜਿਉਂਦੇ ਰਹਿਣ ਲਈ ਲੋੜੀਂਦੀ ਮਾਤਰਾ ਵਿੱਚ ਆਕਸੀਜਨ ਦੀ ਲੋੜ ਹੁੰਦੀ ਹੈ ਅਤੇ ਇਹ ਸਭ ਸਾਨੂੰ ਰੁੱਖਾਂ ਅਤੇ ਪੌਦਿਆਂ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਅਤੇ ਪੌਦਿਆਂ ਤੋਂ ਮਿਲਣ ਵਾਲੀ ਸ਼ੁੱਧ ਹਵਾ ਨਾਲ ਅਸੀਂ ਕਈ ਸਰੀਰਕ ਬਿਮਾਰੀਆਂ ਤੋਂ ਮੁਕਤ ਰਹਿ ਸਕਦੇ ਹਾਂ।ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਵੱਧ ਰਹੇ ਪ੍ਰਦੂਸ਼ਣ ਕਾਰਨ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਸ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
  Published by:rupinderkaursab
  First published:

  Tags: Health, Pathankot, Punjab

  ਅਗਲੀ ਖਬਰ