Home /punjab /

Holi 2022: ਪਠਾਨਕੋਟ 'ਚ ਫੁੱਲਾਂ ਨਾਲ ਮਨਾਇਆ ਗਿਆ ਹੋਲੀ ਦਾ ਤਿਉਹਾਰ  

Holi 2022: ਪਠਾਨਕੋਟ 'ਚ ਫੁੱਲਾਂ ਨਾਲ ਮਨਾਇਆ ਗਿਆ ਹੋਲੀ ਦਾ ਤਿਉਹਾਰ  

ਨੱਚ

ਨੱਚ ਟੱਪ ਕੇ ਫੁੱਲਾਂ ਦੀ ਹੋਲੀ ਮਨਾਉਂਦਿਆਂ ਹੋਈਆਂ ਪਠਾਨਕੋਟ ਦੀਆਂ ਔਰਤਾਂ

ਪਠਾਨਕੋਟ: ਹੋਲੀ ਦਾ ਤਿਉਹਾਰ (Holi Festival) ਦੇਸ਼ ਭਾਰਤ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਮਥੁਰਾ ਵਰਿੰਦਾਵਨ (Vrindawan) ਵਿੱਚ ਹੋਲੀ ਤੋਂ ਕਈ ਦਿਨ ਪਹਿਲਾਂ ਹੀ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਵੈਸੇ ਤਾਂ ਇਹ ਤਿਉਹਾਰ ਹਿੰਦੂ ਤਿਉਹਾਰਾਂ (Hindu Festival) ਵਿੱਚੋਂ ਇੱਕ ਹੈ। ਪਰ ਹੋਲੀ ਦੇ ਦਿਹਾੜੇ 'ਤੇ ਹਰ ਮਜ਼੍ਹਬ ਦੇ ਲੋਕ ਇਕ ਦੂਜੇ ਨੂੰ ਰੰਗ ਲਗਾ ਕੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦੇ ਹਨ। ਹੋਲੀ ਦੇ ਦਿਨਾਂ ਵਿੱਚ ਦੇਸ਼ ਭਰ ਵਿੱਚ ਕਈ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਹੋਲੀ ਦਾ ਤਿਉਹਾਰ (Holi Festival) ਦੇਸ਼ ਭਾਰਤ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਮਥੁਰਾ ਵਰਿੰਦਾਵਨ (Vrindawan) ਵਿੱਚ ਹੋਲੀ ਤੋਂ ਕਈ ਦਿਨ ਪਹਿਲਾਂ ਹੀ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਵੈਸੇ ਤਾਂ ਇਹ ਤਿਉਹਾਰ ਹਿੰਦੂ ਤਿਉਹਾਰਾਂ (Hindu Festival) ਵਿੱਚੋਂ ਇੱਕ ਹੈ। ਪਰ ਹੋਲੀ ਦੇ ਦਿਹਾੜੇ 'ਤੇ ਹਰ ਮਜ਼੍ਹਬ ਦੇ ਲੋਕ ਇਕ ਦੂਜੇ ਨੂੰ ਰੰਗ ਲਗਾ ਕੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦੇ ਹਨ। ਹੋਲੀ ਦੇ ਦਿਨਾਂ ਵਿੱਚ ਦੇਸ਼ ਭਰ ਵਿੱਚ ਕਈ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ। ਪਠਾਨਕੋਟ ਸ਼ਹਿਰ ਵਿੱਚ ਵੀ ਮਹਿਲਾ ਸੇਵਾ ਸਮਿਤੀ ਸੰਸਥਾ ਦੇ ਵੱਲੋਂ ਹੋਲੀ ਦਾ ਤਿਉਹਾਰ ਸੰਸਥਾ ਦੀ ਪ੍ਰਧਾਨ ਅਮਿਤਾ ਸ਼ਰਮਾ ਦੀ ਦੇਖ ਰੇਖ ਹੇਠਾਂ ਬੜਾ ਸੁਚਾਰੂ ਢੰਗ ਨਾਲ ਮਨਾਇਆ ਗਿਆ। ਇਸ ਦਿਹਾੜੇ ਨੂੰ ਮਹਿਲਾਵਾਂ ਵੱਲੋਂ ਫੁੱਲਾਂ ਦੀ ਹੋਲੀ ਮਨਾ ਕੇ ਖੇਡਿਆ ਗਿਆ।

  ਇਸ ਪ੍ਰੋਗਰਾਮ ਵਿਚ ਆਕਰਸ਼ਣ ਦਾ ਕੇਂਦਰ ਸ਼੍ਰੀ ਰਾਧਾ ਕ੍ਰਿਸ਼ਨ (Radha Krishan) ਦੀ ਰਾਸ ਲੀਲਾ ਰਹੀ। ਸੰਸਥਾ ਦੇ ਮੈਂਬਰਾਂ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਸਾਨੂੰ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦਾ ਹੈ ਇਸਦੇ ਨਾਲ ਹੀ ਇਹ ਤਿਉਹਾਰ ਦੇ ਧਾਰਮਿਕ ਮਹੱਤਤਾ ਵੀ ਹੈ। ਇਸ ਕਾਰਨ ਸਾਨੂੰ ਸਭ ਨੂੰ ਇਹ ਤਿਉਹਾਰ ਮਿਲ ਜੁਲ ਕੇ ਆਪਸੀ ਭਾਈਚਾਰੇ ਨਾਲ ਮਨਾਉਣਾ ਚਾਹੀਦਾ ਹੈ।
  Published by:rupinderkaursab
  First published:

  Tags: Holi, Holi celebration, Pathankot, Punjab

  ਅਗਲੀ ਖਬਰ