Home /punjab /

Diwali 2021: ਮਾਂ ਲਕਸ਼ਮੀ ਦੀ ਪੂਜਾ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਵਿਧੀ ਮੁਤਾਬਕ ਪੂਜਾ ਕਰਨ ਨਾਲ ਮਾਂ ਹੁੰਦੀ ਹੈ ਖ਼ੁਸ਼

Diwali 2021: ਮਾਂ ਲਕਸ਼ਮੀ ਦੀ ਪੂਜਾ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਵਿਧੀ ਮੁਤਾਬਕ ਪੂਜਾ ਕਰਨ ਨਾਲ ਮਾਂ ਹੁੰਦੀ ਹੈ ਖ਼ੁਸ਼

ਲੱਛਮੀ

ਲੱਛਮੀ ਪੂਜਾ ਬਾਰੇ ਜਾਣਕਾਰੀ ਦੇਂਦੇ ਹੋਏ ਪੰਡਿਤ ਅੰਕੁਰ ਸ਼ਾਸਤਰੀ

ਪੰਡਿਤ ਅੰਕੁਰ ਸ਼ਾਸਤਰੀ ਨੇ ਦੱਸਿਆ ਕੀ ਦੀਵਾਲੀ (diwali) ਦੀ ਰਾਤ ਸਾਰੇ ਪਰਿਵਾਰ ਵਾਲਿਆਂ ਨੂੰ ਇੱਕ ਥਾਂ 'ਤੇ ਬੈਠ ਕੇ ਧਨ ਦੀ ਦੇਵੀ ਮਾਂ ਲੱਛਮੀ ਦੀ ਪੂਜਾ ਕਰਨੀ ਚਾਹੀਦੀ ਹੈ। ਪੂਜਾ ਦੌਰਾਨ ਲੌਂਗ, ਇਲਾਇਚੀ, ਫੁੱਲ ਤੇ ਫਲ ਦਾ ਇਸਤੇਮਾਲ ਕੀਤਾ ਜਾਂਦਾ ਹੈ । ਇਸ ਦੇ ਨਾਲ ਧੂਪ, ਅਗਰਬੱਤੀ, ਜੋਤ ਜਗਾ ਕੇ ਮਾਂ ਲੱਛਮੀ ਦੀ ਪੂਜਾ ਕਰਨੀ ਚਾਹੀਦੀ ਹੈ। 

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ, ਪਠਾਨਕੋਟ:

  ਕੱਤਕ ਮਹੀਨੇ (Kartik Month) ਦੀ ਮੱਸਿਆ ਨੂੰ ਦੀਵਾਲੀ (diwali) ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਧਨ ਦੀ ਦੇਵੀ ਨੂੰ ਖ਼ੁਸ਼ ਕਰਨ ਲਈ ਲੱਛਮੀ ਪੂਜਾ ਕਰਨ ਦੀ ਪਰੰਪਰਾ ਹੈ। ਇਸ ਦਿਨ ਲੋਕ ਗਣੇਸ਼, ਲੱਛਮੀ ਜੀ ਅਤੇ ਸਰਸਵਤੀ ਮਾਂ ਦੀ ਮੂਰਤੀਆਂ ਰੱਖ ਕੇ ਉਨ੍ਹਾਂ ਦੀ ਪੂਜਾ ਕਰਦੇ ਹਨ। ਸ਼ਾਸਤਰਾਂ ਦੇ ਅਨੁਸਾਰ ਤ੍ਰੇਤਾ ਯੁੱਗ ਵਿਚ ਭਗਵਾਨ ਸ੍ਰੀ ਰਾਮ ਚੰਦਰ 14 ਸਾਲਾਂ ਦਾ ਬਣਵਾਸ ਕੱਟ ਜਦ ਅਯੁੱਧਿਆ (Ayodhya) ਪਰਤੇ ਸਨ। ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਅਯੁੱਧਿਆ (Ayodhya)ਵਾਸੀਆਂ ਨੇ ਦੀਪ-ਦਾਨ ਕੀਤੇ ਸਨ। ਜਿਸ ਤੋਂ ਬਾਅਦ ਲਗਾਤਾਰ ਇਹ ਪਰੰਪਰਾ ਚਲਦੀ ਆ ਰਹੀ ਹੈ। ਦੀਵਾਲੀ ਵਿਚ ਦੀਪ-ਦਾਨ ਕਰਨ ਦਾ ਖ਼ਾਸ ਮਹੱਤਵ ਹੁੰਦਾ ਹੈ।

  ਇਸ ਦਿਨ ਘਰ ਘਰ ਵਿੱਚ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਡਿਤ ਅੰਕੁਰ ਸ਼ਾਸਤਰੀ ਨੇ ਦੱਸਿਆ ਕੀ ਦੀਵਾਲੀ ਦੀ ਰਾਤ ਸਾਰੇ ਪਰਿਵਾਰ ਵਾਲਿਆਂ ਨੂੰ ਇੱਕ ਥਾਂ 'ਤੇ ਬੈਠ ਕੇ ਮਾਂ ਲੱਛਮੀ ਦੀ ਪੂਜਾ ਕਰਨੀ ਚਾਹੀਦੀ ਹੈ। ਪੂਜਾ ਦੌਰਾਨ ਲੌਂਗ, ਇਲਾਇਚੀ, ਫੁੱਲ ਤੇ ਫਲ ਦਾ ਇਸਤੇਮਾਲ ਕੀਤਾ ਜਾਂਦਾ ਹੈ । ਇਸ ਦੇ ਨਾਲ ਧੂਪ, ਅਗਰਬੱਤੀ, ਜੋਤ ਜਗਾ ਕੇ ਮਾਂ ਲੱਛਮੀ ਦੀ ਪੂਜਾ ਕਰਨੀ ਚਾਹੀਦੀ ਹੈ।

  ਇਸ ਦਿਨ ਲੋਕ ਘਰਾਂ 'ਚ ਰੰਗੋਲੀ ਵੀ ਬਣਾਉਂਦੇ ਹਨ ਨਾਲ ਹੀ ਲੋਕ ਰਾਤ ਨੂੰ ਮੋਮਬੱਤੀ ਅਤੇ ਲਾਈਟਾਂ ਜਗ੍ਹਾ ਕੇ ਘਰ ਦੀ ਸਜਾਵਟ ਕਰਦੇ ਹਨ। ਦੀਵਾਲੀ ਦੀ ਰਾਤ ਲੋਕ ਆਪਣੇ ਘਰਾਂ ਦੇ ਦਰਵਾਜ਼ਿਆਂ ਨੂੰ ਵੀ ਖੁੱਲ੍ਹਾ ਰੱਖਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਰਾਤ ਮਾਂ ਲੱਛਮੀ ਘਰ ਵਿੱਚ ਫੇਰਾ ਪਾਉਂਦੀ ਹੈ।

  Published by:Amelia Punjabi
  First published:

  Tags: Diwali, Diwali 2021, Pathankot, Punjab