ਜਤਿਨ ਸ਼ਰਮਾ
ਪਠਾਨਕੋਟ: ਕਿਹਾ ਜਾਂਦਾ ਹੈ ਕਿ ਕਿਸੇ ਚੰਗੇ ਮੁਕਾਮ 'ਤੇ ਪਹੁੰਚਣ ਲਈ ਗੁਰੂ ਦਾ ਸਾਥ ਹੋਣਾ ਬੜਾ ਖ਼ਾਸ ਮੰਨਿਆ ਜਾਂਦਾ ਹੈ। ਇਸੇ ਲਈ ਸਮਾਜ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਕਿਉਂਕਿ ਇਕ ਅਧਿਆਪਕ ਹੀ ਮਨੁੱਖ ਦੇ ਜੀਵਨ ਵਿਚ ਤਬਦੀਲੀ ਲਿਆਉਂਦਾ ਹੈ ਅਤੇ ਕਿਸੇ ਚੰਗੇ ਮੁਕਾਮ 'ਤੇ ਪਹੁੰਚਣ ਦੇ ਲਈ ਅਧਿਆਪਕ ਦੀ ਮਨੁੱਖ ਦੇ ਜ਼ਿੰਦਗੀ ਵਿੱਚ ਬੜੀ ਖ਼ਾਸ ਭੂਮਿਕਾ ਰਹਿੰਦੀ ਹੈ।
ਅਜਿਹਾ ਹੀ ਰਾਜਿੰਦਰ ਸ਼ਰਮਾ ਨਾਮ ਦਾ ਇਕ ਅਧਿਆਪਕ ਪਠਾਨਕੋਟ ਸ਼ਹਿਰ ਦਾ ਵੀ ਹੈ ਜਿਸ ਤੋਂ ਸਿੱੱਖਿਆ ਹਾਸਲ ਕਰ ਅੱਜ ਕਈ ਵਿਦਿਆਰਥੀ ਉੱਚ ਅਹੁਦੇ 'ਤੇ ਕੰਮ ਕਰ ਰਹੇ ਹਨ। ਇਸ ਬਾਰੇ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਦਾ ਜੀਵਨ ਬੜਾ ਸੰਘਰਸ਼ ਭਰਿਆ ਰਿਹਾ ਪਰ ਮੇਰੇ ਮਨ ਦੀ ਇੱਛਾ ਸੀ ਕਿ ਮੈਂ ਸਮਾਜ ਵਿੱਚ ਕੁਝ ਅਜਿਹਾ ਕੰਮ ਕਰਾਂ ਜਿਸ ਨਾਲ ਲੋਕਾਂ ਨੂੰ ਕਿਸੇ ਚੰਗੇ ਮੁਕਾਮ ਤੱਕ ਪਹੁੰਚਾ ਸਕਾਂ ਅਤੇ ਮੈਨੂੰ ਲੱਗਿਆ ਕਿ ਅਧਿਆਪਕ ਹੀ ਇੱਕ ਅਜਿਹਾ ਸਾਧਨ ਹੈ ਜੋ ਸਮਾਜ ਵਿੱਚ ਹਰ ਵਰਗ ਨੂੰ ਉੱਚਾ ਚੁੱਕ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਕਿਵੇਂ ਤਾਲਾਬੰਦੀ ਦੌਰਾਨ ਸਭ ਸਿੱਖਿਅਕ ਸੰਸਥਾਨ ਬੰਦ ਹੋ ਗਏ ਅਤੇ ਬੱਚਿਆਂ ਨੂੰ ਸਿੱਖਿਆ ਹਾਸਿਲ ਕਰਨ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਬੱਚਿਆਂ ਨੂੰ ਸਿੱਖਿਆ ਦੇਣ ਲਈ ਕਈ ਯਤਨ ਕੀਤੇ ਅਤੇ ਉਨ੍ਹਾਂ ਵਲੋਂ ਕੀਤੇ ਗਏ ਇਸ ਯਤਨਾ ਸਦਕਾ ਉਨ੍ਹਾਂ ਨਹ ਕਈ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Education, Pathankot, TEACHER